ਪੜਚੋਲ ਕਰੋ
ਇਨ੍ਹਾਂ ਪੰਜ ਕਾਰਨਾਂ ਕਰਕੇ ਘਰ 'ਚ ਲੱਗ ਸਕਦੀ ਅੱਗ, ਆਹ ਗੱਲਾਂ ਦਾ ਰੱਖੋ ਖਾਸ ਧਿਆਨ
Fire Safety Tips: ਇਸ ਮੌਸਮ ਵਿੱਚ ਘਰਾਂ ਨੂੰ ਅੱਗ ਲੱਗਣ ਦੇ ਮਾਮਲੇ ਕਾਫ਼ੀ ਵੱਧ ਜਾਂਦੇ ਹਨ। ਇਨ੍ਹਾਂ ਪੰਜ ਕਾਰਨਾਂ ਕਰਕੇ ਘਰਾਂ ਵਿੱਚ ਅੱਗ ਲੱਗਦੀ ਹੈ, ਆਓ ਤੁਹਾਨੂੰ ਦੱਸਦੇ ਹਾਂ ਇਸ ਦਾ ਕਾਰਨ
Fire
1/6

ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ। ਗਰਮੀਆਂ ਬਹੁਤ ਜਲਦੀ ਆ ਗਈਆਂ ਹਨ। ਗਰਮੀਆਂ ਦੇ ਮੌਸਮ ਦੌਰਾਨ ਘਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਅਕਸਰ ਦੇਖਣ ਨੂੰ ਮਿਲਦੀਆਂ ਹਨ। ਕਈ ਵਾਰ, ਅੱਗ ਲੱਗਣ ਦੀਆਂ ਅਜਿਹੀਆਂ ਘਟਨਾਵਾਂ ਵੱਖ-ਵੱਖ ਕਾਰਨਾਂ ਕਰਕੇ ਵਾਪਰਦੀਆਂ ਹਨ। ਅਕਸਰ ਲੋਕ ਆਪਣੇ ਘਰਾਂ ਵਿੱਚ ਬਿਜਲੀ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਦੇ ਸਨ। ਜਿਸ ਕਾਰਨ ਸ਼ਾਰਟ ਸਰਕਟ ਹੋ ਜਾਂਦਾ ਹੈ ਅਤੇ ਘਰ ਵਿੱਚ ਅੱਗ ਲੱਗਣ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਲਈ, ਇਹ ਯਕੀਨੀ ਬਣਾਉਣ ਲਈ ਖਾਸ ਧਿਆਨ ਰੱਖੋ ਕਿ ਕੋਈ ਸ਼ਾਰਟ ਸਰਕਟ ਨਾ ਹੋਵੇ।
2/6

ਗਰਮੀਆਂ ਦੇ ਮੌਸਮ ਵਿੱਚ, ਬਹੁਤ ਸਾਰੇ ਲੋਕ ਖਾਣਾ ਪਕਾਉਂਦੇ ਸਮੇਂ ਧਿਆਨ ਨਹੀਂ ਰੱਖਦੇ। ਕਈ ਵਾਰ ਲੋਕ ਗਲਤੀ ਨਾਲ ਗੈਸ ਖੁੱਲ੍ਹੀ ਛੱਡ ਦਿੰਦੇ ਹਨ। ਜਿਸ ਕਾਰਨ ਗੈਸ ਲੀਕ ਹੋ ਜਾਂਦੀ ਹੈ ਅਤੇ ਅੱਗ ਲੱਗਣ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ।
3/6

ਜੇਕਰ ਤੁਸੀਂ ਲੰਬੇ ਸਮੇਂ ਤੋਂ ਕੋਈ ਵੀ ਬਿਜਲੀ ਦੇ ਉਪਕਰਣ ਦੀ ਵਰਤੋਂ ਕਰਦੇ ਹੋ ਜੋ ਕਿ ਗਰਮ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਵੀ ਅੱਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜਿਵੇਂ ਹੀਟਰ, ਗੀਜ਼ਰ, ਪ੍ਰੈਸ (Iron)। ਇਨ੍ਹਾਂ ਨੂੰ ਵਰਤਣ ਤੋਂ ਤੁਰੰਤ ਬਾਅਦ ਬੰਦ ਕਰ ਦੇਣਾ ਚਾਹੀਦਾ ਹੈ।
4/6

ਕਈ ਵਾਰ ਲੋਕ ਆਪਣੇ ਘਰਾਂ ਵਿੱਚ ਮੋਮਬੱਤੀਆਂ, ਅਗਰਬੱਤੀਆਂ ਅਤੇ ਧੂਪਬੱਤੀ ਜਲਾਉਂਦੇ ਹਨ। ਕਈ ਵਾਰ ਲੋਕ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ ਉਨ੍ਹਾਂ ਨੇ ਆਪਣੇ ਕੋਲ ਕੁਝ ਅਜਿਹੀਆਂ ਚੀਜ਼ਾਂ ਰੱਖੀਆਂ ਹਨ ਜਿਨ੍ਹਾਂ ਨੂੰ ਅੱਗ ਲੱਗ ਸਕਦੀ ਹੈ। ਕਈ ਵਾਰ ਪਰਦੇ ਦੇ ਨੇੜੇ ਰੱਖੀ ਮੋਮਬੱਤੀ ਵੀ ਘਰ ਵਿੱਚ ਅੱਗ ਦਾ ਕਾਰਨ ਬਣ ਸਕਦੀ ਹੈ। ਇਸ ਲਈ ਇਸ ਗੱਲ ਦਾ ਵੀ ਧਿਆਨ ਰੱਖੋ।
5/6

ਬਹੁਤ ਸਾਰੇ ਲੋਕ ਸਿਗਰਟ ਪੀਣ ਦੀ ਆਦਤ ਹੁੰਦੀ ਹੈ ਅਤੇ ਸਿਗਰਟ ਪੀਣ ਤੋਂ ਬਾਅਦ ਉਹ ਇਸ ਨੂੰ ਕਿਤੇ ਵੀ ਇੰਝ ਹੀ ਸੁੱਟ ਦਿੰਦੇ ਹਨ। ਕਈ ਵਾਰ ਅਸੀਂ ਬਿਨਾਂ ਧਿਆਨ ਦਿੱਤਿਆਂ ਮਾਚਿਸ ਦੀ ਤੀਲੀ ਸੁੱਟ ਦਿੰਦੇ ਹਾਂ। ਇਸ ਨਾਲ ਵੀ ਘਰ ਵਿੱਚ ਅੱਗ ਲੱਗ ਸਕਦੀ ਹੈ।
6/6

ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਜਲਣਸ਼ੀਲ ਪਦਾਰਥ ਰੱਖਦੇ ਹਨ। ਜਿਵੇਂ ਮਿੱਟੀ ਦਾ ਤੇਲ, ਥਿਨਰ ਜਾਂ ਅਲਕੋਹਲ। ਇਨ੍ਹਾਂ ਚੀਜ਼ਾਂ ਨੂੰ ਖੁੱਲ੍ਹੇ ਵਿੱਚ ਰੱਖਣ ਨਾਲ ਅੱਗ ਲੱਗਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
Published at : 12 Apr 2025 06:43 PM (IST)
ਹੋਰ ਵੇਖੋ
Advertisement
Advertisement





















