ਪੜਚੋਲ ਕਰੋ

ਹਰਪਾਲ ਚੀਮਾ ਦਾ ਕਾਂਗਰਸ ਸਰਕਾਰ 'ਤੇ ਹਮਲਾ, ਪੰਜਾਬ ਵਿੱਚ ਸਿਹਤ ਸੇਵਾਵਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੀ ਤਰਸਯੋਗ ਹਾਲਤ ਨੂੰ ਲੈ ਕੇ ਕਾਂਗਰਸ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ। 

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੀ ਤਰਸਯੋਗ ਹਾਲਤ ਨੂੰ ਲੈ ਕੇ ਕਾਂਗਰਸ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ। 

ਹਰਪਾਲ ਚੀਮਾ ਨੇ ਕਿਹਾ, “ਪੰਜਾਬ ਵਿੱਚ ਸਿਹਤ ਸੇਵਾਵਾਂ ਦੀ ਗੁਣਵੱਤਾ ਅਤੇ ਉਪਲਬਧਤਾ ਕਿਸੇ ਤੋਂ ਛੁਪੀ ਹੋਈ ਨਹੀਂ ਹੈ, ਪਰ ਪਿਛਲੇ ਕੁਝ ਮਹੀਨਿਆਂ ਵਿੱਚ ਇਹ ਉਸ ਵੇਲੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ, ਜਦੋਂ ਚੰਨੀ ਸਰਕਾਰ ਨੇ ਬਿਨਾਂ ਕੋਈ ਹੋਰ ਦੂਸਰਾ ਵਿਚਾਰ ਕੀਤੇ ਬੀਮਾ ਕੰਪਨੀ ਦੇ ਠੇਕੇ ਨੂੰ ਰੱਦ ਕਰ ਦਿੱਤਾ। ਜਿਸ ਰਾਹੀਂ ਲੋਕਾਂ ਨੂੰ ਆਯੁਸ਼ਮਾਨ ਯੋਜਨਾ (5 ਲੱਖ ਸਿਹਤ ਕਵਰ ਕਾਰਡ) ਦਾ ਲਾਭ ਮਿਲਦਾ ਹੈ।"

ਸ਼ਨੀਵਾਰ ਨੂੰ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ 'ਚ ਹਰਪਾਲ ਚੀਮਾ ਨੇ ਕਿਹਾ ਕਿ ਆਯੂਸ਼ਮਾਨ ਯੋਜਨਾ ਦਾ ਕੰਟਰੋਲ ਸੂਬਾ ਸਰਕਾਰ ਕੋਲ ਹੈ, ਪੰਜਾਬ ਸਰਕਾਰ ਬੀਮਾ ਕੰਪਨੀਆਂ ਨੂੰ ਠੇਕੇ ਦਿੰਦੀ ਹੈ, ਜਿਸ ਰਾਹੀਂ ਲੋਕ ਇਸ ਸਕੀਮ ਤੱਕ ਪਹੁੰਚ ਕਰ ਸਕਦੇ ਹਨ ਅਤੇ 5 ਲੱਖ ਰੁਪਏ ਤੱਕ ਦੀਆਂ ਸਿਹਤ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਚੰਨੀ ਸਰਕਾਰ ਨੇ 29 ਦਸੰਬਰ 2021 ਨੂੰ ਐਸਬੀਆਈ  ਜਨਰਲ ਇੰਸ਼ੋਰੈਂਸ ਨਾਲ ਪੁਰਾਣਾ ਇਕਰਾਰਨਾਮਾ ਖਤਮ ਕਰ ਦਿੱਤਾ ਹੈ। ਇਸ ਤੋਂ ਬਾਅਦ ਕੋਈ ਨਵਾਂ ਕਰਾਰ ਵੀ ਨਹੀਂ ਕੀਤਾ ਗਿਆ।

ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ 'ਪ੍ਰਾਈਵੇਟ ਪਲੇਅਰਜ਼' ਨੂੰ ਫਾਇਦਾ ਪਹੁੰਚਾਉਣ ਲਈ ਅਕਾਲੀ ਅਤੇ ਕਾਂਗਰੇਸ ਸਰਕਾਰਾਂ ਨੇ ਪਹਿਲਾਂ ਹੀ ਪੰਜਾਬ ਦੀ ਜਨਤਕ ਸਿਹਤ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਹੈ ਅਤੇ ਹੁਣ ਪ੍ਰਾਈਵੇਟ ਹਸਪਤਾਲ ਆਯੂਸ਼ਮਾਨ ਸਕੀਮ ਤਹਿਤ ਮਰੀਜ਼ਾਂ ਦਾ ਇਲਾਜ ਜਾਂ ਦਾਖਲਾ ਨਹੀਂ ਕਰ ਰਹੇ ਹਨ, ਕਿਉਂਕਿ ਬੀਮਾ ਕੰਪਨੀ ਦੇ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ।

