ਪੜਚੋਲ ਕਰੋ

Punjab Jails: ਜੇਲ੍ਹਾਂ 'ਚ ਮੋਬਾਈਲ ਫੋਨ ਦੀ ਵਰਤੋਂ ਨੂੰ ਲੈ ਕੇ ਮਾਨ ਸਰਕਾਰ ਨੂੰ ਪੈ ਗਈ ਹਾਈਕੋਰਟ ਤੋਂ ਝਾੜ, ਸਰਕਾਰ ਨੇ ਦਿੱਤਾ ਸੀ ਆਹ ਤਰਕ

Punjab Jails Security: ਪੰਜਾਬ ਦੀਆਂ ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਅਤੇ ਜੇਲ੍ਹਾਂ ਚੋਂ ਗੈਂਗਸਟਰਾਂ ਦੀ ਵੀਡੀਓ ਬਾਹਰ ਆਉਣ ਦੇ ਮਾਮਲੇ 'ਤੇ ਪੰਜਾਬ ਸਰਕਾਰ ਨੂੰ ਇੱਕ ਵਾਰ ਮੁੜ ਹਾਈ ਕੋਰਟ ਤੋਂ ਝਾੜ ਪਈ ਹੈ।

Punjab Jails Security:  ਪੰਜਾਬ ਦੀਆਂ ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਅਤੇ ਜੇਲ੍ਹਾਂ ਚੋਂ ਗੈਂਗਸਟਰਾਂ ਦੀ ਵੀਡੀਓ ਬਾਹਰ ਆਉਣ ਦੇ ਮਾਮਲੇ 'ਤੇ ਪੰਜਾਬ ਸਰਕਾਰ ਨੂੰ ਇੱਕ ਵਾਰ ਮੁੜ ਹਾਈ ਕੋਰਟ ਤੋਂ ਝਾੜ ਪਈ ਹੈ। ਪੰਜਾਬ ਹਰਿਆਣਾ ਹਾਈ ਕੋਰਟ 'ਚ ਜਦੋਂ ਇਸ ਮਾਮਲੇ  'ਤੇ ਸੁਣਵਾਈ ਹੋਈ ਤਾਂ ਮਾਨ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਮੋਬਾਈਲ ਤਸਕਰੀ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦਾ ਵੇਰਵਾ ਦਿੱਤਾ ਗਿਆ ਉਸ ਵੇਲੇ  ਹਾਈ ਕੋਰਟ ਨੇ ਦੋ ਟੁੱਕ ਕਿਹਾ ਹੈ ਕਿ ਜੇਲ੍ਹਾਂ 'ਚ ਸਾਜ਼ੋ-ਸਾਮਾਨ 'ਤੇ ਕਰੋੜਾਂ ਰੁਪਏ ਖ਼ਰਚੇ ਜਾਣ ਤੋਂ ਪਹਿਲਾਂ ਸਰਕਾਰ ਦੀ ਇੱਛਾ ਸ਼ਕਤੀ ਜ਼ਰੂਰੀ ਹੈ, ਜਿਹੜੀ ਦਿਖਾਈ ਨਹੀਂ ਦਿੰਦੀ।

ਨਾਭਾ ਜੇਲ੍ਹ 'ਚੋਂ ਪਾਕਿਸਤਾਨ ਕਾਲ ਕਰ ਕੇ ਨਸ਼ੇ ਦੀ ਤਸਕਰੀ ਕਰਵਾਉਣ ਦੇ ਮਾਮਲੇ 'ਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਲਫ਼ਨਾਮਾ ਦਾਖ਼ਲ ਕਰ ਕੇ ਦੱਸਿਆ ਕਿ ਜੇਲ੍ਹ ਕੰਪਲੈਕਸ ਦੇ ਅੰਦਰ ਕੈਦੀਆਂ ਵੱਲੋਂ ਮੋਬਾਈਲ ਫੋਨ ਦੀ ਵਰਤੋਂ 'ਤੇ ਰੋਕ ਲਗਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਤ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਸਥਾਪਿਤ ਕੀਤੀ ਜਾ ਰਹੀ ਹੈ। 

ਇਹ ਪ੍ਰਣਾਲੀ ਕੰਪਲੈਕਸ ਦੀ ਕੰਧ 'ਤੇ ਮੋਬਾਈਲ/ ਕਾਂਟ੍ਰਾਬੈਂਡ ਸੁੱਟੇ ਜਾਣ ਦੀ ਸਥਿਤੀ 'ਚ ਉਸ ਦਾ ਪਤਾ ਲਗਾਉਣ ਤੇ ਅਲਾਰਮ ਵਜਾਉਣ 'ਚ ਮਦਦ ਕਰੇਗੀ।  ਇਸ ਤੋਂ ਇਲਾਵਾ ਜੇਲ੍ਹਾਂ 'ਚ ਜੈਮਰ, ਬਾਡੀ ਸਕੈਨਰ, ਐਕਸ-ਰੇ ਆਦਿ ਦੀ ਯੋਜਨਾ ਬਾਰੇ ਵੀ ਕੋਰਟ ਨੂੰ ਦੱਸਿਆ ਗਿਆ। ਸਰਕਾਰ ਨੇ ਕਿਹਾ ਕਿ ਨਾਭਾ ਜੇਲ੍ਹ ਮਾਮਲੇ ਦੀ ਜਾਂਚ ਚੱਲ ਰਹੀ ਹੈ ਜਿਸ ਨੂੰ ਪੂਰੀ ਕਰਨ ਲਈ ਤਿੰਨ ਹਫ਼ਤਿਆਂ ਦੀ ਮੋਹਲਤ ਚਾਹੀਦੀ ਹੈ।

ਸਰਕਾਰ ਵੱਲੋਂ ਪੇਸ਼ ਹਲਫਨਾਮੇ 'ਚ ਕਿਹਾ ਗਿਆ ਕਿ ਡੀਆਈਜੀ ਜੇਲ੍ਹ ਦੇ ਚਾਰ ਚੋਂ ਦੋ, ਸੁਪਰਡੈਂਟ ਸੈਂਟਲਰ ਜੇਲ੍ਹ/ ਏਆਈਟੀ ਦੇ 11 'ਚੋਂ 6, ਡਿਪਟੀ ਸੁਪਰਡੈਂਟ ਦੇ 68 'ਚੋਂ 20, ਸਹਾਇਕ ਸੁਪਰਡੈਂਟ ਦੇ 123 'ਚੋਂ 38 ਅਹੁਦਿਆਂ ਦੇ ਨਾਲ-ਨਾਲ ਹੋਰ ਸਟਾਫ ਦੀਆਂ 3192 'ਚੋਂ 1382 ਅਸਾਮੀਆਂ ਖਾਲੀ ਪਈਆਂ ਹਨ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਗਿੱਦੜਬਾਹਾ ਪਹੁੰਚੇ ਰਵਨੀਤ ਬਿੱਟੂ ਦਾ ਵੱਡਾ ਐਲਾਨ, ਕਿਹਾ-2027 ਲਈ ਮੈਂ ਮੁੱਖ ਮੰਤਰੀ ਅਹੁਦੇ ਦਾ ਹਾਂ ਦਾਅਵੇਦਾਰ

ਦੁਖਦਾਈ ਖ਼ਬਰ ! ਵਿਦੇਸ਼ ‘ਚ 2 ਪੰਜਾਬੀਆਂ ਦੀ ਭੇਦਭਰੇ ਹਲਾਤਾਂ ‘ਚ ਮੌਤ, 1 ਦੀ ਸਮੁੰਦਰ ਨੇੜਿਓਂ ਤਾਂ ਦੂਜੇ ਦੀ ਝੀਲ ਚੋਂ ਮਿਲੀ ਲਾਸ਼, ਜਾਣੋ ਪੂਰਾ ਮਾਮਲਾ

