SAD ਦੇ ਪ੍ਰਧਾਨ ਦੀ ਨਹੀਂ ਬਲਕਿ ਸ਼੍ਰੋਮਣੀ ਭਗੌੜੇ ਦਲ ਦੇ ਪ੍ਰਧਾਨ ਦੀ ਹੋਈ ਚੋਣ, ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਉਣ 'ਤੇ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
Gyani Harpreet Singh: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੁਖਬੀਰ ਬਾਦਲ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ।

Gyani Harpreet Singh: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Gyani Harpreet Singh) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੁਖਬੀਰ ਬਾਦਲ (Sukhbir Bada ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਐਕਸ 'ਤੇ ਪੋਸਟ ਪਾ ਕੇ ਸੁਖਬੀਰ ਬਾਦਲ ਦੇ ਪ੍ਰਧਾਨ ਬਣਨ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਨਹੀਂ ਬਲਕਿ ਸ਼੍ਰੋਮਣੀ ਭਗੌੜ ਦਲ ਦੀ ਚੋਣ ਹੋਈ ਹੈ। ਹਰਪ੍ਰੀਤ ਸਿੰਘ ਨੇ ਕਿਹਾ ਕਿ ਕਾਂਗਰਸੀਓ, ਬੀ ਜੇ ਪੀ ਆਲਿਓ ਤੇ ਆਮ ਆਦਮੀ ਪਾਰਟੀ ਆਲੀਓ ਬਹੁਤਾ ਖੁਸ਼ ਨਾ ਹੋਵੋ ਇਹ ਭਗੌੜਾ ਦਲ ਦੀ ਚੋਣ ਚੋ ਨਿਕਲਿਆ ਪ੍ਰਧਾਨ ਹੈ। ਸ੍ਰੌਮਣੀ ਅਕਾਲੀ ਦਲ ਦਾ ਨਹੀ। ਸ੍ਰੌਮਣੀ ਅਕਾਲੀ ਦਲ ਉਠੇਗਾ ਸਬਰ ਕਰੋ।
ਕਾਂਗਰਸੀਓ, ਬੀ ਜੇ ਪੀ ਆਲਿਓ ਤੇ ਆਮ ਆਦਮੀ ਪਾਰਟੀ ਆਲੀਓ ਬਹੁਤਾ ਖੁਸ਼ ਨਾ ਹੋਵੋ ਇਹ ਭਗੌੜਾ ਦਲ ਦੀ ਚੋਣ ਚੋ ਨਿਕਲਿਆ ਪ੍ਰਧਾਨ ਹੈ। ਸ੍ਰੌਮਣੀ ਅਕਾਲੀ ਦਲ ਦਾ ਨਹੀ। ਸ੍ਰੌਮਣੀ ਅਕਾਲੀ ਦਲ ਉਠੇਗਾ ਸਬਰ ਕਰੋ। pic.twitter.com/qi4X5q2QPn
— Singh Sahib Giani Harpreet Singh ji (@J_Harpreetsingh) April 12, 2025
ਉਨ੍ਹਾਂ ਕਿਹਾ ਕਿ ਇਹ ਚੋਣ ਗੈਰ ਲੋਕਤਾਂਤਰਿਕ ਵਿਧੀ ਰਾਹੀਂ ਹੋਈ ਹੈ। ਪਹਿਲਾਂ ਪ੍ਰਧਾਨ ਸਾਹਬ ਨੇ ਡੈਲੀਗੇਟਸ ਚੁਣੇ ਅਤੇ ਅੱਜ ਪ੍ਰਧਾਨ ਸਾਹਬ ਵਲੋਂ ਚੁਣੇ ਗਏ ਡੈਲੀਗੇਟਸ ਨੇ ਪ੍ਰਧਾਨ ਸਾਹਬ ਨੂੰ ਚੁਣ ਲਿਆ, ਤੁਸੀਂ ਮੈਨੂੰ ਚੁਣ ਲਓ ਮੈਂ ਤੁਹਾਨੂੰ ਚੁਣ ਲਿਆਂਗਾ। ਇਸ ਵਿਧੀ ਰਾਹੀਂ ਅੱਜ ਪ੍ਰਧਾਨ ਦੀ ਚੋਣ ਹੋਈ ਹੈ, ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਹੈ, ਉਹ ਅੱਜ ਦੀ ਇਸ ਲੀਡਰਸ਼ਿਪ ਨੇ ਕੀਤੀ ਹੈ।
ਦੱਸ ਦਈਏ ਅੱਜ ਪੰਜ ਮਹੀਨਿਆਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ, ਜੋ ਕਿ ਸੁਖਬੀਰ ਬਾਦਲ ਨੂੰ ਬਣਾਇਆ ਗਿਆ ਹੈ, ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਮੀਟਿੰਗ ਹੋਈ ਜਿਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਦੇ ਨਾਮ ਦਾ ਐਲਾਲ ਕਰ ਦਿੱਤਾ। ਹੁਣ ਇਸ ਤੋਂ ਬਾਅਦ ਵਿਰੋਧੀ ਇਸ 'ਤੇ ਹਮਲਾਵਰ ਹੋ ਰਹੇ ਹਨ ਅਤੇ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਇਸ ਨੂੰ ਸੁਖਬੀਰ ਬਾਦਲ ਦੀ ਚੋਣ ਨੂੰ ਭਗੌੜਾ ਦਲ 'ਚੋਂ ਨਿਕਲਿਆ ਹੋਇਆ ਪ੍ਰਧਾਨ ਦੱਸ ਦਿੱਤਾ ਹੈ।


















