ਪੜਚੋਲ ਕਰੋ
(Source: ECI/ABP News)
ਕੈਪਟਨ ਦੇ ਸ਼ਾਹੀ ਸ਼ਹਿਰ 'ਚ ਫੇਰ ਹੋਇਆ ਗੁੰਡਾਗਰਦੀ ਦਾ ਨਾਚ, ਦਿਨ-ਦਿਹਾੜੇ ਚੱਲੀਆਂ ਤਲਵਾਰਾਂ
ਖੇਤਰ ਦੇ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਬੰਧਕਾਂ ਦਾ ਮੌਹਲੇ ਦੇ ਲੋਕਾਂ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਸੀ। ਇਸ ਕਾਰਨ ਉਨ੍ਹਾਂ ਨੇ ਬਾਹਰੋਂ ਕੁਝ ਅਣਪਛਾਤੇ ਵਿਅਕਤੀਆਂ ਨੂੰ ਬੁਲਾ ਕੇ ਹਮਲਾ ਕਰਵਾਇਆ।
![ਕੈਪਟਨ ਦੇ ਸ਼ਾਹੀ ਸ਼ਹਿਰ 'ਚ ਫੇਰ ਹੋਇਆ ਗੁੰਡਾਗਰਦੀ ਦਾ ਨਾਚ, ਦਿਨ-ਦਿਹਾੜੇ ਚੱਲੀਆਂ ਤਲਵਾਰਾਂ Hooliganism in Captain's royal city Patiala ਕੈਪਟਨ ਦੇ ਸ਼ਾਹੀ ਸ਼ਹਿਰ 'ਚ ਫੇਰ ਹੋਇਆ ਗੁੰਡਾਗਰਦੀ ਦਾ ਨਾਚ, ਦਿਨ-ਦਿਹਾੜੇ ਚੱਲੀਆਂ ਤਲਵਾਰਾਂ](https://static.abplive.com/wp-content/uploads/sites/5/2020/07/23194426/Fight-in-PTL.jpg?impolicy=abp_cdn&imwidth=1200&height=675)
ਪਟਿਆਲਾ: ਇੱਥੇ ਦੇ ਐਸਐਸਟੀ ਨਗਰ ਵਿੱਚ ਬੁੱਧਵਾਰ ਨੂੰ ਬਾਹਰੋਂ ਆਏ ਕੁਝ ਵਿਅਕਤੀਆਂ ਨੇ ਇਲਾਕੇ ਦੇ ਲੋਕਾਂ ਨਾਲ ਕੁੱਟਮਾਰ ਕੀਤੀ। ਹਮਲਾਵਰਾਂ ਨੇ ਇਲਾਕੇ 'ਚ ਗੁੰਡਾਗਰਦੀ ਕੀਤੀ ਤੇ ਖੂਬ ਲਾਠੀਆਂ ਤੇ ਤਲਵਾਰਾਂ ਚੱਲੀਆਂ। ਇਸ ਦੌਰਾਨ ਤਿੰਨ ਲੋਕ ਜ਼ਖਮੀ ਹੋਏ ਹਨ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸੂਚਨਾ ਮਿਲਣ 'ਤੇ ਡੀਐਸਪੀ ਸਿਟੀ ਵਨ ਯਾਗੇਸ਼ ਸ਼ਰਮਾ ਨੇ ਇਲਾਕੇ ਦਾ ਜਾਇਜ਼ਾ ਲਿਆ ਤੇ ਪੀੜਤਾਂ ਦੇ ਬਿਆਨ ਦਰਜ ਕੀਤੇ।
ਦੱਸ ਦਈਏ ਕਿ ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਜਿਸ ਦੀ ਫੁਟੇਜ ਕੱਢ ਕੇ ਪੁਲਿਸ ਨੂੰ ਸੌਂਪ ਦਿੱਤੀ ਗਈ। ਘਟਨਾ ਤੋਂ ਬਾਅਦ ਦੇਰ ਸ਼ਾਮ ਇਲਾਕੇ ਦੇ ਲੋਕਾਂ ਨੇ ਮਿਲ ਕੇ ਇਸ ਗੁੰਡਾਗਰਦੀ ਦੀ ਨਿਖੇਧੀ ਕੀਤੀ ਤੇ ਉਨ੍ਹਾਂ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਥਾਣਾ ਲਹੌਰੀ ਗੇਟ ਦੇ ਇੰਚਾਰਜ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਝਗੜਾ ਹੋਣ ਦੀ ਖ਼ਬਰ ਮਿਲੀ ਸੀ। ਇਸ 'ਚ ਪੀੜਤਾਂ ਦੇ ਬਿਆਨ ਲਏ ਗਏ ਹਨ ਤੇ ਦੇਰ ਰਾਤ ਕੇਸ ਦਾਇਰ ਕੀਤਾ ਗਿਆ। ਹੁਣ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਘਟਨਾ ਬਾਰੇ ਇਲਾਕੇ ਦੀ ਸੁਖਵੰਤ ਕੌਰ ਬਾਜਵਾ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਕਰੀਬ 1.30 ਵਜੇ ਖੇਤਰ ਵਿੱਚ ਰਹਿਣ ਵਾਲੇ ਰਾਜਦੀਪ ਜਸ਼ਨ ਨਾਂ ਦੇ ਵਿਅਕਤੀ 'ਤੇ ਕੁਝ ਵਿਅਕਤੀ ਬੁਰੀ ਤਰ੍ਹਾਂ ਹਮਲਾ ਕਰ ਰਹੇ ਸੀ। ਆਵਾਜ਼ ਸੁਣਦਿਆਂ ਹੀ ਮਨਪ੍ਰੀਤ ਬਾਜਵਾ ਘਰੋਂ ਬਾਹਰ ਆਇਆ ਤੇ ਲੜਾਈ ਦਾ ਕਾਰਨ ਪੁੱਛਿਆ, ਤਾਂ ਮੁਲਜ਼ਮਾਂ ਨੇ ਉਸ 'ਤੇ ਵੀ ਲਾਠੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਉਹ ਜ਼ਖਮੀ ਹੋ ਗਿਆ। ਜਦੋਂ ਉਹ ਤੇ ਉਸ ਦਾ ਬੇਟਾ ਝਗੜਾ ਰੋਕਣ ਆਏ ਤਾਂ ਉਸ 'ਤੇ ਵੀ ਹਮਲਾ ਕੀਤਾ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)