Punjab News: ਗੁਰਪਤਵੰਤ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਮੁੜ ਧਮਕੀ, ਬੋਲਿਆ ਦਿਲਾਵਰ ਸਿੰਘ ਅੱਜ ਵੀ ਜਿਉਂਦੇ...
Punjab News: ਖਾਲਿਸਤਾਨੀ ਲੀਡਰ ਤੇ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਵਿੱਚ ਪੜ੍ਹ ਰਹੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਨੂੰ ਉਕਸਾਇਆ ਹੈ।
Punjab News: ਖਾਲਿਸਤਾਨੀ ਲੀਡਰ ਤੇ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਵਿੱਚ ਪੜ੍ਹ ਰਹੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਨੂੰ ਉਕਸਾਇਆ ਹੈ। ਪੰਨੂ ਨੇ ਕਿਹਾ ਕਿ ਪੀਏਯੂ ਨੇ ਦੁਨੀਆਂ ਵਿੱਚ ਬਹੁਤ ਨਾਮ ਕਮਾਇਆ ਹੈ ਕਿਉਂਕਿ ਉੱਥੇ ਵੱਡੀਆਂ-ਵੱਡੀਆਂ ਖੋਜਾਂ ਹੋਈਆਂ ਹਨ। ਪੰਨੂ ਨੇ ਕਿਹਾ ਹੈ ਕਿ ਇੱਥੋਂ ਹੀ ਖਾਲਿਸਤਾਨ ਦੀ ਲਹਿਰ ਚੱਲ਼ਦੀ ਸੀ। ਇਸ ਲਈ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਵਾਗਤ ਨਹੀਂ ਹੋਣਾ ਚਾਹੀਦਾ।
ਦਰਅਸਲ ਪੰਨੂ ਪਹਿਲਾਂ ਵੀ ਸੀਐਮ ਮਾਨ ਨੂੰ ਧਮਕੀ ਦੇ ਚੁੱਕਾ ਹੈ। ਪੰਨੂ ਨੇ ਹੁਣ ਨਵਾਂ ਵੀਡੀਓ ਜਾਰੀ ਕੀਤਾ ਹੈ। ਇਸ ਵਿੱਚ ਉਸ ਨੇ ਕਿਹਾ ਹੈ ਕਿ ਮੈਂ ਵੀ ਇਸ ਕੈਂਪਸ ਵਿੱਚ 1990 ਵਿੱਚ ਰਿਹਾ ਹਾਂ। ਪੰਨੂ ਨੇ ਦਾਅਵਾ ਕੀਤਾ ਹੈ ਕਿ ਖਾਲਿਸਤਾਨ ਦੀ ਲਹਿਰ ਪੀਏਯੂ ਕੈਂਪਸ ਤੋਂ ਹੀ ਚੱਲ਼ਦੀ ਸੀ। ਪੰਨੂ ਨੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਪੀਏਯੂ ਦੇ ਵਾਈਸ ਚਾਂਸਲਰ (ਵੀਸੀ) ਸਤਬੀਰ ਸਿੰਘ ਗੋਇਲ ਦੀ ਫੋਟੋ ਵੀਡੀਓ ਵਿੱਚ ਪਾ ਕੇ ਦਿੱਤਾ ਗਿਆ ਹੈ। ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸਵਾਗਤ ਨਹੀਂ ਸਗੋਂ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਮਾਨ ਇੱਕ ਚੁਟਕਲੇਬਾਜ ਹੈ।
ਪੰਨੂ ਨੇ ਵੀਡੀਓ 'ਚ ਭਗਵੰਤ ਮਾਨ ਨੂੰ ਡਰੱਗ ਡੀਲਰ ਵੀ ਕਿਹਾ ਹੈ। ਪੰਨੂ ਨੇ ਕਿਹਾ ਕਿ ਲੋਕਾਂ ਨੂੰ 31 ਅਗਸਤ 1995 ਨੂੰ ਯਾਦ ਰੱਖਣਾ ਚਾਹੀਦਾ ਹੈ। ਕੌਮ ਦਾ ਨੁਕਸਾਨ ਕਰਨ ਵਾਲਿਆਂ ਦੀ ਕੌਮ ਵਿੱਚ ਕੋਈ ਥਾਂ ਨਹੀਂ। ਸੀਐਮ ਮਾਨ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਦਿਲਾਵਰ ਸਿੰਘ ਦੇ ਰਸਤੇ 'ਤੇ ਚੱਲ ਰਹੇ ਕੁਝ ਲੋਕ ਖਾਕੀ ਵਰਦੀ ਵੀ ਪਾਉਂਦੇ ਹਨ। ਉਹ ਲੋਕ ਅੱਜ ਵੀ ਜਿਉਂਦੇ ਹਨ।
ਦੱਸ ਦਈਏ ਕਿ 8 ਦਿਨ ਪਹਿਲਾਂ ਵੀ ਪੰਨੂ ਨੇ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੰਨੂ ਦੀ ਧਮਕੀ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਪੰਨੂ ਨੇ ਗੈਂਗਸਟਰਾਂ ਨੂੰ ਉਸ ਨਾਲ ਸੰਪਰਕ ਕਰਨ ਲਈ ਵੀ ਕਿਹਾ ਸੀ।
ਇਹ ਵੀ ਪੜ੍ਹੋ: HPV vaccine: ਸਿਰਫ਼ 200 ਰੁਪਏ ਦੀ ਵੈਕਸੀਨ ਨਾਲ ਘਟਾਇਆ ਜਾ ਸਕਦੈ ਇਨ੍ਹਾਂ 4 ਕੈਂਸਰਾਂ ਦਾ ਖਤਰਾ! ਮਾਹਿਰ ਤੋਂ ਜਾਣੋ ਕਿਉਂ ਜ਼ਰੂਰੀ ਇਹ ਟੀਕਾ
ਪੰਨੂ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਰਾਰ ਦਿੱਤਾ ਗਿਆ। ਡੀਜੀਪੀ ਗੌਰਵ ਯਾਦਵ ਨੂੰ ਡੀਜੀਪੀ ਗੋਬਿੰਦ ਰਾਮ ਕਿਹਾ ਸੀ। ਪੰਨੂ ਨੇ ਧਮਕੀ ਦਿੱਤੀ ਸੀ ਕਿ ਭਗਵੰਤ ਮਾਨ ਜਿੱਥੇ ਵੀ ਤਿਰੰਗਾ ਝੰਡਾ ਲਹਿਰਾਉਣਗੇ, ਉਸ ਥਾਂ ਦਾ ਮਾਹੌਲ ਖਰਾਬ ਕਰ ਦੇਣਗੇ।
ਇਹ ਵੀ ਪੜ੍ਹੋ: IND vs ENG: ਭਾਰਤ-ਇੰਗਲੈਂਡ ਦੇ ਪਹਿਲੇ ਟੈਸਟ 'ਚ ਹੋਏਗਾ ਜ਼ਬਰਦਸਤ ਦੰਗਲ, ਜਾਣੋ ਕਦੋਂ- ਕਿੱਥੇ ਅਤੇ ਕਿਵੇਂ ਦੇਖ ਸਕੋਗੇ?