ਪੜਚੋਲ ਕਰੋ
ਮਹਾਰਾਜਾ ਰਣਜੀਤ ਸਿੰਘ 500 ਸਾਲਾਂ ਦੇ ਇਤਿਹਾਸ 'ਚ ਸਰਬੋਤਮ ਸ਼ਾਸਕ
ਪਹਿਲੇ ਸਿੱਖ ਸ਼ਾਸਕ ਤੇ ਮਹਾਰਾਜਾ ਰਣਜੀਤ ਸਿੰਘ 500 ਸਾਲਾਂ ਦੇ ਇਤਿਹਾਸ 'ਚ ਸਰਬੋਤਮ ਸ਼ਾਸਕ ਸਾਬਤ ਹੋਏ ਹਨ। ਉਨ੍ਹਾਂ ਨੇ ਪੰਜਾਬ ਨੂੰ ਇਕਜੁੱਟ ਕੀਤਾ ਤੇ ਇਸ ਦੀਆਂ ਹੱਦਾਂ ਨੂੰ ਪਖਤੂਨਖਵਾ ਤੋਂ ਕਸ਼ਮੀਰ ਤਕ ਫੈਲਾਇਆ।
ਚੰਡੀਗੜ੍ਹ: ਪਹਿਲੇ ਸਿੱਖ ਸ਼ਾਸਕ ਤੇ ਮਹਾਰਾਜਾ ਰਣਜੀਤ ਸਿੰਘ 500 ਸਾਲਾਂ ਦੇ ਇਤਿਹਾਸ 'ਚ ਸਰਬੋਤਮ ਸ਼ਾਸਕ ਸਾਬਤ ਹੋਏ ਹਨ। ਉਨ੍ਹਾਂ ਨੇ ਪੰਜਾਬ ਨੂੰ ਇਕਜੁੱਟ ਕੀਤਾ ਤੇ ਇਸ ਦੀਆਂ ਹੱਦਾਂ ਨੂੰ ਪਖਤੂਨਖਵਾ ਤੋਂ ਕਸ਼ਮੀਰ ਤਕ ਫੈਲਾਇਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ 180 ਸਾਲ ਬਾਅਦ ਅਲਾਬਾਮਾ ਦੀ ਅਮਰੀਕੀ ਯੂਨੀਵਰਸਿਟੀ ਦੇ ਇੱਕ ਸਰਵੇਖਣ 'ਚ ਇਸ ਦੀ ਪੁਸ਼ਟੀ ਹੋਈ ਹੈ।
ਟਾਪ ਦੇ 10 ਸ਼ਾਸਕਾਂ ਨੂੰ ਆਪਣੀ ਕਾਰਜਸ਼ੀਲ ਸ਼ੈਲੀ, ਹੁਨਰ, ਵਿਸ਼ਿਆਂ ਦੀ ਨੀਤੀ, ਸੈਨਾ ਨਵੀਨੀਕਰਣ, ਆਰਥਿਕ ਤੇ ਵਪਾਰਕ ਨੀਤੀਆਂ ਦੇ ਅਧਾਰ ਵਜੋਂ ਸੂਚੀਬੱਧ ਕੀਤਾ ਗਿਆ। ਇਸ 'ਚ ਮਹਾਰਾਜਾ ਰਣਜੀਤ ਸਿੰਘ ਪਹਿਲੇ ਸਥਾਨ 'ਤੇ ਰਹੇ। ਇਸੇ ਤਰ੍ਹਾਂ, ਮਹਾਰਾਜਾ ਦਾ ਰਾਜ-ਸ਼ਾਸਨ ਟਾਪ-5 ਦੇ ਸ਼ਾਸਨਕਾਲ 'ਚ ਪਹਿਲੀ ਸੂਚੀ ਵਿੱਚ ਆਇਆ ਹੈ।
ਉਹ ਅਜਿਹੇ ਸ਼ਾਸਕ ਸੀ ਜਿਨ੍ਹਾਂ ਆਪਣੀ ਹਕੂਮਤ ਨੂੰ ਦੇਸ਼ ਦੀਆਂ ਸਰਹੱਦਾਂ ਤੋਂ ਲੈ ਕੇ ਪੇਸ਼ਾਵਰ, ਪਖਤੂਨਖਵਾ, ਕਸ਼ਮੀਰ ਤਕ ਵਧਾ ਦਿੱਤਾ। ਸਿਰਫ ਇਹੋ ਨਹੀਂ, ਉਨ੍ਹਾਂ ਨੇ ਉਸ ਸਮੇਂ ਲੜਦੀਆਂ ਰਿਆਸਤਾਂ ਨੂੰ ਇੱਕ ਫਾਰਮੂਲੇ 'ਚ ਜੋੜ ਦਿੱਤਾ ਤੇ ਇੱਕ ਖੁਸ਼ਹਾਲ ਤੇ ਸੰਗਠਿਤ ਸ਼ਾਸਨ ਬਣਾਇਆ।
ਉਨ੍ਹਾਂ ਨੇ ਅਮਨ-ਕਾਨੂੰਨ ਦੀ ਸਥਾਪਨਾ ਕੀਤੀ ਤੇ ਕਦੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਉਨ੍ਹਾਂ ਦਾ ਸੂਬਾ ਧਰਮ ਨਿਰਪੱਖ ਸੀ। ਉਸ ਨੇ ਹਿੰਦੂਆਂ ਤੇ ਸਿੱਖਾਂ ਦੇ ਜੀਜੀਆਂ ਤੋਂ ਮੁਕਤ ਕੀਤਾ ਸੀ। ਕਦੇ ਕਿਸੇ ਨੂੰ ਸਿੱਖ ਧਰਮ ਅਪਨਾਉਣ ਲਈ ਮਜਬੂਰ ਨਹੀਂ ਕੀਤਾ। ਉਨ੍ਹਾਂ ਨੇ ਅਮ੍ਰਿਤਸਰ ਦੇ ਹਰਿਮੰਦਰ ਸਾਹਿਬ ਗੁਰਦੁਆਰੇ 'ਚ ਸੰਗਮਰਮਰ ਲਗਵਾਇਆ ਤੇ ਸੋਨਾ 'ਚ ਮੱਢਵਾਇਆ, ਉਦੋਂ ਤੋਂ ਇਸ ਥਾਂ ਨੂੰ ਗੋਲਡਨ ਟੈਂਪਲ ਵਜੋਂ ਜਾਣਿਆ ਜਾਣ ਲੱਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement