ਪੜਚੋਲ ਕਰੋ

ਗਿਆਨੀ ਗੁਰਬਚਨ ਸਿੰਘ ਦਾ ਅਸਤੀਫਾ ਤਿਆਰ, ਜਲਦੀ ਛੱਡ ਸਕਦੇ ਜਥੇਦਾਰੀ

ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਅਸਤੀਫ਼ਾ ਤਿਆਰ ਹੋ ਚੁੱਕਾ ਹੈ। ਉਹ ਆਉਣ ਵਾਲੇ ਇੱਕ-ਦੋ ਦਿਨਾਂ ਤਕ ਅਸਤੀਫ਼ਾ ਦੇ ਸਕਦੇ ਹਨ। 'ਏਬੀਪੀ ਸਾਂਝਾ' ਨਾਲ ਫ਼ੋਨ ਰਾਹੀਂ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਹੁਣ ਸਾਥ ਨਹੀਂ ਦਿੰਦੀ ਤੇ ਉਹ ਇਸ ਜ਼ਿੰਮੇਵਾਰੀ ਵਾਲੇ ਅਹੁਦੇ 'ਤੇ ਬਹੁਤੀ ਦੇਰ ਕੰਮ ਨਹੀਂ ਕਰ ਸਕਦੇ।ਦੱਸਿਆ ਜਾ ਰਿਹਾ ਹੈ ਕਿ ਨਵਾਂ ਜਥੇਦਾਰ ਨਾ ਲੱਭਣ ਕਾਰਨ ਹੀ ਗਿਆਨੀ ਗੁਰਬਚਨ ਸਿੰਘ ਦਾ ਅਸਤੀਫ਼ਾ ਰੁਕਿਆ ਹੋਇਆ ਹੈ। ਨਵੇਂ ਜਥੇਦਾਰ ਦੀ ਭਾਲ ਤੇਜ਼ ਹੋ ਚੁੱਕੀ ਹੈ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੇਂ ਜਥੇਦਾਰ ਨੂੰ ਨਿਯੁਕਤ ਕਰੇਗੀ ਪਰ ਬਾਦਲ ਪਰਿਵਾਰ ਇਸ ਕਾਰਜ ਵਿੱਚ ਜੁਟਿਆ ਹੋਇਆ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਭਰੋਸੇਮੰਦ ਜਥੇਦਾਰ ਲੱਭਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੀਨੀਅਰ ਲੀਡਰਾਂ ਨੇ ਕਈ ਨਾਂਅ ਸੁਝਾਏ ਗਏ ਹਨ ਪਰ ਬਾਦਲ ਪਰਿਵਾਰ ਨੂੰ ਕੋਈ ਢੁੱਕਵਾਂ ਚਿਹਰਾ ਨਹੀਂ ਮਿਲ ਰਿਹਾ। ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਤੇ ਗੋਲ਼ੀਕਾਂਡਾਂ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਵਿੱਚ ਅਕਾਲੀ ਦਲ ਦਾ ਅਕਸ ਵਿਗੜਣ ਕਾਰਨ ਬਾਦਲ ਪਰਿਵਾਰ ਹੁਣ ਅਜਿਹੀ 'ਆਗਿਆਕਾਰੀ' ਸ਼ਖ਼ਸੀਅਤ ਦੀ ਤਲਾਸ਼ ਵਿੱਚ ਹੈ ਜਿਸ ਕੋਲ ਪੁਰਾਣੇ ਦਾਗ਼ ਧੋਣ ਦੀ ਸਮਰਥਾ ਵੀ ਹੋਵੇ। ਸੂਤਰਾਂ ਮੁਤਾਬਕ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਤਲਾਸ਼ ਵਿੱਚ ਕਾਮਯਾਬੀ ਮਿਲੀ ਤਾਂ ਇਸ ਵਾਰ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਂਅ ਸੰਦੇਸ਼ ਨਵਾਂ ਜਥੇਦਾਰ ਦੇਵੇਗਾ। ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਜੇ ਜਥੇਦਾਰ ਵੱਲੋਂ ਅਸਤੀਫ਼ੇ ਸਬੰਧੀ ਕੋਈ ਗੱਲ ਰੱਖਣਗੇ ਤਾਂ ਉਸ ’ਤੇ ਵਿਚਾਰ ਕੀਤੀ ਜਾਵੇਗੀ। ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਲੌਂਗੋਵਾਲ ਨੇ ਬੀਤੇ ਕੱਲ੍ਹ ਹੀ ਜਥੇਦਾਰ ਨੂੰ ਨਾ ਬਦਲਣ ਦੀ ਗੱਲ ਕਹੀ ਸੀ। ਪਰ ਅਗਲੇ ਹੀ ਦਿਨ ਗੁਰਬਚਨ ਸਿੰਘ ਵੱਲੋਂ ਅਸਤੀਫ਼ੇ ਦਿੱਤੇ ਜਾਣ ਸਬੰਧੀ ਖ਼ਬਰਾਂ ਆ ਗਈਆਂ ਹਨ। ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਚਰਚਾ ਵਿੱਚ ਆਏ ਸਨ। ਹੁਣ ਅਗਸਤ 2018 ਵਿੱਚ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਬੇਅਦਬੀ ਤੇ ਗੋਲ਼ੀਕਾਂਡਾਂ ਬਾਰੇ ਰਿਪੋਰਟ ਤੋਂ ਬਾਅਦ ਉਨ੍ਹਾਂ ਦਾ ਨਾਂਅ ਮੁੜ ਸੁਰਖੀਆਂ ਵਿੱਚ ਆ ਗਿਆ ਹੈ। ਗਿਆਨੀ ਗੁਰਬਚਨ ਸਿੰਘ ਉੱਪਰ ਸਿਆਸੀ ਦਬਾਅ ਹੇਠ ਕੰਮ ਕਰਨ ਅਤੇ ਮੁਆਫ਼ੀ ਦੇਣ ਲਈ ਅਕਾਲ ਤਖ਼ਤ ਦੀ ਮਰਿਆਦਾ ਦਾ ਵੀ ਖ਼ਿਆਲ ਨਾ ਕਰਨ ਵਰਗੇ ਇਲਜ਼ਾਮ ਲੱਗੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸ਼ੰਭੂ ਸਰਹੱਦ 'ਤੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਕੋਲ ਮਿਲਿਆ ਸੁਸਾਈਡ ਨੋਟ, ਪੰਜਾਬ ਤੇ ਕੇਂਦਰ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ, ਕਿਹਾ- ਸਰਕਾਰ ਨੂੰ...

