ਹਰਿਆਣਾ ਰੋਡਵੇਜ਼ ਤੇ ਗੱਡੀ 'ਚ ਟੱਕਰ; 4 ਦੀ ਮੌਤ ਤੇ 3 ਗੰਭੀਰ ਜ਼ਖ਼ਮੀ, ਬਠਿੰਡਾ ਤੋਂ ਕੁਰੁਕਸ਼ੇਤਰ ਆਉਣ ਸਮੇਂ ਵਾਪਰਿਆ ਭਾਣਾ, ਸੜਕ 'ਤੇ ਪੈ ਗਿਆ ਚੀਕ-ਚਿਹਾੜਾ
ਸੋਮਵਾਰ ਸਵੇਰੇ ਹਰਿਆਣਾ ਦੇ ਕੈਥਲ ਵਿੱਚ ਹਰਿਆਣਾ ਰੋਡਵੇਜ਼ ਦੀ ਬਸ ਨੇ ਇੱਕ ਪਿਕਅੱਪ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗੱਡੀ ਸਵਾਰ 4 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਜ਼ਖ਼ਮੀ ਹੋ ਗਏ।...

Haryana Roadways and car collision: ਸੋਮਵਾਰ ਸਵੇਰੇ ਹਰਿਆਣਾ ਦੇ ਕੈਥਲ ਵਿੱਚ ਹਰਿਆਣਾ ਰੋਡਵੇਜ਼ ਦੀ ਬੱਸ ਨੇ ਇੱਕ ਪਿਕਅੱਪ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗੱਡੀ ਸਵਾਰ 4 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ।
ਦੱਸ ਜਾ ਰਿਹਾ ਹੈ ਕਿ ਇਹ ਸਭ ਪੰਜਾਬ ਦੇ ਬਠਿੰਡਾ ਤੋਂ ਗੱਡੀ ਰਾਹੀਂ ਕੁਰੁਕਸ਼ੇਤਰ ਦੇ ਪਿਹੋਵਾ ਵਿੱਚ ਗੁਰਦੁਆਰੇ ਵਿੱਚ ਹੋਣ ਵਾਲੇ ਇੱਕ ਪ੍ਰੋਗਰਾਮ ਲਈ ਜਾ ਰਹੇ ਸਨ। ਜਿਵੇਂ ਹੀ ਉਹ ਪਿੰਡ ਕਿਓੜਕ ਦੇ ਨੇੜੇ ਪਹੁੰਚੇ ਤਾਂ ਹਾਦਸਾ ਵਾਪਰ ਗਿਆ। ਬੱਸ ਦੀ ਟੱਕਰ ਨਾਲ ਗੱਡੀ ਪਲਟ ਗਈ। ਇਸ ਗੱਡੀ ਵਿੱਚ ਕੁੱਲ 7 ਲੋਕ ਸਵਾਰ ਸਨ। ਹਰਿਆਣਾ ਰੋਡਵੇਜ਼ ਦੀ ਇਹ ਬੱਸ ਆਦਮਪੁਰ ਤੋਂ ਚੰਡੀਗੜ੍ਹ ਜਾ ਰਹੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸਦਰ ਥਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮ੍ਰਿਤਕਾਂ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਰਾਤ ਹੋਣ ਕਰਕੇ ਗੁਰਦੁਆਰੇ ਵਿੱਚ ਟਿਕੇ ਸਨ ਪਿਕਅੱਪ ਸਵਾਰ
ਜਾਣਕਾਰੀ ਮੁਤਾਬਕ ਇਹ ਲੋਕ ਐਤਵਾਰ ਨੂੰ ਬਠਿੰਡਾ ਤੋਂ ਕੁਰੂਕਸ਼ੇਤਰ ਦੇ ਪਿਹੋਵਾ ਲਈ ਰਵਾਨਾ ਹੋਏ ਸਨ। ਰਾਤ ਹੋਣ ਦੇ ਕਾਰਨ ਕੈਥਲ ਦੇ ਨੀਮ ਸਾਹਿਬ ਗੁਰਦੁਆਰੇ ਵਿੱਚ ਰੁਕ ਗਏ। ਸਵੇਰੇ ਇੱਥੋਂ ਲੰਗਰ ਦਾ ਪ੍ਰਸਾਦ ਖਾਣ ਤੋਂ ਬਾਅਦ ਪਿਹੋਵਾ ਲਈ ਨਿਕਲੇ। ਜਿਵੇਂ ਹੀ ਕਿਓੜਕ ਪਿੰਡ ਵਿੱਚ ਰਿਲਾਇੰਸ ਪੰਪ ਦੇ ਨੇੜੇ ਪਹੁੰਚੇ ਤਾਂ ਰੋਡਵੇਜ਼ ਬੱਸ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।
3 ਜ਼ਖਮੀ ਚੰਡੀਗੜ੍ਹ PGI ਰੈਫਰ
ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਜਦਕਿ 3 ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਕੈਥਲ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੋਂ 65 ਸਾਲਾ ਤਾਰਾ ਸਿੰਘ, 70 ਸਾਲਾ ਕੁਲਵੰਤ ਅਤੇ 55 ਸਾਲਾ ਮੰਦਰ ਸਿੰਘ ਨੂੰ ਚੰਡੀਗੜ੍ਹ PGI ਰੈਫਰ ਕਰ ਦਿੱਤਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















