ਮੁਹਾਲੀ ਦੇ ਹਸਪਤਾਲ 'ਚ ਮਰੀਜ਼ਾਂ 'ਤੇ 25-30 ਨੌਜਵਾਨਾਂ ਨੇ ਕੀਤਾ ਹਮਲਾ, 4 ਗੰਭੀਰ ਜ਼ਖ਼ਮੀ, ਜਾਣੋ ਪੂਰਾ ਮਾਮਲਾ
Mohali News: ਮੋਹਾਲੀ ਵਿੱਚ ਡੇਰਾਬੱਸੀ ਦੇ ਪਿੰਡ ਮਕੰਦਪੁਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਦੋ ਧੜਿਆਂ ਵਿਚਕਾਰ ਬਹਿਸ ਹੋਈ, ਜੋ ਕਿ ਸ਼ੁੱਕਰਵਾਰ ਦੇਰ ਰਾਤ ਨੂੰ ਖੂਨੀ ਝੜਪ ਵਿੱਚ ਬਦਲ ਗਈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ

Mohali News: ਮੋਹਾਲੀ (Mohali) ਵਿੱਚ ਡੇਰਾਬੱਸੀ ਦੇ ਪਿੰਡ ਮਕੰਦਪੁਰ ਵਿੱਚ ਗੈਰ-ਕਾਨੂੰਨੀ ਮਾਈਨਿੰਗ (Illegal Minning) ਨੂੰ ਲੈ ਕੇ ਦੋ ਧੜਿਆਂ ਵਿਚਕਾਰ ਬਹਿਸ ਹੋਈ, ਜੋ ਕਿ ਸ਼ੁੱਕਰਵਾਰ ਦੇਰ ਰਾਤ ਨੂੰ ਖੂਨੀ ਝੜਪ ਵਿੱਚ ਬਦਲ ਗਈ। ਪਿੰਡ ਵਿੱਚ ਹੋਈ ਇਸ ਹਿੰਸਕ ਝੜਪ ਵਿੱਚ ਚਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸਾਰੇ ਜ਼ਖਮੀਆਂ ਦਾ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਇਲਾਜ ਚੱਲ ਰਿਹਾ ਹੈ।
ਪਹਿਲਾਂ ਹੀ ਮਾਈਨਿੰਗ ਨੂੰ ਲੈ ਕੇ ਕਿਸੇ ਹੋਰ ਧਿਰ ਨਾਲ ਝਗੜਾ ਚੱਲ ਰਿਹਾ
ਮਕੰਦਪੁਰ ਨਿਵਾਸੀ ਅਨਿਲ ਕੁਮਾਰ ਉਰਫ਼ ਹਨੀ ਪੰਡਿਤ ਨੇ ਕਿਹਾ ਕਿ ਉਸ ਦਾ ਪਹਿਲਾਂ ਹੀ ਮਾਈਨਿੰਗ (Minning) ਨੂੰ ਲੈ ਕੇ ਕਿਸੇ ਹੋਰ ਧਿਰ ਨਾਲ ਝਗੜਾ ਚੱਲ ਰਿਹਾ ਹੈ, ਜਿਸ ਬਾਰੇ ਸਬੰਧਤ ਇਲਾਕੇ ਦੇ ਐਸਐਚਓ (SHO) ਨੂੰ ਵੀ ਪਤਾ ਹੈ।
ਦੂਜੀ ਧਿਰ ਦੇ ਲੋਕਾਂ ਨੇ ਮਹੀਪਾਲ ਅਤੇ ਉਸ ਦੇ ਹੋਰ ਦੋਸਤਾਂ ਦੀ ਕੀਤੀ ਕੁੱਟਮਾਰ
ਹਨੀ ਦੇ ਅਨੁਸਾਰ, ਇਸ ਝਗੜੇ ਕਾਰਨ ਦੂਜੀ ਧਿਰ ਦੇ ਲੋਕਾਂ ਨੇ ਮਹੀਪਾਲ ਅਤੇ ਉਸ ਦੇ ਹੋਰ ਦੋਸਤਾਂ ਦੀ ਕੁੱਟਮਾਰ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਘਰ 'ਤੇ ਗੋਲੀਬਾਰੀ ਵੀ ਕੀਤੀ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
25 ਤੋਂ 30 ਲੋਕਾਂ ਨੇ ਹਮਲਾ ਕੀਤਾ
ਸ਼ੁੱਕਰਵਾਰ ਦੇਰ ਰਾਤ, ਲਗਭਗ 25 ਤੋਂ 30 ਲੋਕ ਹਸਪਤਾਲ ਵਿੱਚ ਦਾਖ਼ਲ ਹੋਏ ਅਤੇ ਉੱਥੇ ਇਲਾਜ ਕਰਵਾ ਰਹੇ ਸਾਥੀਆਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਸਪਤਾਲ ਵਿੱਚ ਰੱਖੇ ਸਮਾਨ ਦੀ ਵੀ ਤੋੜ-ਫੋੜ ਕੀਤੀ। ਦੱਸ ਦਈਏ ਕਿ ਲੜਾਈ ਵਿੱਚ ਮਹੀਪਾਲ, ਨਰੇਸ਼, ਨਾਇਬ ਅਤੇ ਅੰਗਰੇਜ਼ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਹਨੀ ਨੇ ਦੋਸ਼ ਲਗਾਇਆ ਕਿ ਇਸ ਪੂਰੀ ਘਟਨਾ ਪਿੱਛੇ ਇੱਕ ਵਿਧਾਇਕ ਦਾ ਹੱਥ ਹੈ ਅਤੇ ਇਸ ਲਈ ਪੁਲਿਸ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