ਹਰਪਾਲ ਚੀਮਾ ਨੇ ਕਿਹਾ ਕਿ ਅੱਜ ਗਰੀਬ ਅਤੇ ਆਮ ਲੋਕ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਜਾ ਸਕਦੇ ਕਿਉਂਕਿ ਇੱਥੇ ਹੁਣ ਕੋਈ ਸੇਵਾ ਉਪਲਬਧ ਨਹੀਂ ਹੈ ਅਤੇ ਚੰਨੀ ਸਰਕਾਰ ਵੱਲੋਂ ਪੰਜਾਬ ਵਿੱਚ ਆਯੂਸ਼ਮਾਨ ਸਕੀਮ ਬੰਦ ਕਰਨ ਤੋਂ ਬਾਅਦ ਉਹ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਨਹੀਂ ਜਾ ਸਕਦੇ। ਉਨ੍ਹਾਂ ਚਰਨਜੀਤ ਸਿੰਘ ਚੰਨੀ ਅਤੇ ਸਿਹਤ ਮੰਤਰੀ ਓਪੀ ਸੋਨੀ ਨੂੰ ਸਵਾਲ ਕੀਤਾ ਕਿ ਜਦੋਂ ਉਹ ਨਵਾਂ ਠੇਕਾ ਲੈਣ ਦੀ ਦਲੀਲ ਦੇਕੇ ਪਿਛਲਾ ਠੇਕਾ ਰੱਦ ਕਰ ਰਹੇ ਸਨ ਤਾਂ ਕੀ ਉਨ੍ਹਾਂ ਪੰਜਾਬ ਦੇ ਲੱਖਾਂ ਗਰੀਬ ਲੋਕਾਂ ਬਾਰੇ ਇੱਕ ਪਲ ਲਈ ਵੀ ਕਿਉਂ ਨਹੀਂ ਸੋਚਿਆ? 

ਉਨ੍ਹਾਂ ਕਿਹਾ ਕਿ ਇਸ 'ਦਲਦਲ' ਵਿੱਚ ਫ਼ਸੇ ਪੰਜਾਬ ਦੇ ਇਨ੍ਹਾਂ ਲੋਕਾਂ ਦੇ ਦੁੱਖ ਦੀ ਇਸ ਪੀੜਾ ਲਈ ਕੌਣ ਜ਼ਿੰਮੇਵਾਰ ਹੋਵੇਗਾ।ਹਰਪਾਲ ਚੀਮਾ ਨੇ ਦੁਹਰਾਇਆ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਰਕਾਰ ਬਣਦੇ ਹੀ ਸਿਹਤ ਸੇਵਾਵਾਂ ਨਾਲ ਸਬੰਧਤ ਆਪਣੀ ਦੂਜੀ ਗਾਰੰਟੀ ਨੂੰ ਲਾਗੂ ਕਰੇਗੀ। ਚੀਮਾ ਨੇ ਕਿਹਾ ਕਿ ਪੰਜਾਬ ਦੀ ਸਿਹਤ ਵਿਵਸਥਾ ਵਿੱਚ ਸੁਧਾਰ ਦੀ ਲੋੜ ਹੈ ਅਤੇ ਸਿਰਫ਼ 'ਆਪ' ਹੀ ਅਜਿਹਾ ਕਰਨ ਦੇ ਸਮਰੱਥ ਹੈ, ਜਿਵੇਂ ਅਸੀਂ ਦਿੱਲੀ ਵਿੱਚ ਕੀਤਾ ਹੈ।