SC 'ਚ ਰਾਜੋਆਣਾ ਦੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ, ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੀ ਮੰਗ, ਜਾਣੋ ਪੂਰਾ ਮਾਮਲਾ

Kartarpur Corridor: ਕਰਤਾਰਪੁਰ ਸਾਹਿਬ ਲਾਂਘੇ ਲਈ ਨਹੀਂ ਲੱਗੇਗੀ 20 ਡਾਲਰ ਦੀ ਫੀਸ? ਪਾਕਿਸਤਾਨ ਦੇ ਸਿੱਖ ਮੰਤਰੀ ਨੇ ਕੀਤਾ ਕਲੀਅਰ

ABP Premium

ਵੀਡੀਓਜ਼

ਕੌਣ ਹੈ ਨੀਰੂ ਬਾਜਵਾ ਦਾ ਚੁਗਲੀ Partner , ਹੋ ਗਿਆ ਖੁਲਾਸਾJaipur 'ਚ ਵੀ ਤੁਰੀ ਪੱਗ ਦੀ ਗੱਲ , ਕਮਾਲ ਕਰ ਗਏ ਦਿਲਜੀਤ ਦੋਸਾਂਝਕੁੜੀਆਂ ਭਾਲਦੀਆਂ ਰੋਡਾ ਮੁੰਡਾ ,ਪੱਗ ਵਾਲੇ ... ਵੇਖੋ ਕੇ ਬੋਲੇ ਜੱਸ ਬਾਜਵਾਸਲਮਾਨ ਖਾਨ ਨੂੰ ਕੋਈ ਧਮਕੀ ਨਹੀਂ ਦੇ ਸਕਦਾ , ਗੱਜੇ ਧਾਕੜ ਵਿਲਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਗਿੱਦੜਬਾਹਾ ਪਹੁੰਚੇ ਰਵਨੀਤ ਬਿੱਟੂ ਦਾ ਵੱਡਾ ਐਲਾਨ, ਕਿਹਾ-2027 ਲਈ ਮੈਂ ਮੁੱਖ ਮੰਤਰੀ ਅਹੁਦੇ ਦਾ ਹਾਂ ਦਾਅਵੇਦਾਰ
Punjab News: ਗਿੱਦੜਬਾਹਾ ਪਹੁੰਚੇ ਰਵਨੀਤ ਬਿੱਟੂ ਦਾ ਵੱਡਾ ਐਲਾਨ, ਕਿਹਾ-2027 ਲਈ ਮੈਂ ਮੁੱਖ ਮੰਤਰੀ ਅਹੁਦੇ ਦਾ ਹਾਂ ਦਾਅਵੇਦਾਰ
ਦੁਖਦਾਈ ਖ਼ਬਰ ! ਵਿਦੇਸ਼ ‘ਚ 2 ਪੰਜਾਬੀਆਂ ਦੀ ਭੇਦਭਰੇ ਹਲਾਤਾਂ ‘ਚ ਮੌਤ, 1 ਦੀ ਸਮੁੰਦਰ ਨੇੜਿਓਂ ਤਾਂ ਦੂਜੇ ਦੀ ਝੀਲ ਚੋਂ ਮਿਲੀ ਲਾਸ਼, ਜਾਣੋ ਪੂਰਾ ਮਾਮਲਾ
ਦੁਖਦਾਈ ਖ਼ਬਰ ! ਵਿਦੇਸ਼ ‘ਚ 2 ਪੰਜਾਬੀਆਂ ਦੀ ਭੇਦਭਰੇ ਹਲਾਤਾਂ ‘ਚ ਮੌਤ, 1 ਦੀ ਸਮੁੰਦਰ ਨੇੜਿਓਂ ਤਾਂ ਦੂਜੇ ਦੀ ਝੀਲ ਚੋਂ ਮਿਲੀ ਲਾਸ਼, ਜਾਣੋ ਪੂਰਾ ਮਾਮਲਾ
SC 'ਚ ਰਾਜੋਆਣਾ ਦੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ, ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੀ ਮੰਗ, ਜਾਣੋ ਪੂਰਾ ਮਾਮਲਾ
SC 'ਚ ਰਾਜੋਆਣਾ ਦੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ, ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੀ ਮੰਗ, ਜਾਣੋ ਪੂਰਾ ਮਾਮਲਾ
Kartarpur Corridor: ਕਰਤਾਰਪੁਰ ਸਾਹਿਬ ਲਾਂਘੇ ਲਈ ਨਹੀਂ ਲੱਗੇਗੀ 20 ਡਾਲਰ ਦੀ ਫੀਸ? ਪਾਕਿਸਤਾਨ ਦੇ ਸਿੱਖ ਮੰਤਰੀ ਨੇ ਕੀਤਾ ਕਲੀਅਰ
Kartarpur Corridor: ਕਰਤਾਰਪੁਰ ਸਾਹਿਬ ਲਾਂਘੇ ਲਈ ਨਹੀਂ ਲੱਗੇਗੀ 20 ਡਾਲਰ ਦੀ ਫੀਸ? ਪਾਕਿਸਤਾਨ ਦੇ ਸਿੱਖ ਮੰਤਰੀ ਨੇ ਕੀਤਾ ਕਲੀਅਰ
Punjab News: ਖੇਤਾਂ 'ਚ ਪਰਾਲੀ ਦੇ ਨਿਬੇੜੇ ਲਈ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਕਿਸਾਨਾਂ  ਨੂੰ ਮਿਲਣਗੀਆਂ 22000 ਨਵੀਆਂ ਮਸ਼ੀਨਾਂ

ਮੁੱਖ ਮੰਤਰੀ ਭਗਵੰਤ ਮਾਨ ਦਾ ਬਰਨਾਲਾ 'ਚ ਰੋਡ ਸ਼ੋਅ, ਹਰਿੰਦਰ ਸਿੰਘ ਧਾਲੀਵਾਲ ਦੇ ਹੱਕ 'ਚ ਕਰਨਗੇ ਪ੍ਰਚਾਰ

Jalandhar News: ਜਲੰਧਰ 'ਚ ਨੌਜਵਾਨ ਨੇ ਮੌਤ ਨੂੰ ਲਗਾਇਆ ਗਲੇ, ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਕੁੱਟਿਆ ਫਿਰ ਰੱਖੜੀ ਬੰਨ੍ਹਣ ਨੂੰ ਕੀਤਾ ਸੀ ਮਜ਼ਬੂਰ
ਜਲੰਧਰ 'ਚ ਨੌਜਵਾਨ ਨੇ ਮੌਤ ਨੂੰ ਲਗਾਇਆ ਗਲੇ, ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਕੁੱਟਿਆ ਫਿਰ ਰੱਖੜੀ ਬੰਨ੍ਹਣ ਨੂੰ ਕੀਤਾ ਸੀ ਮਜ਼ਬੂਰ
Maruti Suzuki Fronx: ਸਿਰਫ 2 ਲੱਖ ਰੁਪਏ 'ਚ ਖਰੀਦੋ ਮਾਰੂਤੀ ਸੁਜ਼ੂਕੀ ਫ੍ਰਾਂਕਸ, ਫਾਈਨਾਂਸ ਪਲਾਨ ਸਣੇ ਜਾਣੋ ਧਮਾਕੇਦਾਰ ਫੀਚਰਸ
ਸਿਰਫ 2 ਲੱਖ ਰੁਪਏ 'ਚ ਖਰੀਦੋ ਮਾਰੂਤੀ ਸੁਜ਼ੂਕੀ ਫ੍ਰਾਂਕਸ, ਫਾਈਨਾਂਸ ਪਲਾਨ ਸਣੇ ਜਾਣੋ ਧਮਾਕੇਦਾਰ ਫੀਚਰਸ
Embed widget