Punjab Breaking News Live 21 May: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਅੱਜ ਤੋਂ, ਸੁਨੀਲ ਜਾਖੜ ਨੇ ਮਨੀਸ਼ ਤਿਵਾੜੀ ਦੇ ਚੋਣ ਮਨੋਰਥ ਪੱਤਰ ਦੇ ਵਾਅਦੇ 'ਤੇ ਦਿੱਤੀ ਤਿੱਖੀ ਪ੍ਰਤੀਕਿਰਿਆ, ਕਰਤਾਰਪੁਰ ਕੌਰੀਡੋਰ ਤੇ ਹੁਣ ਫਿਲਮਾਂ ਦੀ ਸ਼ੂਟਿੰਗ ਦੇਖਣ ਨੂੰ ਮਿਲੇਗੀ
Punjab Breaking News Live: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਅੱਜ ਤੋਂ, ਸੁਨੀਲ ਜਾਖੜ ਨੇ ਮਨੀਸ਼ ਤਿਵਾੜੀ ਦੇ ਚੋਣ ਮਨੋਰਥ ਪੱਤਰ ਦੇ ਵਾਅਦੇ 'ਤੇ ਦਿੱਤੀ ਪ੍ਰਤੀਕਿਰਿਆ, ਕਰਤਾਰਪੁਰ ਕੌਰੀਡੋਰ ਤੇ ਹੁਣ ਫਿਲਮਾਂ ਦੀ ਸ਼ੂਟਿੰਗ ਦੇਖਣ ਨੂੰ ਮਿਲੇਗੀ
LIVE
Background
Punjab Breaking News Live 21 May: ਪੰਜਾਬ ਵਿੱਚ ਗਰਮੀ ਨੇ ਲੋਕਾਂ ਦਾ ਬੂਰਾ ਹਾਲ ਕੀਤਾ ਹੋਇਆ ਹੈ, ਜਿਸ ਕਰਕੇ ਘਰ ਤੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਅਸਮਾਨ ਤੋਂ ਵਰ੍ਹ ਰਹੀ ਅੱਗ ਕਰਕੇ ਪੰਜਾਬ ਸਰਕਾਰ ਨੇ ਇਸ ਵਾਰ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ 21 ਮਈ ਤੋਂ ਕਰਨ ਦਾ ਫ਼ੈਸਲਾ ਲਿਆ ਹੈ। ਮੌਸਮ ਵਿਭਾਗ ਵੱਲੋਂ ਤਿੱਖੀ ਗਰਮੀ ਦੀ ਚਿਤਾਵਨੀ ਜਾਰੀ ਕੀਤੇ ਜਾਣ ਮਗਰੋਂ ਸਿੱਖਿਆ ਵਿਭਾਗ ਤੁਰੰਤ ਹਰਕਤ 'ਚ ਆਇਆ। ਸਿੱਖਿਆ ਵਿਭਾਗ ਦੇ ਸਕੱਤਰ ਨੇ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਤਹਿਤ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ।
ਸੁਨੀਲ ਜਾਖੜ ਨੇ ਮਨੀਸ਼ ਤਿਵਾੜੀ ਦੇ ਚੋਣ ਮਨੋਰਥ ਪੱਤਰ ਦੇ ਵਾਅਦੇ 'ਤੇ ਦਿੱਤੀ ਤਿੱਖੀ ਪ੍ਰਤੀਕਿਰਿਆ
'ਚੰਡੀਗੜ੍ਹ ਪੰਜਾਬ ਦਾ ਸੀ, ਪੰਜਾਬ ਦਾ ਹੈ ਤੇ ਸਦਾ ਪੰਜਾਬ ਦਾ ਹੀ ਰਹੇਗਾ। ਚੰਡੀਗੜ੍ਹ ਉੱਤੇ ਪੰਜਾਬ ਦਾ ਦਾਅਵਾ ਗੈਰ-ਵਿਵਾਦਯੋਗ ਤੇ ਨਿਰਵਿਵਾਦ ਤੇ ਮੁੜ ਨਾ ਵਿਚਾਰਨ ਯੋਗ ਹੈ। 'ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਾਂਗਰਸ ਪਾਰਟੀ ਦੇ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਮਨੀਸ਼ ਤਿਵਾੜੀ ਦੇ ਚੋਣ ਮਨੋਰਥ ਪੱਤਰ ਦੇ ਵਾਅਦੇ 'ਤੇ ਤਿੱਖੀ ਪ੍ਰਤੀਕਿਰਿਆ ਕਰਦੇ ਹੋਏ ਕੀਤਾ। ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚੰਡੀਗੜ੍ਹ ਨੂੰ 'ਸਿਟੀ ਸਟੇਟ' ਬਨਾਣ ਦਾ ਐਲਾਨ ਕਰਕੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਦੇ ਪਾਰਟੀ ਏਜੰਡੇ ਨੂੰ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਉਘੜਵੀਂ ਉਦਾਹਰਣ ਹੈ ਕਿ ਕਿਵੇਂ ਕਾਂਗਰਸ ਪਾਰਟੀ ਚੰਡੀਗੜ੍ਹ ਦੇ ਮਸਲੇ ਉਤੇ ਪੰਜਾਬ ਦੇ ਹੱਕ ਨੂੰ ਲੈ ਕੇ ਪੈਰ ਪਿੱਛੇ ਖਿੱਚਣ ਲੱਗ ਪਈ ਹੈ । ਕਿਵੇਂ ਇਸ ਦੇ ਆਗੂ ਪੰਜਾਬ ਤੇ ਚੰਡੀਗੜ੍ਹ ਦੇ ਸਿਆਸੀ ਗੀਤ ਤਾਂ ਗਾਉਂਦੇ ਹਨ, ਪਰ ਹਕੀਕਤ ਚ ਪੰਜਾਬ ਦੇ ਵਿਰੋਧ ਚ ਵਿਚਰਦੇ ਹਨ।
ਕਰਤਾਰਪੁਰ ਕੌਰੀਡੋਰ ਤੇ ਹੁਣ ਫਿਲਮਾਂ ਦੀ ਸ਼ੂਟਿੰਗ ਦੇਖਣ ਨੂੰ ਮਿਲੇਗੀ
Kartarpur Corridor: ਡੇਰਾ ਬਾਬਾ ਨਾਨਕ 'ਚ ਭਾਰਤ ਪਾਕਿਸਤਾਨ ਸਰਹੱਦ ਤੇ ਬਣੇ ਕਰਤਾਰਪੁਰ ਕੌਰੀਡੋਰ ਤੇ ਹੁਣ ਫਿਲਮਾਂ ਦੀ ਸ਼ੂਟਿੰਗ ਦੇਖਣ ਨੂੰ ਮਿਲੇਗੀ। ਜੀ ਹਾ ਇਸ ਦੀ ਇਜਾਜ਼ਤ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋ ਦੇ ਦਿੱਤੀ ਗਈ ਹੈ । ਇੱਥੇ ਫਿਲਮਾਂ ਡਾਕੂਮੈਂਟਰੀ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਤਸਵੀਰਾਂ ਵੀ ਖਿੱਚੀਆਂ ਜਾ ਸਕਦੀਆਂ ਹਨ। ਪਰ ਇਸ ਦੇ ਲਈ ਇਕ ਵੱਡੀ ਫ਼ੀਸ ਅਦਾ ਕਰਨੀ ਪਵੇਗੀ ।
ਕੁੱਕੜ ਨੇ ਲਈ 3 ਲੋਕਾਂ ਦੀ ਜਾਨ, ਦੋ ਸਕੇ ਭਰਾਵਾਂ ਸਮੇਤ ਗੁਆਂਢੀ ਦੀਆਂ ਮਿਲੀਆਂ ਲਾਸ਼ਾਂ, ਜਾਣੋ ਪੂਰਾ ਮਾਮਲਾ
ਘਰ ਦੇ ਛੋਟੇ ਬੇਟੇ ਨੇ ਮੁਰਗੇ ਨੂੰ ਬਚਾਉਣ ਲਈ ਖੂਹ 'ਚ ਛਾਲ ਮਾਰ ਦਿੱਤੀ। ਕਾਫੀ ਦੇਰ ਤੱਕ ਉਸ ਨੂੰ ਬਾਹਰ ਨਾ ਆਉਂਦਾ ਦੇਖ ਕੇ ਵੱਡੇ ਭਰਾ ਨੇ ਵੀ ਪਾਣੀ ਵਿੱਚ ਛਾਲ ਮਾਰ ਦਿੱਤੀ ਪਰ ਜਦੋਂ ਉਹ ਵੀ ਬਾਹਰ ਨਾ ਆਇਆ ਤਾਂ ਇਹ ਦੇਖ ਕੇ ਇੱਕ ਸਥਾਨਕ ਮੁੰਡਾ ਵੀ ਖੂਹ ਵਿੱਚ ਛਾਲ ਮਾਰ ਗਿਆ। ਇਹ ਘਟਨਾ ਅਸਾਮ ਦੇ ਕਛਰ ਜ਼ਿਲ੍ਹੇ ਦੇ ਲਖੀਮਪੁਰ ਇਲਾਕੇ ਦੀ ਹੈ। ਟਰੈਕਟਰ ਟਿੱਲਾ ਬਸਤੀ ਵਿੱਚ ਰਹਿੰਦੇ ਇੱਕ ਪਰਿਵਾਰ ਦਾ ਕੁੱਕੜ ਅਚਾਨਕ ਖੂਹ ਵਿੱਚ ਡਿੱਗ ਗਿਆ ਸੀ। ਇਸ ਨੂੰ ਬਚਾਉਣ ਲਈ ਪਰਿਵਾਰ ਦੇ ਦੋ ਭਰਾ ਮਨਜੀਤ ਦੇਬ ਅਤੇ ਪ੍ਰਸੇਨਜੀਤ ਦੇਬ ਕੁਮਾਰ ਨੇ ਮੁਰਗੇ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ ਪਰ ਕਾਫੀ ਦੇਰ ਤੱਕ ਕੋਈ ਹਿਲਜੁਲ ਨਾ ਮਿਲਣ 'ਤੇ ਅਮਿਤ ਸੇਨ ਨਾਂ ਦਾ ਸਥਾਨਕ ਲੜਕਾ ਖੂਹ ਦੇ ਅੰਦਰ ਉਤਰਿਆ। ਜਾਣ ਤੋਂ ਬਾਅਦ ਉਸ ਵੱਲੋਂ ਕੋਈ ਹਿਲਜੁਲ ਨਹੀਂ ਹੋਈ ਤਾਂ ਪਰਿਵਾਰਕ ਮੈਂਬਰਾਂ ਨੂੰ ਲੱਗਾ ਕਿ ਕੁਝ ਤਾਂ ਗੜਬੜ ਹੈ।
Gurpatwant Pannu Threat: ਖਾਲਿਸਤਾਨੀ ਗੁਰਪਤਵੰਤ ਪੰਨੂ ਵੱਲੋਂ ਰਵਨੀਤ ਬਿੱਟੂ ਤੇ ਹੰਸ ਰਾਜ ਹੰਸ ਨੂੰ ਧਮਕੀ...'ਕਤਲ ਦਾ ਬਦਲਾ ਕਤਲ'
Gurpatwant Pannu threat to BJP Candidates: ਸਿੱਖ ਫਾਰ ਜਸਟਿਸ (SFJ) ਦੇ ਮੁਖੀ ਤੇ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਗਏ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਧਮਕੀ ਦਿੱਤੀ ਹੈ। ਪੰਨੂ ਨੇ ਲੁਧਿਆਣਾ ਤੋਂ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਤੇ ਫਰੀਦਕੋਟ ਤੋਂ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਨੂੰ ਉਨ੍ਹਾਂ ਦੇ ਬਿਆਨਾਂ ਕਰਕੇ ਧਮਕਾਇਆ ਹੈ। ਇੰਨਾ ਹੀ ਨਹੀਂ ਪੰਨੂ ਨੇ ਬਿੱਟੂ ਨੂੰ ਆਪਣੇ ਦਾਦਾ ਬੇਅੰਤ ਸਿੰਘ ਨੂੰ ਯਾਦ ਕਰਨ ਲਈ ਕਿਹਾ ਹੈ।
Lok sabha Election: ਪੰਜਾਬ ਦਾ ਚੜ੍ਹੇਗਾ ਸਿਆਸੀ ਪਾਰਾ! ਪੀਐਮ ਮੋਦੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ, ਸਭ ਪੰਜਾਬ ਪਹੁੰਚ ਕੇ ਲਾਉਣਗੇ ਪੂਰਾ ਟਿੱਲ
Lok sabha Election 2024: ਪੰਜਾਬ ਵਿੱਚ ਪਹਿਲੀ ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ। ਇਸ ਹਿਸਾਬ ਨਾਲ ਚੋਣ ਪ੍ਰਚਾਰ ਲਈ ਸਿਰਫ ਨੌਂ ਦਿਨ ਹੀ ਬਚੇ ਹਨ। ਸਿਆਸੀ ਪਾਰਟੀਆਂ ਅਗਲੇ ਨੌਂ ਦਿਨ ਪੂਰਾ ਜ਼ੋਰ ਲਾਉਣ ਦੀ ਰਣਨੀਤੀ ਬਣਾ ਰਹੀਆਂ ਹਨ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਸਣੇ ਸੀਨੀਅਰ ਲੀਡਰ ਪੰਜਾਬ ਪਹੁੰਚ ਰਹੇ ਹਨ। ਹਾਸਲ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪਟਿਆਲਾ ’ਚ ਚੋਣ ਰੈਲੀ ਕਰ ਰਹੇ ਹਨ। ਕਾਂਗਰਸ ਤੇ ‘ਆਪ’ ਵੱਲੋਂ ਵੀ ਰਣਨੀਤੀ ਬਣਾਈ ਗਈ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 25 ਮਈ ਨੂੰ ਪੰਜਾਬ ਪਹੁੰਚ ਰਹੇ ਹਨ ਤੇ ਉਹ 30 ਮਈ ਤੱਕ ਸੂਬੇ ’ਚ ਚੋਣ ਪ੍ਰਚਾਰ ਕਰਨਗੇ। ‘ਆਪ’ ਵੱਲੋਂ ਸੂਬੇ ’ਚ ਪ੍ਰਚਾਰ ਵਾਸਤੇ ਪ੍ਰਾਈਵੇਟ ਹੈਲੀਕਾਪਟਰ ਕਿਰਾਏ ’ਤੇ ਲੈ ਲਿਆ ਗਿਆ ਹੈ।
Punjab News: 'ਗੁਰੂ ਨਾਨਕ ਪਾਤਸ਼ਾਹ ਅਰਵਿੰਦ ਕੇਜਰੀਵਾਲ ਜੀ, ਆਮ ਆਦਮੀ ਪਾਰਟੀ ਨੇ...', ਲਾਲਜੀਤ ਭੁੱਲਰ ਨੇ ਵਿਵਾਦਤ ਬਿਆਨ ਦੇ ਕੇ ਖੜ੍ਹਾ ਕੀਤਾ ਨਵਾਂ ਬਵਾਲ
Laljit Bhullar Controversty: ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀ ਲਾਲਜੀਤ ਭੁੱਲਰ ਲੋਕ ਸਭਾ ਚੋਣਾਂ (Lok Sabha Election 2024) ਦੇ ਪ੍ਰਚਾਰ ਵਿੱਚ ਇੰਨੇ ਗੁਆਚ ਗਏ ਹਨ, ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਹੈ ਕਿ ਉਹ ਕੀ ਬੋਲ ਰਹੇ ਹਨ ਅਤੇ ਕੀ ਨਹੀਂ। ਦੱਸ ਦਈਏ ਕਿ ਆਮ ਆਦਮੀ ਪਾਰਟੀ (AAP) ਦੇ ਖਡੂਰ ਸਾਹਿਬ ਲੋਕ ਸਭਾ ( Khadoor Sahib Lok Sabha ) ਹਲਕੇ ਤੋਂ ਉਮੀਦਵਾਰ ਲਾਲਜੀਤ ਭੁੱਲਰ ਦੀ ਹੁਣ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ, ਜਿਸ ਵਿੱਚ ਉਹ ਵਿਵਾਦਤ ਬਿਆਨ ਦਿੰਦੇ ਨਜ਼ਰ ਆ ਰਹੇ ਹਨ।
Punjab Weather: ਪੰਜਾਬ 'ਚ ਵਰ੍ਹ ਰਹੀ ਅੱਗ, 48 ਡਿਗਰੀ ਤੋਂ ਪਾਰ ਜਾਏਗਾ ਤਾਪਮਾਨ! ਇਹ ਜ਼ਿਲ੍ਹੇ ਗਰਮੀ ਨਾਲ ਬੇਹਾਲ
Punjab Weather Update: ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਜਿਸ ਨੂੰ ਦੇਖਦਿਆਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਿਚਾਲੇ ਆਮ ਲੋਕਾਂ ਨੂੰ ਗਰਮੀ ਦੀ ਮਾਰ ਝੱਲਣੀ ਪਏਗੀ। ਦੱਸ ਦੇਈਏ ਕਿ 25 ਮਈ ਤੋਂ ਨੌਟਪਾ ਵੀ ਸ਼ੁਰੂ ਹੋਵੇਗਾ, ਜੋ 2 ਜੂਨ ਤੱਕ ਜਾਰੀ ਰਹੇਗਾ। ਤਾਪਮਾਨ 48 ਡਿਗਰੀ ਤੋਂ ਉਪਰ ਜਾਣ ਦੀ ਸੰਭਾਵਨਾ ਹੈ। ਹਾਲਾਂਕਿ, 22 ਮਈ ਤੋਂ, ਬੰਗਾਲ ਦੀ ਖਾੜੀ ਵਿੱਚ ਇੱਕ ਘੱਟ ਦਬਾਅ ਵਾਲਾ ਖੇਤਰ ਬਣੇਗਾ, ਜਿਸ ਨਾਲ ਚੱਕਰਵਾਤੀ ਤੂਫਾਨ ਬਣਨ ਅਤੇ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਹੈ।