ਹਰਸਿਮਰਤ ਬਾਦਲ ਦਾ ਕੈਪਟਨ 'ਤੇ 'ਧਾਵਾ', ਕੇਂਦਰ ਨਾਲ ਰਲੇ ਹੋਣ ਦੇ ਇਲਜ਼ਾਮ
ਕੈਪਟਨ 'ਤੇ ਤੰਜ ਕੱਸਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ 'ਦਿੱਲੀ ਵਿਖੇ ਤਮਾਸ਼ਬੀਨ ਰੂਪ ਵਿੱਚ ਧਰਨਾ ਦਿੱਤਾ ਤੇ ਰੇਲ ਮੰਤਰੀ ਨੂੰ ਮਿਲਣ ਵਾਸਤੇ ਆਪਣੇ ਐਮਪੀ ਨੂੰ ਭੇਜਿਆ।' ਹਰਸਮਿਰਤ ਨੇ ਕਿਹਾ ਬਹੁਤ ਸਾਰੀ ਦਿੱਕਤਾਂ ਕਿਸਾਨਾਂ ਨੂੰ ਆ ਰਹੀਆਂ ਹਨ।
ਬਠਿੰਡਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਖੇਤੀ ਕਾਨੂੰਨਾਂ ਨੂੰ ਲੈਕੇ ਪੰਜਾਬ 'ਚ ਬਣੇ ਮਾਹੌਲ 'ਤੇ ਅਫਸੋਸ ਜਤਾਇਆ। ਇਸ ਦੇ ਨਾਲ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਖੂਬ ਭਰਾਸ ਕੱਢੀ। ਹਰਸਮਿਰਤ ਨੇ ਖੁਲਾਸਾ ਕੀਤਾ ਕਿ ਖੇਤੀ ਕਾਨੂੰਨ ਸਿਰਫ਼ ਇਸ ਸਾਲ ਹੀ ਨਹੀਂ ਆਏ ਸਗੋਂ ਇਸ ਤੋਂ ਪਿਛਲੇ ਸਾਲ ਦੇ ਆਏ ਹੋਏ ਹਨ। ਉਨ੍ਹਾਂ ਕਿਹਾ ਜਦੋਂ ਕੇਂਦਰ ਸਰਕਾਰ ਨੇ ਰਾਇ ਮੰਗੀ ਗਈ ਸੀ ਤਾਂ ਮੌਜੂਦਾ ਪੰਜਾਬ ਸਰਕਾਰ ਸਹਿਮਤੀ ਦੇ ਕੇ ਆਈ ਸੀ।
ਹਰਸਮਿਰਤ ਨੇ ਕਿਹਾ ਅਸੀਂ ਕਿਸਾਨਾਂ ਦੇ ਹੱਕ ਵਿਚ ਪਹਿਲਾਂ ਆਪਣੀ ਕੁਰਸੀ ਛੱਡੀ, ਉਸ ਤੋਂ ਬਾਅਦ ਗੱਠਜੋੜ ਤੋੜ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ। ਹਰਸਮਿਰਤ ਨੇ ਕਿਹਾ ਅਫ਼ਸੋਸ ਅੱਜ ਇਸ ਗੱਲ ਦਾ ਹੈ ਕਿ ਮੌਜੂਦਾ ਪੰਜਾਬ ਸਰਕਾਰ ਆਏ ਦਿਨ ਡਰਾਮਾ ਕਰ ਰਹੀ ਹੈ।
ਪਹਿਲਾਂ ਵਿਧਾਨ ਸਭਾ ਵਿੱਚ ਡਰਾਮਾ ਰਚਿਆ , ਦੂਜਾ ਡਰਾਮਾ ਇਨ੍ਹਾਂ ਦੇ ਸੰਸਦ ਮੈਂਬਰਾਂ ਨੇ ਕੀਤਾ ਜੋ ਕਿ ਸੰਸਦ 'ਚ ਬਿਨਾਂ ਆਪਣੀ ਆਵਾਜ਼ ਦਿੱਤੀ ਪਾਰਲੀਮੈਂਟ ਤੋਂ ਬਾਹਰ ਚਲੇ ਗਏ ਸੀ। ਹਰਸਮਿਰਤ ਨੇ ਕਿਹਾ ਕੁਝ ਦਿਨ ਪਹਿਲਾਂ ਕਿਹਾ ਗਿਆ ਸੀ ਕਿ ਕੋਲਾ ਖ਼ਤਮ ਹੋਵੇਗਾ, ਪੰਜਾਬ ਵਿਚ ਬਿਜਲੀ ਬੰਦ ਹੋ ਜਾਵੇਗੀ ਪਰ ਅੱਜ ਤੱਕ ਕੋਲਾ ਖ਼ਤਮ ਨਹੀਂ ਹੋਇਆ।