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਸਿਹਤ ਖੇਤਰ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਲਾਪਰਵਾਹ ਚੰਨੀ ਸਰਕਾਰ ਨੇ ਜਨਤਾ ਦਾ ਖਿਆਲ ਕੀਤੇ ਬਿਨਾਂ ਬੀਮਾ ਕੰਪਨੀ ਨਾਲ ਕੀਤਾ ਇਕਰਾਰਨਾਮਾ ਰੱਦ ਕਰ ਦਿੱਤਾ, ਫਿਰ ਉਸ ਦੀ ਥਾਂ 'ਤੇ ਕਿਸੇ ਹੋਰ ਕੰਪਨੀ ਨਾਲ ਨਵਾਂ ਇਕਰਾਰਨਾਮਾ ਵੀ ਨਹੀਂ ਕੀਤਾ, ਕਿਉਂਕਿ ਉਸ (ਚੰਨੀ) ਨੂੰ ਸੂਬੇ ਦੇ ਆਮ ਲੋਕਾਂ ਦੀ ਸਿਹਤ ਲਈ ਕੋਈ ਪੀੜਾ ਅਤੇ ਕੋਈ ਸੋਚ ਨਹੀਂ ਹੈ।

ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ

ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ

ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ

ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ
Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
Advertisement
ABP Premium

ਵੀਡੀਓਜ਼

Haryana Election | ਹਰਿਆਣਾ ਚੋਣਾਂ 'ਚ ਜ਼ਬਰਦਸਤ ਲੜਾਈ, ਉਮੀਦਵਾਰ ਦੇ ਪਾੜੇ ਕੱਪੜੇ | Abp SanjhaCrime News | ਚੋਰਾਂ ਨੇ ਚੋਰੀ ਕਰਨ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ !ਇੱਕ ਬੱਚੀ ਨਾਲ ਕੀਤਾ ਅਜਿਹਾ ਕਾਰਨਾਮਾ...|AbpPanchayat Election ਬਣੀਆਂ ਜੰਗ ਦਾ ਮੈਦਾਨ! ਦਿੱਗਜ Leader ਵੀ ਉੱਤਰੇ ਮੈਦਾਨ 'ਚ |Bikram Majithia| Abp Sanjhaਦਿਲਜੀਤ ਦੇ ਡਬਲਿਨ ਸ਼ੋਅ ਰੋ ਪਾਏ ਫੈਨਜ਼ , ਵੇਖੋ ਕੀ ਕਰ ਗਏ ਦਿਲਜੀਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ
Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)
Haryana Elections 2024: ਹਰਿਆਣਾ 'ਚ ਅੱਜ ਵੋਟਿੰਗ, 90 ਸੀਟਾਂ 'ਤੇ ਲੜ ਰਹੇ 1,031 ਉਮੀਦਵਾਰ; ਜਾਣੋ-ਕੌਣ ਵੱਡੇ ਦਾਅਵੇਦਾਰ
Haryana Elections 2024: ਹਰਿਆਣਾ 'ਚ ਅੱਜ ਵੋਟਿੰਗ, 90 ਸੀਟਾਂ 'ਤੇ ਲੜ ਰਹੇ 1,031 ਉਮੀਦਵਾਰ; ਜਾਣੋ-ਕੌਣ ਵੱਡੇ ਦਾਅਵੇਦਾਰ
ਜੇਕਰ ਸਰੀਰ 'ਚ ਕੋਲੈਸਟ੍ਰੋਲ ਵਧਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਕਰੋ ਇਲਾਜ਼
ਜੇਕਰ ਸਰੀਰ 'ਚ ਕੋਲੈਸਟ੍ਰੋਲ ਵਧਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਕਰੋ ਇਲਾਜ਼
Panchayat Election: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਸਮਾਂ ਖ਼ਤਮ, ਚੱਲੀਆਂ ਗੋਲ਼ੀਆਂ, ਕਾਗ਼ਜ਼ਾਂ ਦੇ ਨਾਲ-ਨਾਲ ਪਾੜੇ ਕੱਪੜੇ, ਅਕਾਲੀਆਂ ਦਾ ਇਲਜ਼ਾਮ-ਲੋਕਤੰਤਰ ਦਾ ਹੋਇਆ ਘਾਣ !
Panchayat Election: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਸਮਾਂ ਖ਼ਤਮ, ਚੱਲੀਆਂ ਗੋਲ਼ੀਆਂ, ਕਾਗ਼ਜ਼ਾਂ ਦੇ ਨਾਲ-ਨਾਲ ਪਾੜੇ ਕੱਪੜੇ, ਅਕਾਲੀਆਂ ਦਾ ਇਲਜ਼ਾਮ-ਲੋਕਤੰਤਰ ਦਾ ਹੋਇਆ ਘਾਣ !
Embed widget