ਅਸਤੀਫੇ ਮਗਰੋਂ ਹੁਣ ਹਰਸਿਮਰਤ ਬਾਦਲ ਦੀ ਕੇਂਦਰ ਨੂੰ ਸਿੱਧੀ ਚੁਣੌਤੀ
ਹਰਸਿਮਰਤ ਬਾਦਲ ਨੇ ਕਿਹਾ ਅਸੀਂ ਦਿੱਲੀ ਦੀਆਂ ਕੰਧਾਂ ਹਿਲਾ ਕੇ ਇਨਸਾਫ਼ ਲਵਾਂਗੇ।' ਉਨ੍ਹਾਂ ਚੁਣੌਤੀ ਭਰੇ ਲਹਿਜ਼ੇ 'ਚ ਕਿਹਾ 'ਹਾਲੇ ਤੱਕ ਹੱਥ ਜੋੜਦੇ ਸੀ ਹੁਣ ਲੜ ਕੇ ਵਿਖਾਵਾਂਗੇ।'
ਤਲਵੰਡੀ ਸਾਬੋ: ਕੇਂਦਰੀ ਕੈਬਨਿਟ ਤੋਂ ਅਸਤੀਫਾ ਦੇਣ ਮਗਰੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਪਹੁੰਚੇ। ਇਸ ਤੋਂ ਬਾਅਦ ਦੋਵਾਂ ਵੱਲੋਂ ਇਕੱਠ ਨੂੰ ਸੰਬੋਧਨ ਕੀਤਾ ਗਿਆ।
ਹਰਸਿਮਰਤ ਬਾਦਲ ਨੇ ਕੇਂਦਰ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ 'ਮੇਰਾ ਮਕਸਦ ਸੀ ਕਿ ਕਿਸਾਨਾਂ ਦਾ ਨੁਕਸਾਨ ਨਾ ਹੋਵੇ।' ਉਨ੍ਹਾਂ ਕਿਸਾਨਾਂ ਦੇ ਹੱਕ 'ਚ ਨਾਅਰਾ ਮਾਰਦਿਆਂ ਕਿਹਾ 'ਲਾਹਨਤ ਇਹੋ ਜਿਹੀਆਂ ਕੁਰਸੀਆਂ ਨੂੰ ਤੇ ਅਸੀਂ ਦਿੱਲੀ ਦੀਆਂ ਕੰਧਾਂ ਹਿਲਾ ਕੇ ਇਨਸਾਫ਼ ਲਵਾਂਗੇ।' ਹਰਸਿਮਰਤ ਨੇ ਚੁਣੌਤੀ ਭਰੇ ਲਹਿਜ਼ੇ 'ਚ ਕਿਹਾ 'ਹਾਲੇ ਤੱਕ ਹੱਥ ਜੋੜਦੇ ਸੀ ਹੁਣ ਲੜ ਕੇ ਵਿਖਾਵਾਂਗੇ।'
ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਮਨਪ੍ਰੀਤ ਬਾਦਲ ਦਾ ਘਿਰਾਉSARC ਦੇਸ਼ਾਂ ਦੀ ਬੈਠਕ 'ਚ ਆਹਮੋ-ਸਾਹਮਣੇ ਭਾਰਤ-ਪਾਕਿ ਦੇ ਵਿਦੇਸ਼ ਮੰਤਰੀ
ਉਨ੍ਹਾਂ ਕੈਪਟਨ ਵੱਲ ਸ਼ਬਦੀ ਤੀਰ ਕੱਸਦਿਆਂ ਕਿਹਾ ਕਿਸਾਨਾਂ ਦੇ ਇਸ ਨੁਕਸਾਨ ਦੀ ਨੀਂਹ ਕੈਪਟਨ ਨੇ ਰੱਖੀ ਹੈ। 2019 'ਚ ਇਨ੍ਹਾਂ ਆਰਡੀਨੈਂਸਾ 'ਤੇ ਕੈਪਟਨ ਨੇ ਮਨਜ਼ੂਰੀ ਦਿੱਤੀ ਸੀ। ਹਰਸਿਮਰਤ ਬਾਦਲ ਨੇ ਕਿਹਾ 'ਕਾਂਗਰਸ ਦੇ ਮੈਨੀਫੈਸਟੋ 'ਚ ਇਹ ਖੇਤੀ ਆਰਡੀਨੈਂਸ ਲਾਗੂ ਕਰਨ ਦਾ ਵਾਅਦਾ ਸੀ।
ਪੰਜਾਬ ਦੇ ਅੰਗ-ਸੰਗ: ਦਿਖਾਵੇ ਤੇ ਚਕਾਚੌਂਧ 'ਚ ਪੰਜਾਬੀ ਭੁੱਲੇ ਅਸਲ ਵਿਆਹ ਦਾ ਸੁਆਦ, ਇਹ ਸੀ ਵਿਆਹ ਦੇ ਰਸਮ-ਰਿਵਾਜ਼ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