ਪੰਜਾਬ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਫਲਾਈਓਵਰ 'ਤੇ ਲੰਮਕੀ ਰੋਡਵੇਜ਼, ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ

ਪੰਜਾਬ 'ਚ ਇਸ ਦਿਨ ਰਹੇਗੀ ਸਰਕਾਰੀ ਛੁੱਟੀ, ਸਕੂਲਾਂ ਸਣੇ ਸਾਰੇ ਅਦਾਰੇ ਰਹਿਣਗੇ ਬੰਦ

ਸਰੀਰ ਦੇ ਇਨ੍ਹਾਂ ਹਿੱਸਿਆਂ 'ਚ ਰਹਿੰਦਾ ਅਕਸਰ ਦਰਦ, ਹੋ ਸਕਦੀ ਸ਼ੂਗਰ ਦੀ ਬਿਮਾਰੀ, ਇਦਾਂ ਕਰੋ ਪਤਾ
ਸਰੀਰ ਦੇ ਇਨ੍ਹਾਂ ਹਿੱਸਿਆਂ 'ਚ ਰਹਿੰਦਾ ਅਕਸਰ ਦਰਦ, ਹੋ ਸਕਦੀ ਸ਼ੂਗਰ ਦੀ ਬਿਮਾਰੀ, ਇਦਾਂ ਕਰੋ ਪਤਾ
Advertisement
ABP Premium

