Farmer Protest: ਹਰਿਆਣਾ ਪੁਲਿਸ ਵੱਲੋਂ ਪੰਜਾਬ 'ਚ ਤਸ਼ੱਦਦ ਫਿਰ ਵੀ ਮਾਨ ਸਰਕਾਰ ਚੁੱਪ ਕਿਉਂ ? ਮਜੀਠੀਆ ਨੇ ਪੁੱਛਿਆ ਸਵਾਲ
Punjab News: ਕਈ ਕਿਸਾਨ , ਪੱਤਰਕਾਰ ਵੀਰ ਗੰਭੀਰ ਜ਼ਖਮੀ ਹੋਏ ! ਕਿੳ ਨਹੀ ਕਾਰਵਾਈ ਕੀਤੀ ਜਾ ਰਹੀ ? ਇਹ ਲੂੰਬੜ ਚਾਲਾਂ ਸਭ ਪੰਜਾਬੀ ਜਾਣ ਚੁੱਕੇ ਹਨ ਜੋ ਤੁਸੀਂ ਕੇਂਦਰ ਸਰਕਾਰ , ਹਰਿਆਣਾ ਸਰਕਾਰ ਨਾਲ ਮਿਲ ਕੇ ਕਰ ਰਹੇ ਹੋ। ਭਗਵੰਤ ਮਾਨ ਥੋੜੀ ਤਾਂ ਸ਼ਰਮ ਕਰੋ।
Farmer Protest: ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਸੱਦੇ ਤੋਂ ਬਾਅਦ ਲੰਘੇ ਦੋ ਦਿਨਾਂ ਤੋਂ ਪੰਜਾਬ-ਹਰਿਆਣਾ ਦੀਆਂ ਸਰਹੱਦਾਂ ਉੱਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲਾਂ ਵੱਲੋਂ ਕਿਸਾਨਾਂ ਨੂੰ ਉੱਥੋਂ ਖਦੇੜਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ, ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਕਈ ਪੁਲਿਸ ਦੇ ਲਾਠੀਚਾਰਜ ਵਿੱਚ ਜ਼ਖ਼ਮੀ ਹੋਏ ਹਨ।
ਹਰਿਆਣਾ ਪੁਲਿਸ ਦੀ ਪੰਜਾਬ ਵਿੱਚ ਆ ਕੇ ਕੀਤੀ ਜਾ ਰਹੀ ਕਾਰਵਾਈ ਤੋਂ ਕਿਸਾਨ ਖ਼ਫ਼ਾ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਆਖ਼ਰ ਹਰਿਆਣਾ ਦੀ ਪੁਲਿਸ ਪੰਜਾਬ ਵਿੱਚ ਆ ਕੇ ਕਿਉਂ ਹਮਲੇ ਕਰ ਰਹੀ ਹੈ। ਇਸ ਨੂੰ ਲੈ ਕੇ ਕਿਸਾਨ ਆਗੂਆਂ ਨੇ ਸਿਆਸੀ ਲੀਡਰਾਂ ਨੇ ਵੀ ਸਵਾਲ ਚੁੱਕੇ ਹਨ। ਇਸ ਕਾਰਵਾਈ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ , ਗ੍ਰਹਿ ਮੰਤਰੀ ਭਗਵੰਤ ਮਾਨ ਜੀ ਪੰਜਾਬੀ ਜਵਾਬ ਮੰਗ ਰਹੇ ਹਨ। ਤੁਹਾਡੇ ADGP ਕੋਲ ਵੀ ਕੋਈ ਜਵਾਬ ਨਹੀ ? ਕਿਵੇਂ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣਾ ਪੁਲਿਸ ਵੱਲੋਂ ਗੋਲੀਆਂ , ਅਥਰੂ ਗੈਸ ਚਲਾਏ ਗਏ।
ਪੰਜਾਬ ਦੇ ਮੁੱਖ ਮੰਤਰੀ , ਗ੍ਰਹਿ ਮੰਤਰੀ ਭਗਵੰਤ ਮਾਨ ਜੀ ਪੰਜਾਬੀ ਜਵਾਬ ਮੰਗ ਰਹੇ ਹਨ।
— Bikram Singh Majithia (@bsmajithia) February 15, 2024
ਤੁਹਾਡੇ ADGP ਕੋਲ ਵੀ ਕੋਈ ਜਵਾਬ ਨਹੀ ?
ਕਿਵੇਂ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣਾ ਪੁਲਿਸ ਵੱਲੋਂ ਗੋਲੀਆਂ , ਅਥਰੂ ਗੈਸ ਚਲਾਏ ਗਏ।
ਕਈ ਕਿਸਾਨ , ਪੱਤਰਕਾਰ , ਵੀਰ ਗੰਭੀਰ ਜ਼ਖਮੀ ਹੋਏ !
👉ਕਿੳ ਨਹੀ ਕਾਰਵਾਈ ਕੀਤੀ ਜਾ ਰਹੀ ?
👉 ਇਹ ਲੂੰਬੜ ਚਾਲਾਂ ਸਭ… pic.twitter.com/OHskCuE6aL
ਕਈ ਕਿਸਾਨ , ਪੱਤਰਕਾਰ ਵੀਰ ਗੰਭੀਰ ਜ਼ਖਮੀ ਹੋਏ ! ਕਿੳ ਨਹੀ ਕਾਰਵਾਈ ਕੀਤੀ ਜਾ ਰਹੀ ? ਇਹ ਲੂੰਬੜ ਚਾਲਾਂ ਸਭ ਪੰਜਾਬੀ ਜਾਣ ਚੁੱਕੇ ਹਨ ਜੋ ਤੁਸੀਂ ਕੇਂਦਰ ਸਰਕਾਰ , ਹਰਿਆਣਾ ਸਰਕਾਰ ਨਾਲ ਮਿਲ ਕੇ ਕਰ ਰਹੇ ਹੋ। ਭਗਵੰਤ ਮਾਨ ਥੋੜੀ ਤਾਂ ਸ਼ਰਮ ਕਰੋ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।