ਪੜਚੋਲ ਕਰੋ

ਪੰਜਾਬ ‘ਚ ਬਾਸਮਤੀ ਦੀ ਕਾਸ਼ਤ ਹੇਠ 16 ਫ਼ੀਸਦ ਰਕਬਾ ਵਧਿਆ, ਅੰਮ੍ਰਿਤਸਰ ਜ਼ਿਲ੍ਹਾ ਮੋਹਰੀ

 Punjab News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿੱਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵਿੱਢੀ ਮੁਹਿੰਮ ਨੂੰ ਕਿਸਾਨਾਂ ਨੇ ਵੱਡਾ ਹੁਲਾਰਾ ਦਿੱਤਾ ਹੈ। ਸੂਬੇ ਵਿੱਚ ਸਾਉਣੀ ਦੇ ਇ

 Punjab News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿੱਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵਿੱਢੀ ਮੁਹਿੰਮ ਨੂੰ ਕਿਸਾਨਾਂ ਨੇ ਵੱਡਾ ਹੁਲਾਰਾ ਦਿੱਤਾ ਹੈ। ਸੂਬੇ ਵਿੱਚ ਸਾਉਣੀ ਦੇ ਇਸ ਸੀਜ਼ਨ ਦੌਰਾਨ ਬਾਸਮਤੀ (Basmati) ਦੀ ਕਾਸ਼ਤ ਹੇਠ ਰਕਬੇ ਵਿੱਚ ਤਕਰੀਬਨ 16 ਫ਼ੀਸਦ ਵਾਧਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਦੱਸਿਆ ਕਿ 1.35 ਲੱਖ ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਨਾਲ ਅੰਮ੍ਰਿਤਸਰ ਜ਼ਿਲ੍ਹਾ ਮੋਹਰੀ ਰਿਹਾ ਹੈ।

ਖੇਤੀਬਾੜੀ ਮੰਤਰੀ ਨੇ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਸਾਉਣੀ ਦੇ ਇਸ ਸੀਜ਼ਨ ਦੌਰਾਨ 14 ਅਗਸਤ ਤੱਕ ਕੁੱਲ 31.88 ਲੱਖ ਹੈਕਟੇਅਰ ਰਕਬੇ ਵਿੱਚ ਝੋਨਾ ਲਾਇਆ ਗਿਆ ਹੈ, ਜਿਸ ਵਿੱਚੋਂ 5.74 ਲੱਖ ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਹੇਠ ਹੈ। ਉਨ੍ਹਾਂ ਦੱਸਿਆ ਕਿ ਸਾਉਣੀ ਸੀਜ਼ਨ 2022-23 ਦੌਰਾਨ ਕੁੱਲ 31.68 ਲੱਖ ਹੈਕਟੇਅਰ ਰਕਬੇ ਵਿੱਚ ਝੋਨਾ ਲਾਇਆ ਗਿਆ ਸੀ, ਜਿਸ ਵਿੱਚੋਂ 4.95 ਲੱਖ ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਹੇਠ ਸੀ।

ਬਾਸਮਤੀ (Basmati) ਦੀ ਕਾਸ਼ਤ ਦੇ ਜ਼ਿਲ੍ਹਾਵਾਰ ਅੰਕੜੇ ਦਿੰਦਿਆਂ ਸ. ਖੁੱਡੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਤਰਨ ਤਾਰਨ ਵਿੱਚ ਕ੍ਰਮਵਾਰ 90,000 ਹੈਕਟੇਅਰ, 78,800 ਹੈਕਟੇਅਰ ਅਤੇ 52,000 ਹੈਕਟੇਅਰ ਵਿੱਚ ਬਾਸਮਤੀ ਦੀ ਕਾਸ਼ਤ ਹੇਠ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਾਸਮਤੀ ਦੀ ਕਾਸ਼ਤ ਹੇਠ ਰਕਬੇ ਵਿੱਚ 24,000 ਹੈਕਟੇਅਰ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦੋਂਕਿ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਬਾਸਮਤੀ ਦੇ ਅਧੀਨ ਰਕਬੇ ਵਿੱਚ ਕ੍ਰਮਵਾਰ 21,500 ਹੈਕਟੇਅਰ ਅਤੇ 18000 ਹੈਕਟੇਅਰ ਦਾ ਵਾਧਾ ਹੋਇਆ ਹੈ।

ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਸਬੰਧੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਬਾਸਮਤੀ ਦੀ ਕਾਸ਼ਤ ਵਿੱਚ ਇਹ ਵਾਧਾ ਇਸ ਕਰਕੇ ਦੇਖਣ ਨੂੰ ਮਿਲਿਆ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰੇਗੀ ਕਿ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਝੱਲਣਾ ਪਵੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ
ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਸਰਦੀਆਂ ਆਉਂਦਿਆਂ ਹੀ ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ ਡਿਪਰੈਸ਼ਨ ਦਾ ਸ਼ਿਕਾਰ, ਮਨ ਉਦਾਸ ਹੋਣ ਦੇ ਪਿੱਛੇ ਹੋ ਸਕਦੇ ਆਹ ਕਾਰਨ
ਸਰਦੀਆਂ ਆਉਂਦਿਆਂ ਹੀ ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ ਡਿਪਰੈਸ਼ਨ ਦਾ ਸ਼ਿਕਾਰ, ਮਨ ਉਦਾਸ ਹੋਣ ਦੇ ਪਿੱਛੇ ਹੋ ਸਕਦੇ ਆਹ ਕਾਰਨ
ਇਜ਼ਰਾਈਲ ਦੀ ਚਿਤਾਵਨੀ, ਗਾਜਾ ਤੋਂ ਨਹੀਂ ਹਟਾਵਾਂਗੇ ਫੌਜ, ਇੱਥੇ ਕਦੇ ਫਿਰ ਹਮਾਸ ਦੀ ਸਰਕਾਰ ਨਹੀਂ ਹੋਵੇਗੀ
ਇਜ਼ਰਾਈਲ ਦੀ ਚਿਤਾਵਨੀ, ਗਾਜਾ ਤੋਂ ਨਹੀਂ ਹਟਾਵਾਂਗੇ ਫੌਜ, ਇੱਥੇ ਕਦੇ ਫਿਰ ਹਮਾਸ ਦੀ ਸਰਕਾਰ ਨਹੀਂ ਹੋਵੇਗੀ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ
ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਸਰਦੀਆਂ ਆਉਂਦਿਆਂ ਹੀ ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ ਡਿਪਰੈਸ਼ਨ ਦਾ ਸ਼ਿਕਾਰ, ਮਨ ਉਦਾਸ ਹੋਣ ਦੇ ਪਿੱਛੇ ਹੋ ਸਕਦੇ ਆਹ ਕਾਰਨ
ਸਰਦੀਆਂ ਆਉਂਦਿਆਂ ਹੀ ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ ਡਿਪਰੈਸ਼ਨ ਦਾ ਸ਼ਿਕਾਰ, ਮਨ ਉਦਾਸ ਹੋਣ ਦੇ ਪਿੱਛੇ ਹੋ ਸਕਦੇ ਆਹ ਕਾਰਨ
ਇਜ਼ਰਾਈਲ ਦੀ ਚਿਤਾਵਨੀ, ਗਾਜਾ ਤੋਂ ਨਹੀਂ ਹਟਾਵਾਂਗੇ ਫੌਜ, ਇੱਥੇ ਕਦੇ ਫਿਰ ਹਮਾਸ ਦੀ ਸਰਕਾਰ ਨਹੀਂ ਹੋਵੇਗੀ
ਇਜ਼ਰਾਈਲ ਦੀ ਚਿਤਾਵਨੀ, ਗਾਜਾ ਤੋਂ ਨਹੀਂ ਹਟਾਵਾਂਗੇ ਫੌਜ, ਇੱਥੇ ਕਦੇ ਫਿਰ ਹਮਾਸ ਦੀ ਸਰਕਾਰ ਨਹੀਂ ਹੋਵੇਗੀ
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 26-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 26-12-2024
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਚੰਡੀਗੜ੍ਹ ਸਣੇ ਪੰਜਾਬ 'ਚ ਪਵੇਗਾ ਮੀਂਹ, 15 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, 30-40 ਕਿਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਚੰਡੀਗੜ੍ਹ ਸਣੇ ਪੰਜਾਬ 'ਚ ਪਵੇਗਾ ਮੀਂਹ, 15 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, 30-40 ਕਿਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Embed widget