ਵੀਡੀਓਜ਼

ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਧਮਾਕਾWeather Update | ਮੋਸਮ ਦਾ ਕਹਿਰ, ਘਰੋਂ ਨਿੱਕਲੇ ਤਾਂ ਸੜਕਾਂ 'ਤੇ ਹੋ ਸਕਦਾ ਹੈ...ਪੰਜਾਬ ਦੇ ਬੱਚਿਆਂ ਲਈ ਖ਼ੁਸ਼ਖ਼ਬਰੀ  ਕੈਬਿਨਟ ਮੰਤਰੀ ਨੇ ਕੀਤਾ ਐਲਾਨ!ਸਾਰੀਆਂ ਕਿਸਾਨ ਜਥੇਬੰਦੀਆਂ ਹੋਣਗੀਆਂ ਇੱਕਜੁੱਟ! ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ੰਭੂ ਸਰਹੱਦ 'ਤੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਕੋਲ ਮਿਲਿਆ ਸੁਸਾਈਡ ਨੋਟ, ਪੰਜਾਬ ਤੇ ਕੇਂਦਰ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ, ਕਿਹਾ- ਸਰਕਾਰ ਨੂੰ...
ਸ਼ੰਭੂ ਸਰਹੱਦ 'ਤੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਕੋਲ ਮਿਲਿਆ ਸੁਸਾਈਡ ਨੋਟ, ਪੰਜਾਬ ਤੇ ਕੇਂਦਰ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ, ਕਿਹਾ- ਸਰਕਾਰ ਨੂੰ...
ਪੰਜਾਬ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਫਲਾਈਓਵਰ 'ਤੇ ਲੰਮਕੀ ਰੋਡਵੇਜ਼, ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ
ਪੰਜਾਬ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਫਲਾਈਓਵਰ 'ਤੇ ਲੰਮਕੀ ਰੋਡਵੇਜ਼, ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ
ਪੰਜਾਬ 'ਚ ਇਸ ਦਿਨ ਰਹੇਗੀ ਸਰਕਾਰੀ ਛੁੱਟੀ, ਸਕੂਲਾਂ ਸਣੇ ਸਾਰੇ ਅਦਾਰੇ ਰਹਿਣਗੇ ਬੰਦ
ਪੰਜਾਬ 'ਚ ਇਸ ਦਿਨ ਰਹੇਗੀ ਸਰਕਾਰੀ ਛੁੱਟੀ, ਸਕੂਲਾਂ ਸਣੇ ਸਾਰੇ ਅਦਾਰੇ ਰਹਿਣਗੇ ਬੰਦ
ਸਰੀਰ ਦੇ ਇਨ੍ਹਾਂ ਹਿੱਸਿਆਂ 'ਚ ਰਹਿੰਦਾ ਅਕਸਰ ਦਰਦ, ਹੋ ਸਕਦੀ ਸ਼ੂਗਰ ਦੀ ਬਿਮਾਰੀ, ਇਦਾਂ ਕਰੋ ਪਤਾ
ਸਰੀਰ ਦੇ ਇਨ੍ਹਾਂ ਹਿੱਸਿਆਂ 'ਚ ਰਹਿੰਦਾ ਅਕਸਰ ਦਰਦ, ਹੋ ਸਕਦੀ ਸ਼ੂਗਰ ਦੀ ਬਿਮਾਰੀ, ਇਦਾਂ ਕਰੋ ਪਤਾ
ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 46 ਦਿਨ, ਹਾਲਤ ਹੋਈ ਨਾਜ਼ੁਕ, ਸੁਪਰੀਮ ਕੋਰਟ 'ਚ ਸੁਣਵਾਈ ਅੱਜ

ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਬੰਬ ਧਮਾਕਾ, ਸਹਿਮੇ ਲੋਕ

ਪੰਜਾਬ 'ਚ ਠੰਡ ਨਾਲ ਠਰਨਗੇ ਲੋਕ, 2 ਦਿਨ ਪਵੇਗਾ ਮੀਂਹ, ਚੱਲਣਗੀਆਂ ਠੰਡੀਆਂ ਹਵਾਵਾਂ

ਨਾ ਹੋਵੇਗੀ ਖੰਘ, ਨਾ ਜ਼ੁਕਾਮ...ਸਰਦੀਆਂ 'ਚ ਗੁੜ 'ਚ ਮਿਲਾ ਕੇ ਖਾਓ ਆਹ ਚੀਜ਼

Embed widget