ਪੜਚੋਲ ਕਰੋ

Hemkunt Sahib Yatra: ਦੋ ਲੱਖ ਸ਼ਰਧਾਲੂਆਂ ਨੇ ਕੀਤੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ, ਕੱਲ੍ਹ ਹੋਣਗੇ ਕਿਵਾੜ ਬੰਦ

Hemkunt Sahib Yatra: ਉੱਤਰਾਖੰਡ ਵਿਖੇ ਲਗਪਗ 15000 ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋ ਜਾਣਗੇ ਤੇ ਇਹ ਸਲਾਨਾ ਯਾਤਰਾ ਸਮਾਪਤ ਹੋ ਜਾਵੇਗੀ।

Hemkunt Sahib Yatra: ਉੱਤਰਾਖੰਡ ਵਿਖੇ ਲਗਪਗ 15000 ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋ ਜਾਣਗੇ ਤੇ ਇਹ ਸਲਾਨਾ ਯਾਤਰਾ ਸਮਾਪਤ ਹੋ ਜਾਵੇਗੀ। ਇਸ ਤੋਂ ਪਹਿਲਾਂ ਅੱਜ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾ ਮੁਕਤ)  ਇਸ ਪਾਵਨ ਅਸਥਾਨ ’ਤੇ ਨਤਮਸਤਕ ਹੋਣ ਲਈ ਪੁੱਜ ਰਹੇ ਹਨ।

ਦੱਸ ਦਈਏ ਕਿ ਇਹ ਯਾਤਰਾ 25 ਮਈ ਨੂੰ ਆਰੰਭ ਹੋਈ ਸੀ ਤੇ ਲਗਪਗ ਸਾਢੇ ਚਾਰ ਮਹੀਨੇ ਚੱਲਣ ਤੋਂ ਬਾਅਦ 10 ਅਕਤੂਬਰ ਨੂੰ ਸਮਾਪਤ ਹੋ ਰਹੀ ਹੈ। ਇਸ ਦੌਰਾਨ ਦੋ ਲੱਖ ਤੋਂ ਵੱਧ ਯਾਤਰੂ ਇੱਥੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ। ਸਮਾਪਤੀ ਸਮਾਗਮ ਦੇ ਸਬੰਧ ਵਿੱਚ ਮੰਗਲਵਾਰ ਨੂੰ ਅਖੰਡ ਪਾਠ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 10 ਅਕਤੂਬਰ ਨੂੰ ਪੈਣਗੇ।

ਦੁਪਹਿਰ ਦੀ ਅਰਦਾਸ ਮਗਰੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸ਼ੀਤ ਕਾਲ ਵਾਸਤੇ ਸੁਖਾਸਨ ਅਸਥਾਨ ’ਤੇ ਲਿਜਾਇਆ ਜਾਵੇਗਾ। ਇਸ ਮੌਕੇ ਗੜ੍ਹਵਾਲ ਸਕਾਊਟਸ ਤੇ ਪੰਜਾਬ ਤੋਂ ਬੈਂਡ ਜੱਥੇ ਗੁਰਬਾਣੀ ਦੀਆਂ ਧੁਨਾਂ ਵਜਾਉਂਦੇ ਹੋਏ ਗੁਰਦੁਆਰੇ ਦੀ ਪਰਿਕਰਮਾ ਕਰਨਗੇ।  

ਇਹ ਵੀ ਪੜ੍ਹੋ: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!

ਗੁਰਦੁਆਰਾ ਵਿਖੇ ਪੁਣੇ ਤੋਂ ਰਾਗੀ ਜੱਥਾ ਭਾਈ ਸੁਰਿੰਦਰ ਪਾਲ ਸਿੰਘ ਵੱਲੋਂ  ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ। ਇਸ ਤੋਂ ਬਾਅਦ ਸਮਾਪਤੀ ਦੀ ਅਰਦਾਸ ਹੋਵੇਗੀ ਤੇ ਸ਼ੀਤ ਕਾਲ ਵਾਸਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਵਾਸਤੇ ਬੰਦ ਕਰ ਦਿੱਤੇ ਜਾਣਗੇ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਸਾਲਾਨਾ ਯਾਤਰਾ ਦੀ ਸਮਾਪਤੀ ਤੋਂ ਪਹਿਲਾਂ ਅੱਜ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨਗੇ। ਉਹ ਸਵੇਰੇ ਦੇਹਰਾਦੂਨ ਤੋਂ ਹੈਲੀਕਾਪਟਰ ਰਾਹੀਂ ਗੁਰਦੁਆਰਾ ਗੋਬਿੰਦ ਧਾਮ ਨੇੜੇ ਘਾਂਗਰੀਆ ਹੈਲੀਪੈਡ ’ਤੇ ਉਤਰਨਗੇ, ਜਿੱਥੋਂ ਘੋੜੇ ਦੀ ਸਵਾਰੀ ਕਰਦਿਆਂ ਲਗਪਗ 6 ਕਿਲੋਮੀਟਰ ਉਚਾਈ ’ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜਣਗੇ। ਉਹ 9 ਅਕਤੂਬਰ ਨੂੰ ਦੁਪਹਿਰ ਦੀ 12.45 ਵਜੇ ਹੋਣ ਵਾਲੀ ਅਰਦਾਸ ਵਿੱਚ ਸ਼ਾਮਲ ਹੋਣਗੇ ਤੇ ਲਗਪਗ ਇੱਕ ਘੰਟਾ ਗੁਰਦੁਆਰਾ ਸਾਹਿਬ ਵਿੱਚ ਬਿਤਾਉਣਗੇ।

ਇਹ ਵੀ ਪੜ੍ਹੋ: ਸਾਲ 2023 ਦੀਆਂ 10 ਸਰਵੋਤਮ ਪੁਸਤਕਾਂ ਨੂੰ ਪੁਰਸਕਾਰ ਦੇਣ ਦਾ ਐਲਾਨ, ਵੇਖੋ ਸੂਚੀ
ਟਰਸਟ ਦੇ ਪ੍ਰਧਾਨ ਸ੍ਰੀ ਬਿੰਦਰਾ ਖੁਦ ਵੀ ਰਾਜਪਾਲ ਦੇ ਸਵਾਗਤ ਵਾਸਤੇ ਗੁਰਦੁਆਰਾ ਗੋਬਿੰਦ ਘਾਟ ਪੁੱਜੇ ਹਨ। 10 ਅਕਤੂਬਰ ਨੂੰ ਸਮਾਪਤੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਸਿੱਖ ਸੰਗਤਾਂ ਗੁਰਦੁਆਰਾ ਗੋਬਿੰਦ ਘਾਟ ਪੁੱਜ ਗਈਆਂ ਹਨ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਸ਼ੁਰੂਆਤ ਵੇਲੇ ਵੀ ਰਾਜਪਾਲ ਉਚੇਚੇ ਤੌਰ ’ਤੇ ਪੁੱਜੇ ਸਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ! ਸ਼ਰਾਬ ਤਸਕਰੀ ਦਾ ਪਰਦਾਫਾਸ਼, 60 ਪੇਟੀਆਂ ਤੇ 90 ਲੀਟਰ ਸ਼ਰਾਬ ਬਰਾਮਦ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?
SC ਕਮਿਸ਼ਨ ਨੇ ਪਟਿਆਲਾ ਦੇ SP ਅਤੇ DSP ਨੂੰ ਕੀਤਾ ਤਲਬ, ਆਦੇਸ਼ ਤੋਂ ਬਾਵਜੂਦ ਨਹੀਂ ਕੀਤੀ ਕਾਰਵਾਈ
SC ਕਮਿਸ਼ਨ ਨੇ ਪਟਿਆਲਾ ਦੇ SP ਅਤੇ DSP ਨੂੰ ਕੀਤਾ ਤਲਬ, ਆਦੇਸ਼ ਤੋਂ ਬਾਵਜੂਦ ਨਹੀਂ ਕੀਤੀ ਕਾਰਵਾਈ
328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦੇ ਸਾਬਕਾ ਆਡੀਟਰ ਸਤਿੰਦਰ ਕੋਹਲੀ ਗ੍ਰਿਫਤਾਰ, ਅਦਾਲਤ ਨੇ ਦਿੱਤਾ 5 ਦਿਨਾਂ ਦਾ ਰਿਮਾਂਡ
328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦੇ ਸਾਬਕਾ ਆਡੀਟਰ ਸਤਿੰਦਰ ਕੋਹਲੀ ਗ੍ਰਿਫਤਾਰ, ਅਦਾਲਤ ਨੇ ਦਿੱਤਾ 5 ਦਿਨਾਂ ਦਾ ਰਿਮਾਂਡ
ਅੰਮ੍ਰਿਤਸਰ ਅਤੇ ਪੁਲਿਸ ਵਿਚਾਲੇ ਮੁਕਾਬਲਾ, ਬਦਮਾਸ਼ ਜ਼ਖ਼ਮੀ, ਪ੍ਰਭ ਦਾਸੂਵਾਲ ਨਾਲ ਜੁੜਿਆ ਸੀ ਗੈਂਗ
ਅੰਮ੍ਰਿਤਸਰ ਅਤੇ ਪੁਲਿਸ ਵਿਚਾਲੇ ਮੁਕਾਬਲਾ, ਬਦਮਾਸ਼ ਜ਼ਖ਼ਮੀ, ਪ੍ਰਭ ਦਾਸੂਵਾਲ ਨਾਲ ਜੁੜਿਆ ਸੀ ਗੈਂਗ
ਪੰਜਾਬ 'ਚ ਸਕੂਲਾਂ ਦੇ ਵਿਦਿਆਰਥੀਆਂ ਲਈ Datesheet ਜਾਰੀ, ਦੇਖੋ ਪੂਰਾ ਸ਼ਡਿਊਲ
ਪੰਜਾਬ 'ਚ ਸਕੂਲਾਂ ਦੇ ਵਿਦਿਆਰਥੀਆਂ ਲਈ Datesheet ਜਾਰੀ, ਦੇਖੋ ਪੂਰਾ ਸ਼ਡਿਊਲ
Embed widget