ਭਾਰਤੀ ਏਜੰਸੀਆਂ ਦੀ ਵਧੀ ਚਿੰਤਾ, ਮੋਸਟ ਵਾਂਟੇਡ ਅੱਤਵਾਦੀ Harvinder Singh Rinda ਨਾਲ ਕੰਮ ਕਰ ਰਿਹਾ ਹੈ 'ਚਾਚਾ ਇੰਡੀਆ'
Harvinder Singh Rinda Latest News: ਮਹਾਰਾਸ਼ਟਰ ਪੁਲਿਸ ਦੇ ਸੂਤਰਾਂ ਮੁਤਾਬਕ ਹਰਵਿੰਦਰ ਸਿੰਘ ਪਾਕਿਸਤਾਨ ਭੱਜ ਗਿਆ ਸੀ। ਇਹ ਉਹ ਦੌਰ ਸੀ ਜਦੋਂ ਪਾਕਿਸਤਾਨ ਵਿਚ ਬੱਬਰ ਖਾਲਸਾ ਦਾ ਸਾਰਾ ਕੰਮ ਵਧਾਵਾ ਸਿੰਘ ਸੰਭਾਲਦਾ ਸੀ।
Harvinder Singh Rinda Latest News: ਭਾਰਤੀ ਏਜੰਸੀਆਂ ਦੀਆਂ ਫਿਰਕਰਾਂ 'ਚ ਵਾਧਾ ਹੋ ਸਕਦਾ ਹੈ। ਹੁਣ ਖੌਫਨਾਕ ਅੱਤਵਾਦੀ ਵਧਾਵਾ ਸਿੰਘ ਉਰਫ ਚਾਚਾ ਇੰਡੀਆ ਮੋਸਟ ਵਾਂਟੇਡ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਜਿਵੇਂ-ਜਿਵੇਂ ਮਹਾਰਾਸ਼ਟਰ ਪੁਲਿਸ ਦੀ ਜਾਂਚ ਅੱਗੇ ਵਧ ਰਹੀ ਹੈ, ਲਾਰੈਂਸ ਬਿਸ਼ਨੋਈ ਨਾਲ ਹੀ ਮਹਾਰਾਸ਼ਟਰ ਦੇ ਨਾਂਦੇੜ ਦੇ ਰਹਿਣ ਵਾਲੇ ਅਤੇ ਇਸ ਸਮੇਂ ਪਾਕਿਸਤਾਨ ਵਿੱਚ ਆਈਐਸਆਈ ਦੀ ਸ਼ਰਨ ਵਿੱਚ ਬੈਠੇ ਬੱਬਰ ਖਾਲਸਾ ਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਜੁੜੀਆਂ ਜਾਣਕਾਰੀਆਂ ਵੀ ਸਾਹਮਣੇ ਆ ਰਹੀਆਂ ਹਨ।
ਰਿੰਦਾ ਦਾ ਨਾਂਦੇੜ ਤੋਂ ਪੰਜਾਬ ਤੱਕ ਬਹੁਤ ਮਜ਼ਬੂਤ ਨੈੱਟਵਰਕ ਸੀ
ਮਹਾਰਾਸ਼ਟਰ ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਹਰਵਿੰਦਰ ਸਿੰਘ ਪਾਕਿਸਤਾਨ ਭੱਜ ਗਿਆ ਸੀ। ਇਹ ਉਹ ਦੌਰ ਸੀ ਜਦੋਂ ਪਾਕਿਸਤਾਨ ਵਿੱਚ ਬੱਬਰ ਖਾਲਸਾ ਦਾ ਸਾਰਾ ਕੰਮ ਵਧਾਵਾ ਸਿੰਘ ਹੀ ਸੰਭਾਲਦਾ ਸੀ, ਜਿਸਨੂੰ ISI ਵਿੱਚ ਚਾਚਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਦੌਰ ਵਿੱਚ ਚਾਚਾ ਵਧਾਵਾ ਸਿੰਘ ਅਤੇ ਆਈਐਸਆਈ ਵਿਚਾਲੇ ਸਬੰਧ ਠੀਕ ਨਹੀਂ ਚੱਲ ਰਹੇ ਸੀ। ਇਸੇ ਲਈ ISI ਨੇ ਚਾਚਾ ਵਧਾਵਾ ਸਿੰਘ ਨੂੰ ਪੂਰੀ ਤਰ੍ਹਾਂ ਨਾਲ ਪਾਸੇ ਕਰ ਦਿੱਤਾ। ਇਸ ਦੀ ਜ਼ਿੰਮੇਵਾਰੀ ਹਰਵਿੰਦਰ ਸਿੰਘ ਰਿੰਦਾ ਨੂੰ ਦਿੱਤੀ ਗਈ ਕਿਉਂਕਿ ਚਾਚਾ ਵਧਾਵਾ ਸਿੰਘ ਦੀ ਥਾਂ ਰਿੰਦਾ ਦਾ ਨਾਂਦੇੜ ਤੋਂ ਪੰਜਾਬ ਤੱਕ ਬਹੁਤ ਮਜ਼ਬੂਤ ਨੈੱਟਵਰਕ ਸੀ।
ਮਹਾਰਾਸ਼ਟਰ ਪੁਲਿਸ ਹੁਣ ਤੱਕ ਰਿੰਦਾ ਦੇ ਨੈੱਟਵਰਕ ਦੇ 14 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਏਜੰਸੀਆਂ ਨੂੰ ਇਹ ਵੀ ਸ਼ੱਕ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਰਿੰਦਾ ਦੇ ਨੈੱਟਵਰਕ ਦੇ ਕੁਝ ਸ਼ੂਟਰ ਪੰਜਾਬ ਇੰਟੈਲੀਜੈਂਸ ਹੈੱਡ ਕੁਆਟਰ 'ਤੇ ਹਮਲੇ 'ਚ ਵੀ ਸ਼ਾਮਲ ਹੋ ਸਕਦੇ ਹਨ। ਮਹਾਰਾਸ਼ਟਰ ਪੁਲਿਸ ਹੁਣ ਤੱਕ ਰਿੰਦਾ ਦੇ ਨੈੱਟਵਰਕ 'ਚੋਂ 14 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਜਦਕਿ ਰਾਜਸਥਾਨ ਅਤੇ ਪੰਜਾਬ ਦੀ ਸਰਹੱਦ ਨਾਂਦੇੜ 'ਚ ਰਿੰਦਾ ਦੇ ਨੈੱਟਵਰਕ ਦਾ ਹਿੱਸਾ ਰਹੇ 54 ਲੋਕ ਹੁਣ ਮਹਾਰਾਸ਼ਟਰ ਪੁਲਸ ਦੇ ਰਡਾਰ 'ਤੇ ਹਨ।
ਮਹਾਰਾਸ਼ਟਰ ਪੁਲਿਸ ਦੇ ਸੂਤਰਾਂ ਮੁਤਾਬਕ ਹਾਲ ਹੀ ਵਿੱਚ ਆਈਐਸਆਈ ਅਤੇ ਚਾਚਾ ਵਧਾਵਾ ਸਿੰਘ ਦੇ ਰਿਸ਼ਤੇ ਵਿੱਚ ਇੱਕ ਵਾਰ ਫੇਰ ਸੁਧਾਰ ਹੋਇਆ ਹੈ ਅਤੇ ਹੁਣ ਬੱਬਰ ਖਾਲਸਾ ਦਾ ਕੰਮ ਚਾਚਾ ਵਧਾਵਾ ਸਿੰਘ ਅਤੇ ਰਿੰਦਾ ਦੇਖ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੇ ਮੰਤਰੀ ਬ੍ਰੰਮ ਸ਼ੰਕਰ ਜ਼ਿੰਪਾ ਦੇ ਘਰ ਨੂੰ ਕਿਸਾਨਾਂ ਨੇ ਪਾਇਆ ਘੇਰਾ, ਜਾਣੋ ਕਾਰਨ