(Source: Dainik Bhaskar)
ਹਰਜੋਤ ਬੈਂਸ ਨੇ ਸਿੱਖਿਆ ਵਿਭਾਗ ਵਿੱਚ 27 ਉਮੀਦਵਾਰਾਂ ਨੂੰ ਨਿਯੁਕਤੀ ਦਿੱਤੇ ਪੱਤਰ
CM ਮਾਨ ਵੱਲੋਂ ਤਰਸ ਦੇ ਆਧਾਰ 'ਤੇ ਨੌਕਰੀ ਸਬੰਧੀ ਮਾਮਲਿਆਂ ਦੇ ਤੁਰੰਤ ਹੱਲ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹਰਜੋਤ ਬੈਂਸ ਨੇ ਸਕੂਲ ਸਿੱਖਿਆ ਵਿਭਾਗ ਨੇ ਤਰਸ ਦੇ ਆਧਾਰ 'ਤੇ 27 ਉਮੀਦਵਾਰਾਂ ਨੂੰ ਅੱਜ ਇੱਥੇ ਨਿਯੁਕਤੀ ਪੱਤਰ ਦਿੱਤੇ।
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਰਸ ਦੇ ਆਧਾਰ 'ਤੇ ਨੌਕਰੀ ਸਬੰਧੀ ਮਾਮਲਿਆਂ ਦੇ ਤੁਰੰਤ ਹੱਲ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਸਕੂਲ ਸਿੱਖਿਆ ਵਿਭਾਗ ਨੇ ਤਰਸ ਦੇ ਆਧਾਰ 'ਤੇ 27 ਉਮੀਦਵਾਰਾਂ ਨੂੰ ਅੱਜ ਇੱਥੇ ਨਿਯੁਕਤੀ ਪੱਤਰ ਦਿੱਤੇ।
ਸਕੂਲ ਸਿੱਖਿਆ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਿੱਖਿਆ ਸਾਡੇ ਸਮਾਜ ਦਾ ਅਹਿਮ ਭਾਗ ਹੈ ਜਿਸ ਰਾਹੀਂ ਅਸੀਂ ਸਮਾਜ ਦੀ ਸੇਵਾ ਕਰਦੇ ਹਾਂ। ਉਨ੍ਹਾਂ ਨਵਨਿਯੁਕਤ ਮੁਲਾਜ਼ਮਾ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰੀ ਨੂੰ ਆਪਣੇ ਜੀਵਨ ਦਾ ਅਨਿੱਖੜਵਾ ਅੰਗ ਬਣਾ ਲੈਣ। ਉਨ੍ਹਾਂ ਨਵਨਿਯੁਕਤ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਿਸ ਪਰਿਵਾਰਕ ਮੈਂਬਰ ਦੀ ਥਾਂ ਨੌਕਰੀ ਹਾਸਲ ਕਰ ਰਹੇ ਹਨ ਉਸ ਵਲੋਂ ਘਰ ਵਿੱਚ ਨਿਭਾਈ ਜਾਂਦੀ ਜ਼ਿੰਮੇਵਾਰੀ ਵੀ ਉਸੇ ਸਮਰਪਣ ਭਾਵਨਾ ਨਾਲ ਨਿਭਾਉਣ।
School Education Minister @HarjotBains handed over appointment letters to 27 candidates on compassionate ground. Congratulating the newly appointed employees, Education Minister urged them to work diligently with utmost dedication and honesty. pic.twitter.com/ZHBzUwb8oC
— Government of Punjab (@PunjabGovtIndia) September 21, 2022
ਬੈਂਸ ਨੇ ਕਿਹਾ ਕਿ ਤੁਸੀਂ ਸਭ ਨੇ ਆਪਣੇ ਪਰਿਵਾਰ ਦੇ ਬਹੁਤ ਅਹਿਮ ਅਤੇ ਪਿਆਰੇ ਮੈਂਬਰ ਨੂੰ ਗੁਆਇਆ ਹੈ ਜਿਸ ਦੀ ਥਾਂ ਤੁਹਾਨੂੰ ਸਰਕਾਰੀ ਨੌਕਰੀ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਭ ਨੇ ਇਕ ਪਰਿਵਾਰ ਵਾਂਗੂੰ ਕੰਮ ਕਰਨਾ ਹੈ ਅਤੇ ਸਕੂਲ ਸਿੱਖਿਆ ਵਿਭਾਗ ਨੂੰ ਸੁਨਹਿਰੀ ਦੌਰ ਵਿਚ ਲੈਣ ਕੇ ਜਾਣਾ ਹੈ।
ਇਸ ਮੌਕੇ ਉਨ੍ਹਾਂ ਮੈਥ ਮਿਸਟਰੈਸ ਵਜੋਂ 1, ਕਲਰਕ ਵਜੋਂ 6, ਐਸ.ਐਲ.ਏ. ਵਜੋਂ 3 , ਸੇਵਾਦਾਰ ਵਜੋਂ 12, ਚੌਕੀਦਾਰ ਵਜੋਂ 4 ਅਤੇ ਸਫਾਈ ਕਰਮਚਾਰੀ ਵਜੋਂ 1 ਨੂੰ ਨਿਯੁਕਤੀ ਪੱਤਰ ਦਿੱਤੇ ਗਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।