ਹਰਿਆਣਾ ਤੇ ਰਾਜਸਥਾਨ ਨੇ ਪੰਜਾਬ ਦੇ ਹੜ੍ਹਾਂ ਦਾ ਪਾਣੀ ਲੈਣ ਤੋਂ ਕੀਤਾ ਇਨਕਾਰ, ਔਖੇ ਵੇਲੇ ਨਹੀਂ ਖੜ੍ਹੇ ਗੁਆਂਢੀ ਸੂਬੇ
Punjab floods water : ਪੰਜਾਬ ਦੇ ਪਾਣੀਆਂ 'ਤੇ ਆਪਣਾ ਹੱਕ ਪ੍ਰਗਟਾਉਣ ਵਾਲੇ ਗੁਆਂਢੀ ਸੂਬੇ ਹਰਿਆਣਾ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ 'ਚ ਮੰਗ ਕਰ ਕੇ ਨਰਵਾਣਾ ਨਹਿਰ ਵਿਚ ਪਾਣੀ ਬੰਦ ਕਰਨ ਲਈ ਆਖਿਆ ਹੈ, ਜਦਕਿ ਦੂਜੇ ਗੁਆਂਢੀ ਸੂਬੇ
ਪੰਜਾਬ ਦੇ ਪਾਣੀਆਂ 'ਤੇ ਹੱਕ ਜਤਾਉਣ ਵਾਲੇ ਹਰਿਆਣਾ ਸੂਬੇ ਨੇ ਪੰਜਾਬ 'ਚ ਆਏ ਹੜ੍ਹਾਂ ਦਾ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਜਾੜਾ ਸਿਰਫ਼ ਪੰਜਾਬ ਹੀ ਝੱਲੇ ਓਵੇਂ ਗੁਆਢੀ ਸੂਬਿਆਂ ਨੂੰ ਪੰਜਾਬ ਦੇ ਦਰਿਆਵਾਂ ਦਾ ਪਾਣੀ ਚਾਹੀਦਾ ਹੈ। ਪੰਜਾਬ 'ਚ ਆਏ ਭਿਆਨਕ ਹੜ੍ਹਾਂ ਨੇ ਆਪਣਾ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ।
ਪੰਜਾਬ ਦੇ ਪਾਣੀਆਂ 'ਤੇ ਆਪਣਾ ਹੱਕ ਪ੍ਰਗਟਾਉਣ ਵਾਲੇ ਗੁਆਂਢੀ ਸੂਬੇ ਹਰਿਆਣਾ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ 'ਚ ਮੰਗ ਕਰ ਕੇ ਨਰਵਾਣਾ ਨਹਿਰ ਵਿਚ ਪਾਣੀ ਬੰਦ ਕਰਨ ਲਈ ਆਖਿਆ ਹੈ, ਜਦਕਿ ਦੂਜੇ ਗੁਆਂਢੀ ਸੂਬੇ ਰਾਜਸਥਾਨ ਨੇ ਲੋੜ ਤੋਂ ਵੱਧ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਜਿਸ ਕਰਕੇ ਗੰਗ ਨਹਿਰ ਰਾਹੀਂ ਰਾਜਸਥਾਨ ਨੂੰ ਲਗਪਗ 2400 ਕਿਊਸਿਕ ਪਾਣੀ ਮੁਹੱਈਆ ਕਰਵਾਉਣ ਵਾਲੀ ਫਿਰੋਜ਼ਪੁਰ ਫੀਡਰ ਨਹਿਰ ਬੰਦ ਪਈ ਹੋਈ ਹੈ। ਇਨ੍ਹਾਂ ਦੋਵਾਂ ਸੂਬਿਆਂ ਨੇ ਉਸ ਵਕਤ ਪੰਜਾਬ ਦਾ ਸਾਥ ਦੇਣ ਤੋਂ ਇਨਕਾਰ ਕੀਤਾ ਜਦੋਂ ਪੰਜਾਬ 'ਚ ਹੜ੍ਹਾਂ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ।
ਦੇਖਿਆ ਜਾਵੇ ਤਾਂ ਔਖੇ ਵੇਲੇ ਹਰਿਆਣਾ ਅਤੇ ਰਾਜਸਥਾਨ ਨਾਲੋਂ ਤਾਂ ਪਾਕਿਸਤਾਨ ਕੀਤੇ ਵਧੀਆਂ ਨਿਕਲਿਆ ਹੈ। ਜਿਸ ਨੇ ਚੜ੍ਹਦੇ ਪੰਜਾਬ 'ਚ ਆਏ ਹੜ੍ਹਾਂ ਨੂੰ ਦੇਖਦੇ ਹੋੲ ਆਪਣੇ ਫਲੱਡ ਗੇਟ ਖੋਲ੍ਹ ਦਿੱਤੇ। ਸੁਲੇਮਾਨਕੀ ਹੈੱਡਵਰਕਸ 'ਤੇ ਪਾਕਿਸਤਾਨ ਦੇ ਕਰੀਬ 10 ਫਲੱਡ ਗੇਟ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਫਲੱਡ ਗੇਟ ਪਾਕਿਸਤਾਨ ਵੱਲੋਂ ਖੋਲ੍ਹ ਦਿੱਤੇ ਗਏ ਹਨ ਜਿਸ ਕਰ ਕੇ ਪੰਜਾਬ ਦੇ ਮਾਲਵਾ ਖੇਤਰ ਦਾ ਵੱਡਾ ਇਲਾਕਾ ਫਿਲਹਾਲ ਹੜ੍ਹ ਦੀ ਭਿਆਨਕ ਮਾਰ ਤੋਂ ਬਚਿਆ ਹੋਇਆ ਹੈ।
ਇਸੇ ਤਰ੍ਹਾਂ ਰਾਜਸਥਾਨ ਸੂਬੇ ਨੂੰ ਗੰਗ ਕੈਨਾਲ ਰਾਹੀਂ ਕਰੀਬ 2400 ਕਿਊਸਿਕ ਪਾਣੀ ਦੇਣ ਵਾਲੀ ਫਿਰੋਜ਼ਪੁਰ ਫੀਡਰ ਨਹਿਰ ਦਾ ਪਾਣੀ ਬੰਦ ਕਰਨ ਸਬੰਧੀ ਐਕਸਈਐੱਨ ਹਰੀਕੇ ਹੈੱਡ ਵਰਕਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਪਾਣੀ ਦੀ ਡਿਮਾਂਡ ਮਿਲਣ ’ਤੇ ਹੀ ਇਸ ਨਹਿਰ ਪਾਣੀ ਛੱਡਿਆ ਜਾਵੇਗਾ।
ਭਾਖੜਾ ਡੈਮ 'ਚ ਪਾਣੀ ਦਾ ਪੱਧਰ
ਬੀਤੇ 24 ਘੰਟਿਆਂ 'ਚ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਮਹਿਜ਼ 246 ਫੁੱਟ ਵਧਿਆ ਹੈ ਜਦੋਂ ਕਿ ਬੀਤੇ ਦਿਨੀਂ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਸੀ। 13 ਜੁਲਾਈ ਨੂੰ ਸਵੇਰੇ 6 ਵਜੇ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1631.18 ਫੁੱਟ 'ਤੇ ਪਹੁੰਚ ਗਿਆ ਹੈ।