Nurpur Bedi double murder: ਨੂਰਪੁਰ ਬੇਦੀ ਦੋਹਰਾ ਕਤਲਕਾਂਡ ਮਾਮਲੇ 'ਚ ਰਾਣਾ ਕੇਪੀ ਸਿੰਘ ਬੋਲ - 'ਹਰ ਦੂਜੇ ਦਿਨ ਕਿਸੇ ਨਾ ਕਿਸੇ ਕਾਂਗਰਸੀ ਉੱਪਰ ਹਮਲਾ ਹੋ ਰਿਹਾ...'
Nurpur Bedi: ਇਸੇ ਮਾਮਲੇ ਨੂੰ ਲੈ ਕੇ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਇਹ ਬੜੀ ਮਾੜੀ ਘਟਨਾ ਹੋਈ ਹੈ।
Double Murder in Nurpur Bedi: ਪਿੰਡ ਨੂਰਪੁਰ ਬੇਦੀ ਦੇ ਪਿੰਡ ਕਰਤਾਰਪੁਰ ਵਿੱਚ ਡਬਲ ਮਰਡਰ ਦਾ ਮਾਮਲਾ ਸਾਹਮਣੇ ਆਇਆ। ਜਿੱਥੇ ਕਾਂਗਰਸੀ ਲੀਡਰ ਦੇ ਪਰਿਵਾਰ 'ਤੇ ਬੀਤੀ ਰਾਤ ਗੋਲੀਆਂ ਚੱਲੀਆਂ। ਜਿਸ ਵਿੱਚ ਭੋਲੀ ਦੇਵੀ ਦੇ ਪਤੀ ਕਰਮਚੰਦ ਤੇ ਉਸ ਦੀ ਭਰਜਾਈ ਗੀਤਾ ਦੀ ਮੌਤ ਹੋ ਗਈ। ਜਦਕਿ ਇੱਕ ਗੰਭੀਰ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ 'ਚ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲੀ ਹੈ ਕਿ ਨੂਰਪੁਰ ਬੇਦੀ ਪੁਲਿਸ ਨੇ ਕੁਝ ਲੋਕਾਂ ਨੂੰ ਰਾਊਂਡਅੱਪ ਕਰ ਲਿਆ ਹੈ ਤੇ ਜਾਂਚ 'ਚ ਜੁਟੀ ਹੋਈ ਹੈ। ਜਦੋਂਕਿ ਪੁਲਿਸ ਇਸ ਮਾਮਲੇ ਸਬੰਧੀ ਕੈਮਰਿਆਂ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ।
ਇਸੇ ਮਾਮਲੇ ਨੂੰ ਲੈ ਕੇ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਇਹ ਬੜੀ ਮਾੜੀ ਘਟਨਾ ਹੋਈ ਹੈ। ਇਹ ਪਹਿਲੀ ਵਾਰ ਜਿਸ ਦਰਿੰਦਗੀ ਦੇ ਨਾਲ ਇਹ ਕਤਲ ਹੋਏ ਮੈਂ ਇਸ ਦੀ ਭਰਪੂਰ ਨਿੰਦਿਆ ਕਰਦਾ ਮੈਂ ਡਿਸਟਰਿਕਟ ਐਡਮਿਸ਼ਨ ਨੂੰ ਕਹਿਣਾ ਚਾਹੁੰਦਾ ਕਿ ਦੇ ਇਸ ਮਾਮਲੇ ਦੇ ਉੱਤੇ ਤੁਰੰਤ ਕਾਰਵਾਈ ਕਰਕੇ ਇਹਨਾਂ ਬਦਮਾਸ਼ਾਂ ਨੂੰ ਫੜੋ ਤੇ ਪਤਾ ਕਰੋ ਇਹ ਹਥਿਆਰ ਕਿੱਥੋਂ ਆਏ, ਪਤਾ ਕਰੋ ਤੇ ਇਸ ਘਟਨਾ ਵਿੱਚ ਕਿੱਥੋਂ ਕਿੱਥੋਂ ਦੇ ਬਦਮਾਸ਼ ਤੇ ਕੌਣ ਕੌਣ ਸ਼ਾਮਿਲ ਹੈ।
ਉਨ੍ਹਾਂ ਨੇ ਅੱਗੇ ਕਿਹਾ- ਅਸੀਂ ਇਹ ਚਾਹੁੰਦੇ ਹਾਂ ਉਹ ਤਮਾਮ ਫੜੇ ਜਾਣ ਜਿੰਨੇ ਇਸ ਕਤਲਕਾਂਡ ਦੇ ਵਿੱਚ ਸ਼ਾਮਿਲ ਹਨ। ਉਹਨਾਂ 'ਚੋਂ ਕੁੱਝ ਲੋਕਾਂ ਦੇ ਨਾਮ FIR ਵਿੱਚ ਹਨ ਅਤੇ ਕੁੱਝ ਦੇ ਨਹੀਂ ਹਨ। ਪਰ ਉਨ੍ਹਾਂ ਦੇ ਤਸਵੀਰਾਂ CCTV ਦੇ ਵਿੱਚ ਕੈਦ ਹੋ ਗਈਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜਿਹੜੀ ਵੱਡੀ ਮੁਸ਼ਕਿਲ ਆ ਗਈ ਹੈ ਕਿ ਨਜਾਇਜ਼ ਹਥਿਆਰ ਬੜੇ ਬਾਹਰੋਂ ਆ ਰਹੇ ਹਨ ਇਹਨਾਂ ਹਥਿਆਰਾਂ ਦੀ ਜਦ ਤੱਕ ਸਪਲਾਈ ਨਹੀਂ ਟੁੱਟਦੀ ਉਦੋਂ ਤੱਕ ਅਮਨ ਨਹੀਂ ਹੋ ਸਕਦਾ। ਉਨ੍ਹਾਂ ਨੇ ਇਹ ਸਵਾਲ ਵੀ ਚੁੱਕਿਆ ਹੈ ਕਿ ਕਿਉਂ ਦੂਜੇ-ਤੀਜੇ ਦਿਨ ਕਿਸੇ ਨਾ ਕਿਸੇ ਕਾਂਗਰਸੀ ਦੇ ਉੱਪਰ ਹਮਲਾ ਹੋ ਰਿਹਾ ਹੈ, ਜੋ ਕਿ ਜਾਂਚ ਦਾ ਵਿਸ਼ਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।