ਕੈਪਟਨ 'ਤੇ ਤੰਜ ਕੱਸਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ 'ਦਿੱਲੀ ਵਿਖੇ ਤਮਾਸ਼ਬੀਨ ਰੂਪ ਵਿੱਚ ਧਰਨਾ ਦਿੱਤਾ ਤੇ ਰੇਲ ਮੰਤਰੀ ਨੂੰ ਮਿਲਣ ਵਾਸਤੇ ਆਪਣੇ ਐਮਪੀ ਨੂੰ ਭੇਜਿਆ।' ਹਰਸਿਮਰਤ ਨੇ ਕਿਹਾ ਬਹੁਤ ਸਾਰੀ ਦਿੱਕਤਾਂ ਕਿਸਾਨਾਂ ਨੂੰ ਆ ਰਹੀਆਂ ਹਨ। ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਰੇਲ ਮੰਤਰੀ ਅੱਗੇ ਜਾ ਕੇ ਇਹ ਮੰਗਾਂ ਰੱਖਣ। ਉਨ੍ਹਾਂ ਕਿਹਾ ਮੁੱਖ ਮੰਤਰੀ ਨੂੰ ਦਬਾਅ ਪਾਉਮਾ ਚਾਹੀਦਾ ਸੀ ਕਿ ਪੰਜਾਬ ਵਿੱਚ ਕਿਸਾਨਾਂ ਨੇ ਧਰਨਾ ਚੁੱਕ ਲਿਆ ਹੈ। ਤੁਸੀਂ ਪੰਜਾਬ ਵਿਚ ਜੋ ਭੇਜਣਾ ਹੈ ਮਾਲ ਗੱਡੀਆਂ ਰਾਹੀਂ ਭੇਜੋ। ਉਨ੍ਹਾਂ ਕਿਹਾ ਸਿਰਫ਼ ਇੱਕ ਦਿਖਾਵੇ ਦਾ ਧਰਨਾ ਕਰਕੇ ਮੁੱਖ ਮੰਤਰੀ ਸਾਹਿਬ ਵਾਪਸ ਆ ਗਏ।
ਤਿੰਨ ਪੀੜ੍ਹੀਆਂ ਤੋਂ ਚੱਲੇ ਆ ਰਹੇ ਜ਼ਮੀਨੀ ਝਗੜੇ ਕਾਰਨ ਚਾਚੇ ਦੇ ਪੁੱਤਾਂ ਨੇ ਹੀ ਕਰਵਾਇਆ ਕਤਲ, ਢਾਈ ਲੱਖ 'ਚ ਕੀਤਾ ਸੌਦਾ
ਹਰਸਿਮਰਤ ਨੇ ਕੈਪਟਨ ਖਿਲਾਫ ਭੜਾਸ ਕੱਢਦਿਆਂ ਕਿਹਾ ਅੱਜ ਅਫਸੋਸ ਹੈ ਪੰਜਾਬ ਵਿੱਚ ਫਾਰਮ ਹਾਊਸ ਵਾਲੀ ਸਰਕਾਰ, ਦਿਖਾਵੇ ਵਾਲੀ ਸਰਕਾਰ, ਝੂਠੇ ਲਾਰੇ ਲਾ ਕੇ ਝੂਠੀਆਂ ਸਹੁੰਆਂ ਖਾ ਕੇ ਬੈਠ ਗਈ ਹੈ। ਉਨ੍ਹਾਂ ਕਿਹਾ ਅੱਜ ਵਪਾਰ ਠੱਪ ਹੈ, ਦੁਕਾਨਦਾਰ ਦੁਖੀ ਹੈ, ਕਿਸਾਨ ਸੜਕਾਂ 'ਤੇ ਹੈ। ਇਸ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੀ ਲੋੜ ਹੈ।
ਭਗਵੰਤ ਮਾਨ ਦੀਆਂ ਕੈਪਟਨ ਨੂੰ ਖਰੀਆਂ-ਖਰੀਆਂ, ਮੁੱਖ ਮੰਤਰੀ ਨੂੰ ਦਿੱਤੀ ਇਹ ਸਲਾਹਕਰਤਰਾਪੁਰ ਸਾਹਿਬ ਦੇ ਮਸਲੇ 'ਤੇ ਭਾਰਤੀ ਵਿਦੇਸ਼ ਮੰਤਰਾਲੇ ਦਾ ਵੱਡਾ ਕਦਮ
ਈਡੀ ਕੋਲ ਪੇਸ਼ ਨਾ ਹੋਣ ਦੇ ਸਵਾਲ 'ਤੇ ਕਿਹਾ ਕਿ ਚਾਰ ਸਾਲ ਹੋ ਗਏ ਕੈਪਟਨ ਨੂੰ ਬੁਲਾਇਆ ਤਕ ਨਹੀਂ। ਇਹ ਕੇਸ ਸਿਰਫ਼ ਠੰਡੇ ਬਸਤੇ ਵਿਚ ਪਾ ਕੇ ਰੱਖਿਆ ਗਿਆ। ਉਨ੍ਹਾਂ ਕਿਹਾ ਕੈਪਟਨ ਸਾਹਿਬ ਕੇਂਦਰ ਦੇ ਇਸ਼ਾਰੇ 'ਤੇ ਹਮੇਸ਼ਾ ਨੱਚਦੇ ਰਹੇ ਹਨ। ਮੈਂ ਇਸ ਨੂੰ ਅੰਦਰ ਹੋ ਕੇ ਦੇਖਿਆ ਹੈ। ਉਨ੍ਹਾਂ ਕਿਹਾ ਇਹ ਰਲੇ ਹੋਏ ਹਨ ਤੇ ਕੈਪਟਨ ਨੂੰ ਪੇਸ਼ ਹੋਣ ਦੀ ਲੋੜ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