Hoshiarpur: ਕੌਣ ਮੰਨਦੈ ਸਰਕਾਰੀ ਹੁਕਮ! ਧੜੱਲੇ ਨਾਲ ਵਿਕ ਰਹੀ ਚੀਨੀ ਡੋਰ, ਹੁਸ਼ਿਆਰਪੁਰ 'ਚੋਂ 1710 ਗੱਟੂ ਬਰਾਮਦ
Hoshiarpur News: ਦੱਸ ਦਈਏ ਕਿ ਚਾਈਨਾ ਡੋਰ ਕਾਰਨ ਲਗਾਤਾਰ ਹਾਦਸਿਆਂ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਸਰਕਾਰ ਤੇ ਪ੍ਰਸ਼ਾਸਨ ਵਲੋਂ ਵੀ ਇਸ ਡੋਰ ਦੀ ਵਿਕਰੀ ਤੇ ਪੂਰੀ ਤਰ੍ਹਾਂ ਨਾਲ ਮਨਾਹੀ ਕੀਤੀ ਹੋਈ ਹੈ।
ਹੁਸਿ਼ਆਰਪੁਰ: ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ 'ਚ ਸਪੈਸ਼ਲ ਬਰਾਂਚ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਇੱਕ ਘਰ ਵਿੱਚੋਂ ਗੱਟੂ ਚਾਈਨਾ ਡੋਰ ਦੀਆਂ 8 ਬੋਰੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਬੋਰੀਆਂ ਚੋਂ 1710 ਗੱਟੂ ਬਰਾਮਦ ਹੋਏ ਹਨ। ਇਸ ਤੋਂ ਬਾਅਦ ਸਪੈਸ਼ਲ ਬਰਾਂਚ ਦੀ ਟੀਮ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ।
ਸੂਚਨਾ ਮਿਲਣ ਤੋਂ ਬਰਾਅਦ ਥਾਣਾ ਮਾਡਲ ਟਾਊਨ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੇ ਗੱਟੂ ਵੇਚਣ ਵਾਲੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ। ਕਾਬੂ ਕੀਤੇ ਕਥਿਤ ਵਿਅਕਤੀ ਦੀ ਪਛਾਣ ਹਰੀਸ਼ ਕੁਮਾਰ ਪੁੱਤਰ ਵੇਦ ਪ੍ਰਕਾਸ਼ ਵਜੋਂ ਹੋਈ ਹੈ ਜੋ ਘਰ ਵਿੱਚ ਹੀ ਗੱਟੂ ਵੇਚਦਾ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਮੁਲਜ਼ਮ ਵਿਰੁੱਧ ਧਾਰਾ 188 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਚਾਈਨਾ ਡੋਰ ਕਾਰਨ ਲਗਾਤਾਰ ਹਾਦਸਿਆਂ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਸਰਕਾਰ ਤੇ ਪ੍ਰਸ਼ਾਸਨ ਵਲੋਂ ਵੀ ਇਸ ਡੋਰ ਦੀ ਵਿਕਰੀ ਤੇ ਪੂਰੀ ਤਰ੍ਹਾਂ ਨਾਲ ਮਨਾਹੀ ਕੀਤੀ ਹੋਈ ਹੈ।
ਆਨਲਾਈਨ ਵਿਕਣ ਲੱਗੀ ਚੀਨੀ ਡੋਰ
ਚੀਨ ਡੋਰ ਦੀ ਵਿਕਰੀ ਨੂੰ ਠੱਲ੍ਹ ਨਹੀਂ ਪੈ ਰਹੀ। ਪੁਲਿਸ ਨੇ ਸਖਤੀ ਕੀਤੀ ਤਾਂ ਚੀਨੀ ਡੋਰ ਆਨਲਾਈਨ ਵਿਕਣ ਲੱਗੀ ਹੈ। ਇਸ ਵੇਲੇ ਲੁਧਿਆਣਾ ਸ਼ਹਿਰ ਵਿੱਚ ਥੜੱਲੇ ਨਾਲ ਚੀਨੀ ਡੋਰ ਨਾਲ ਪਤੰਗਾਂ ਚੜ੍ਹਾਈਆਂ ਜਾ ਰਹੀਆਂ ਹਨ। ਪਤੰਗ ਚੜ੍ਹਾਉਣ ਦੇ ਸ਼ੌਕੀਨਾਂ ਦਾ ਕਹਿਣਾ ਹੈ ਕਿ ਹੁਣ ਹਰ ਦੁਕਾਨ ਤੋਂ ਚੀਨੀ ਡੋਰ ਨਹੀਂ ਮਿਲਦੀ ਪਰ ਆਨਲਾਈਨ ਅਸਾਨੀ ਨਾਲ ਮੰਗਵਾਈ ਜਾ ਸਕਦੀ ਹੈ।
ਬੈਨ ਦੇ ਬਾਵਜੂਦ ਲਾਲਚੀ ਪਤੰਗ ਕਾਰੋਬਾਰੀਆਂ ਨੇ ਡੋਰ ਵੇਚਣ ਲਈ ਸ਼ੋਸ਼ਲ ਪਲੇਟਫਾਰਮਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਕਈ ਸੋਸ਼ਲ ਐਪਾਂ ਵੀ ਇਸ ਡੋਰ ਨੂੰ ਵੇਚ ਰਹੀਆਂ ਹਨ। ਡੋਰ ਦੇ ਗੱਟੂ ’ਤੇ ਫੋਟੋ ਆਦਿ ਲਾ ਕੇ ਨੌਜਵਾਨਾਂ ਨੂੰ ਖਿਚਿਆ ਜਾ ਰਿਹਾ ਹੈ। ਪੁਲਿਸ ਦਾ ਇਸ ਵੱਲ ਧਿਆਨ ਨਹੀਂ ਜਾ ਰਿਹਾ। ਪਤੰਗਬਾਜ਼ੀ ਦੇ ਸੀਜ਼ਨ ’ਚ ਇਸ ਪਲਾਸਟਿਕ ਦੀ ਡੋਰ ਨਾਲ ਇਨਸਾਨ, ਪਸ਼ੂ, ਪੰਛੀ ਜ਼ਖਮੀ ਹੋ ਰਹੇ ਹਨ। ਆਏ ਦਿਨ ਕਿਤੇ ਨਾ ਕਿਤੇ ਪੰਛੀਆਂ ਦਾ ਪਲਾਸਟਿਕ ਡੋਰ ਨਾਲ ਹਾਦਸਾ ਹੋ ਰਿਹਾ ਹੈ।