ਪੜਚੋਲ ਕਰੋ

Lok Sabha Election 2024: ਭਾਰਤੀ ਚੋਣ ਕਮਿਸ਼ਨ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੀ.ਈ.ਓ. ਪੰਜਾਬ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਸਮੀਖਿਆ ਮੀਟਿੰਗ

Lok Sabha Election 2024: ਡਿਪਟੀ ਕਮਿਸ਼ਨਰਾਂ ਨੂੰ 100 ਫ਼ੀਸਦੀ ਸਹੀ ਵੋਟਰ ਸੂਚੀਆਂ ਯਕੀਨੀ ਬਣਾਉਣ ਅਤੇ ਨੌਜਵਾਨਾਂ ਦੀ ਰਜਿਸਟ੍ਰੇਸ਼ਨ 'ਤੇ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼

Lok Sabha Election 2024: ਭਾਰਤੀ ਚੋਣ ਕਮਿਸ਼ਨ ਦੀ ਟੀਮ ਨੇ ਉਪ ਚੋਣ ਕਮਿਸ਼ਨਰ (ਡੀ.ਈ.ਸੀ.) ਹਿਰਦੇਸ਼ ਕੁਮਾਰ ਦੀ ਅਗਵਾਈ ਹੇਠ ਅੱਜ ਇੱਥੇ ਮੁੱਖ ਚੋਣ ਅਫ਼ਸਰ ਪੰਜਾਬ ਸਿਬਿਨ ਸੀ ਅਤੇ ਸਾਰੇ 23 ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ (ਡੀ.ਈ.ਓਜ਼) ਨਾਲ ਸੂਬੇ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਸਬੰਧੀ ਸਮੀਖਿਆ ਮੀਟਿੰਗ ਕੀਤੀ। 

ਸੂਬੇ ਦੇ 13 ਸੰਸਦੀ ਹਲਕਿਆਂ ਲਈ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀ ਕਿਸਮ ਦੀ ਇਹ ਪਹਿਲੀ ਸਮੀਖਿਆ ਮੀਟਿੰਗ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ, ਨਵੇਂ ਵੋਟਰਾਂ ਦੇ ਨਾਂ ਦਰਜ ਕਰਨ, ਮਰ ਚੁੱਕੇ ਵੋਟਰਾਂ ਦੇ ਨਾਂ ਵੋਟਰ ਸੂਚੀ ‘ਚੋਂ ਹਟਾਉਣ ਜਿਹੇ ਮੁੱਦਿਆਂ ‘ਤੇ ਕੇਂਦਰਿਤ ਰਹੀ।

ਜ਼ਿਲ੍ਹਾ ਪੱਧਰ 'ਤੇ ਵੋਟਰ ਸੂਚੀ ਪ੍ਰਬੰਧਨ ਦੀ ਸਮੀਖਿਆ ਕਰਦਿਆਂ ਹਿਰਦੇਸ਼ ਕੁਮਾਰ ਨੇ ਇਲੈਕਟਰ-ਪਾਪੂਲੇਸ਼ਨ (ਈ.ਪੀ.) ਅਨੁਪਾਤ ਦੇ ਸੰਦਰਭ ਵਿੱਚ ਵੋਟਰ ਸੂਚੀ ਵਿੱਚ ਮੌਜੂਦਾ ਗੈਪ, ਲਿੰਗ ਅਨੁਪਾਤ ਸਬੰਧੀ ਗੈਪ ਅਤੇ ਵੱਖ-ਵੱਖ ਉਮਰ ਵਰਗ, ਖਾਸ ਕਰਕੇ ਨੌਜਵਾਨ ਵੋਟਰਾਂ ਸਬੰਧੀ ਗੈਪ ਦਾ ਮੁਲਾਂਕਣ ਕੀਤਾ। ਡੀ.ਈ.ਓਜ਼ ਨੂੰ 100 ਫ਼ੀਸਦ ਸਹੀ ਵੋਟਰ ਸੂਚੀਆਂ ਤਿਆਰ ਕਰਨਾ ਯਕੀਨੀ ਬਣਾਉਣ ਅਤੇ ਸਮੁੱਚੀ ਚੋਣ ਪ੍ਰਕਿਰਿਆ ਨੂੰ ਮੁਸ਼ਕਲ ਰਹਿਤ ਬਣਾਉਣ ਲਈ ਠੋਸ ਉਪਰਾਲੇ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਉਹਨਾਂ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਕਮਜ਼ੋਰ ਵਰਗਾਂ, ਦਿਵਿਆਂਗ ਵਿਅਕਤੀਆਂ (ਪੀ.ਡਬਲਯੂ.ਡੀਜ਼.) ਅਤੇ ਟ੍ਰਾਂਸਜੈਂਡਰਾਂ 'ਤੇ ਵਿਸ਼ੇਸ਼ ਧਿਆਨ ਕੇਂਦਰਤ ਕਰਨ ਲਈ ਵੀ ਕਿਹਾ ਗਿਆ।

ਹਿਰਦੇਸ਼ ਕੁਮਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਖਾਸ ਕਰਕੇ 18-19 ਸਾਲ ਉਮਰ ਵਰਗ ਦੇ ਨੌਜਵਾਨਾਂ ਦੀ ਰਜਿਸਟ੍ਰੇਸ਼ਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਮੀਟਿੰਗ ਵਿੱਚ ਲੋਕ ਸਭਾ ਚੋਣਾਂ 2024 ਦੇ ਸੰਦਰਭ ਵਿੱਚ ਡਿਊਟੀ ‘ਤੇ ਲਗਾਏ ਜਾਣ ਵਾਲੇ ਸਟਾਫ਼ ਬਾਰੇ ਵੀ ਸਮੀਖਿਆ ਕੀਤੀ ਗਈ। ਵੋਟਰ ਸੂਚੀ ਦੀ 100 ਫ਼ੀਸਦ ਸੁਧਾਈ ਨੂੰ ਯਕੀਨੀ ਬਣਾਉਣ ਲਈ, ਹਿਰਦੇਸ਼ ਕੁਮਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਵੋਟਾਂ ਨੂੰ ਹਟਾਉਣ ਦੀ ਕਾਰਵਾਈ ਤੋਂ ਪਹਿਲਾਂ ਵੈਰੀਫਿਕੇਸ਼ਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਵੱਲੋਂ ਜ਼ਿਲ੍ਹਾ ਹੈੱਡਕੁਆਰਟਰ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਉਪਲਬਧਤਾ ਦਾ ਜਾਇਜ਼ਾ ਵੀ ਲਿਆ ਗਿਆ। ਉਹਨਾਂ ਨੇ ਈਵੀਐਮ ਨੂੰ ਲਿਆਉਣ ਤੇ ਲਿਜਾਣ ਅਤੇ ਇਸ ਦੀ ਸਟੋਰੇਜ ਸਬੰਧੀ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐਸ.ਓ.ਪੀਜ਼.) ਅਤੇ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਬਾਰੇ ਵੀ ਗੱਲ ਕੀਤੀ। ਇਸ ਤੋਂ ਇਲਾਵਾ ਮੁੱਖ ਨੁਕਤਿਆਂ ਜਿਵੇਂ ਕਿ ਸਟੋਰੇਜ ਦੀ ਵੱਖਰੀ ਵਿਵਸਥਾ ਅਤੇ ਫਸਟ ਲੈਵਲ ਚੈਕਿੰਗ (ਐਫ.ਐਲ.ਸੀ.) ਵਿੱਚ ਰਾਜਨੀਤਿਕ ਪਾਰਟੀਆਂ ਦੀ ਸ਼ਮੂਲੀਅਤ 'ਤੇ ਵੀ ਜ਼ੋਰ ਦਿੱਤਾ ਗਿਆ।ਮੀਟਿੰਗ ਵਿੱਚ ਹਰੇਕ ਪੋਲਿੰਗ ਬੂਥ 'ਤੇ ਰੈਂਪ, ਪੀਣ ਵਾਲੇ ਪਾਣੀ ਅਤੇ ਟਾਇਲਟ ਵਰਗੀਆਂ ਸਹੂਲਤਾਂ ਦੀ ਉਪਲਬਧਤਾ ਦੀ ਸਮੀਖਿਆ ਵੀ ਕੀਤੀ ਗਈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੀ ਵਿਗੜੀ ਸਿਹਤ, 11 ਕਿਲੋ ਘਟਿਆ ਭਾਰ, ਅੱਜ ਕਿਸਾਨ ਵੀ ਕਰਨਗੇ ਭੁੱਖ ਹੜਤਾਲ, ਬਣਾਈ ਜਾਵੇਗੀ ਅਗਲੀ ਰਣਨੀਤੀ
ਡੱਲੇਵਾਲ ਦੀ ਵਿਗੜੀ ਸਿਹਤ, 11 ਕਿਲੋ ਘਟਿਆ ਭਾਰ, ਅੱਜ ਕਿਸਾਨ ਵੀ ਕਰਨਗੇ ਭੁੱਖ ਹੜਤਾਲ, ਬਣਾਈ ਜਾਵੇਗੀ ਅਗਲੀ ਰਣਨੀਤੀ
Dubai Visa: ਕੈਨੇਡਾ ਤੋਂ ਬਾਅਦ ਦੁਬਈ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ! ਰੱਦ ਹੋ ਰਹੇ ਭਾਰਤੀਆਂ ਦੇ ਵੀਜ਼ੇ, ਜਾਣੋ ਨਵੇਂ ਨਿਯਮ
ਕੈਨੇਡਾ ਤੋਂ ਬਾਅਦ ਦੁਬਈ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ! ਰੱਦ ਹੋ ਰਹੇ ਭਾਰਤੀਆਂ ਦੇ ਵੀਜ਼ੇ, ਜਾਣੋ ਨਵੇਂ ਨਿਯਮ
Heart Attack: ਤੀਜੇ ਟੈਸਟ ਮੈਚ ਵਿਚਾਲੇ ਮੱਚੀ ਤਰਥੱਲੀ, ਬੱਲੇਬਾਜ਼ੀ ਕਰਦੇ ਹੋਏ ਖਿਡਾਰੀ ਨੂੰ ਆਇਆ ਹਾਰਟ ਅਟੈਕ, ਹੋਈ ਮੌਤ
ਤੀਜੇ ਟੈਸਟ ਮੈਚ ਵਿਚਾਲੇ ਮੱਚੀ ਤਰਥੱਲੀ, ਬੱਲੇਬਾਜ਼ੀ ਕਰਦੇ ਹੋਏ ਖਿਡਾਰੀ ਨੂੰ ਆਇਆ ਹਾਰਟ ਅਟੈਕ, ਹੋਈ ਮੌਤ
ਨਵੀਂ ਵਿਆਹੀ ਲਾੜੀ ਨੇ ਲਾਇਆ ਫਾ*ਹਾ, 2 ਦਿਨ ਪਹਿਲਾਂ ਹੋਇਆ ਸੀ ਵਿਆਹ, ਪੇਕਿਆਂ ਤੋਂ ਫੇਰਾ ਪਾ ਕੇ ਪਰਤੀ ਸੀ ਸਹੁਰੇ
ਨਵੀਂ ਵਿਆਹੀ ਲਾੜੀ ਨੇ ਲਾਇਆ ਫਾ*ਹਾ, 2 ਦਿਨ ਪਹਿਲਾਂ ਹੋਇਆ ਸੀ ਵਿਆਹ, ਪੇਕਿਆਂ ਤੋਂ ਫੇਰਾ ਪਾ ਕੇ ਪਰਤੀ ਸੀ ਸਹੁਰੇ
Advertisement
ABP Premium

ਵੀਡੀਓਜ਼

Akali Dal |  'ਦਾਗ਼ੀ ਧੜੇ' ਦੀ ਸਜ਼ਾ ਹੋਈ ਪੂਰੀ, ਅੱਜ ਸੁਧਾਰ ਲਹਿਰ ਭੰਗ ਕਰਕੇ ਮੁੜ ਅਕਾਲੀ ਦਲ 'ਚ ਹੋਣਗੇ ਸ਼ਾਮਲਸੁਖਬੀਰ ਬਾਦਲ ਨੂੰ ਨਰਾਇਣ ਸਿੰਘ ਚੌੜਾ ਨੇ ਡੰਗ ਲਿਆ, ਸੁਖਬੀਰ ਪਹਿਲਾਂ ਇਨ੍ਹਾਂ ਦੇ ਹੱਕ 'ਚ ਬੋਲਦੇ ਸੀ,ਨਰੈਣ ਸਿੰਘ ਚੌੜਾ ਦਾ ਨਿਕਲਿਆ UP ਲਿੰਕ ! ਅਦਾਲਤ ਨੇ ਪੁਲਸ ਨੂੰ ਦਿੱਤਾ ਰਿਮਾਂਡSukhbir Badal ਨੇ ਗੁਨਾਹ ਕਬੂਲ ਕਰ ਲਏ ਤਾਂ ਸਰਕਾਰ ਉਸ ਖ਼ਿਲਾਫ਼ ਕਿਉਂ ਨਹੀਂ ਕਰਦੀ ਕਾਰਵਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੀ ਵਿਗੜੀ ਸਿਹਤ, 11 ਕਿਲੋ ਘਟਿਆ ਭਾਰ, ਅੱਜ ਕਿਸਾਨ ਵੀ ਕਰਨਗੇ ਭੁੱਖ ਹੜਤਾਲ, ਬਣਾਈ ਜਾਵੇਗੀ ਅਗਲੀ ਰਣਨੀਤੀ
ਡੱਲੇਵਾਲ ਦੀ ਵਿਗੜੀ ਸਿਹਤ, 11 ਕਿਲੋ ਘਟਿਆ ਭਾਰ, ਅੱਜ ਕਿਸਾਨ ਵੀ ਕਰਨਗੇ ਭੁੱਖ ਹੜਤਾਲ, ਬਣਾਈ ਜਾਵੇਗੀ ਅਗਲੀ ਰਣਨੀਤੀ
Dubai Visa: ਕੈਨੇਡਾ ਤੋਂ ਬਾਅਦ ਦੁਬਈ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ! ਰੱਦ ਹੋ ਰਹੇ ਭਾਰਤੀਆਂ ਦੇ ਵੀਜ਼ੇ, ਜਾਣੋ ਨਵੇਂ ਨਿਯਮ
ਕੈਨੇਡਾ ਤੋਂ ਬਾਅਦ ਦੁਬਈ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ! ਰੱਦ ਹੋ ਰਹੇ ਭਾਰਤੀਆਂ ਦੇ ਵੀਜ਼ੇ, ਜਾਣੋ ਨਵੇਂ ਨਿਯਮ
Heart Attack: ਤੀਜੇ ਟੈਸਟ ਮੈਚ ਵਿਚਾਲੇ ਮੱਚੀ ਤਰਥੱਲੀ, ਬੱਲੇਬਾਜ਼ੀ ਕਰਦੇ ਹੋਏ ਖਿਡਾਰੀ ਨੂੰ ਆਇਆ ਹਾਰਟ ਅਟੈਕ, ਹੋਈ ਮੌਤ
ਤੀਜੇ ਟੈਸਟ ਮੈਚ ਵਿਚਾਲੇ ਮੱਚੀ ਤਰਥੱਲੀ, ਬੱਲੇਬਾਜ਼ੀ ਕਰਦੇ ਹੋਏ ਖਿਡਾਰੀ ਨੂੰ ਆਇਆ ਹਾਰਟ ਅਟੈਕ, ਹੋਈ ਮੌਤ
ਨਵੀਂ ਵਿਆਹੀ ਲਾੜੀ ਨੇ ਲਾਇਆ ਫਾ*ਹਾ, 2 ਦਿਨ ਪਹਿਲਾਂ ਹੋਇਆ ਸੀ ਵਿਆਹ, ਪੇਕਿਆਂ ਤੋਂ ਫੇਰਾ ਪਾ ਕੇ ਪਰਤੀ ਸੀ ਸਹੁਰੇ
ਨਵੀਂ ਵਿਆਹੀ ਲਾੜੀ ਨੇ ਲਾਇਆ ਫਾ*ਹਾ, 2 ਦਿਨ ਪਹਿਲਾਂ ਹੋਇਆ ਸੀ ਵਿਆਹ, ਪੇਕਿਆਂ ਤੋਂ ਫੇਰਾ ਪਾ ਕੇ ਪਰਤੀ ਸੀ ਸਹੁਰੇ
Punjab News: ਪੰਜਾਬ 'ਚ ਲਾਗੂ ਹੋਇਆ ਨਵਾਂ ''ਐਕਟ'',  ਜਾਣ ਲਓ ਨਵਾਂ ਨਿਯਮ, ਇਹ ਕਦਮ ਚੁੱਕਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ
ਪੰਜਾਬ 'ਚ ਲਾਗੂ ਹੋਇਆ ਨਵਾਂ ''ਐਕਟ'', ਜਾਣ ਲਓ ਨਵਾਂ ਨਿਯਮ, ਇਹ ਕਦਮ ਚੁੱਕਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ
ਪੰਜਾਬ ਮਿਊਂਸਿਪਲ ਚੋਣਾਂ ਲਈ 'ਆਪ' ਅੱਜ ਬਣਾਏਗੀ ਰਣਨੀਤੀ, ਮੁੱਖ ਮੰਤਰੀ ਦੀ ਅਗਵਾਈ ਹੇਠ ਹੋਵੇਗੀ ਮੀਟਿੰਗ
ਪੰਜਾਬ ਮਿਊਂਸਿਪਲ ਚੋਣਾਂ ਲਈ 'ਆਪ' ਅੱਜ ਬਣਾਏਗੀ ਰਣਨੀਤੀ, ਮੁੱਖ ਮੰਤਰੀ ਦੀ ਅਗਵਾਈ ਹੇਠ ਹੋਵੇਗੀ ਮੀਟਿੰਗ
Punjab News: ਪੰਜਾਬ ਦੇ ਇਸ ਸ਼ਹਿਰ 'ਚ ਹਿੰਦੂ ਜਥੇਬੰਦੀਆਂ ਵੱਲੋਂ ਵੱਡਾ ਐਲਾਨ, 16 ਦਸੰਬਰ ਨੂੰ ਬੰਦ ਰਹੇਗਾ ਸ਼ਹਿਰ ?
ਪੰਜਾਬ ਦੇ ਇਸ ਸ਼ਹਿਰ 'ਚ ਹਿੰਦੂ ਜਥੇਬੰਦੀਆਂ ਵੱਲੋਂ ਵੱਡਾ ਐਲਾਨ, 16 ਦਸੰਬਰ ਨੂੰ ਬੰਦ ਰਹੇਗਾ ਸ਼ਹਿਰ ?
ਕਰਨਾਟਕ ਦੇ ਸਾਬਕਾ CM ਐਸਐਮ ਕ੍ਰਿਸ਼ਨਾ ਦਾ ਦੇਹਾਂਤ, ਪ੍ਰਿਯਾਂਕ ਖੜਗੇ ਨੇ ਜਤਾਇਆ ਦੁੱਖ
ਕਰਨਾਟਕ ਦੇ ਸਾਬਕਾ CM ਐਸਐਮ ਕ੍ਰਿਸ਼ਨਾ ਦਾ ਦੇਹਾਂਤ, ਪ੍ਰਿਯਾਂਕ ਖੜਗੇ ਨੇ ਜਤਾਇਆ ਦੁੱਖ
Embed widget