ਬਠਿੰਡਾ ਏਮਜ਼ 'ਚ ਬਚੀ ਸਿਰਫ ਇੱਕ ਦਿਨ ਦੀ ਆਕਸਜੀਨ, 702 ਮਰੀਜ਼ ਗੰਭੀਰ
ਹਰਸਿਮਰਤ ਨੇ ਲਿਖਿਆ ਕਿ 'ਇਹ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਕ ਸਰਕੂਲਰ ਜਾਰੀ ਕੀਤਾ ਹੈ ਜਿਸ 'ਚ ਟਰਾਂਸਪੋਰਟ ਸਮੇਤ ਆਕਸੀਜਨ ਸਿਲੰਡਰ ਦੀ ਕੀਮਤ 175 ਰੁਪਏ ਰੱਖੀ ਗਈ ਹੈ ਪਰ ਸਪਲਾਇਰ 350 ਰੁਪਏ ਤੋਂ ਘੱਟ ਸਿਲੰਡਰ ਦੇਣ ਤੋਂ ਇਨਕਾਰ ਕਰ ਰਹੇ ਹਨ।'
ਬਠਿੰਡਾ: ਏਮਜ਼ ਬਠਿੰਡਾ 'ਚ ਆਕਸੀਜਨ ਗੈਸ ਦੀ ਉੱਚ ਕੀਮਤ ਨੂੰ ਲੈ ਕੇ ਆਕਸੀਜਨ ਸਪਲਾਇਰਸ ਤੇ ਹਸਪਤਾਲ ਪ੍ਰਬੰਧਕਾ ਵਿਚਾਲੇ ਵਿਵਾਦ ਦੇ ਚੱਲਦਿਆਂ ਸਿਰਫ ਇੱਕ ਦਿਨ ਦਾ ਆਕਸੀਜਨ ਸਟੌਕ ਬਚਿਆ ਹੈ। ਹਰਸਮਿਰਤ ਬਾਦਲ ਨੇ ਇਸ ਮਸਲੇ ਤੇ ਫਿਕਰ ਜਤਾਉਂਦਿਆਂ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਕਟਹਿਰੇ 'ਚ ਖੜ੍ਹਾ ਕੀਤਾ ਹੈ।
ਬਠਿੰਡਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ 'ਤੇ ਚਿੰਤਾ ਜ਼ਾਹਰ ਕਰਦਿਆਂ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਆਕਸੀਜਨ ਦੀ ਕੀਮਤ ਦੇ ਮੁੱਦੇ ਨੂੰ ਲੈ ਕੇ ਏਮਜ਼ ਤੇ ਸਪਲਾਇਰਸ ਵਿਚਾਲੇ ਚੱਲ ਰਹੇ ਤਕਰਾਰ ਬਾਰੇ ਪੰਜਾਬ ਦੇ ਸਿਹਤ ਸੈਕਟਰੀ ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਹੈ।
Spoke to Punjab health secy & Bathinda DC to sort out #Oxygen rate contract issue between the supplier & #AIIMS immediately. @AiimsBathinda has only a day's supply of O2 left for 70 critical #Covid patients. With highest death rate in Btd, O2 is crucial to save their lives 1/2 pic.twitter.com/w5x7Bzexb2
— Harsimrat Kaur Badal (@HarsimratBadal_) May 19, 2021
ਏਮਜ਼ ਬਠਿੰਡਾ ਵਿਖੇ 702 ਗੰਭੀਰ ਮਰੀਜ਼ਾਂ ਲਈ ਸਿਰਫ ਇੱਕ ਦਿਨ ਦੀ ਆਕਸੀਜਨ ਸਪਲਾਈ ਬਚੀ ਹੈ। ਬਠਿੰਡਾਂ 'ਚ ਮੌਤ ਦਰ ਜ਼ਿਆਦਾ ਹੋਣ ਕਾਰਨ ਆਕਸੀਜਨ ਹੋਰ ਵੀ ਜ਼ਿਆਦਾ ਜ਼ਰੂਰੀ ਹੈ।
ਹਰਸਿਮਰਤ ਨੇ ਲਿਖਿਆ ਕਿ 'ਇਹ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਕ ਸਰਕੂਲਰ ਜਾਰੀ ਕੀਤਾ ਹੈ ਜਿਸ 'ਚ ਟਰਾਂਸਪੋਰਟ ਸਮੇਤ ਆਕਸੀਜਨ ਸਿਲੰਡਰ ਦੀ ਕੀਮਤ 175 ਰੁਪਏ ਰੱਖੀ ਗਈ ਹੈ ਪਰ ਸਪਲਾਇਰ 350 ਰੁਪਏ ਤੋਂ ਘੱਟ ਸਿਲੰਡਰ ਦੇਣ ਤੋਂ ਇਨਕਾਰ ਕਰ ਰਹੇ ਹਨ।' ਉਨ੍ਹਾਂ ਕਿਹਾ ਸਰਕਾਰ ਲੋਕਾਂ ਦੀਆਂ ਜਾਨਾਂ ਤੇ ਮੁਨਾਫਾ ਕਮਾਉਣ ਵਾਲਿਆਂ ਤੇ ਨਕੇਲ ਕਦੋਂ ਕੱਸੇਗੀ?
ਇਹ ਵੀ ਪੜ੍ਹੋ: ਜਾਂਚ ਕਮੇਟੀ ਨੇ ਨੀਲਕੰਠ ਹਸਪਤਾਲ ਵਿਚ ਹੋਈ ਘਟਨਾ ਦੀ ਜਾਂਚ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin