ਖ਼ਰਾਬ ਮੌਸਮ ਕਾਰਨ ਅੰਮ੍ਰਿਤਸਰ ਤੋਂ ਉੱਡਿਆ ਜਹਾਜ਼ ਪਹੁੰਚਿਆ ਪਾਕਿਸਤਾਨ, 4 ਸਾਲ ਪਹਿਲਾਂ ਭਾਰਤੀ ਜਹਾਜ਼ਾਂ ਲਈ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਕੀਤਾ ਸੀ ਬੰਦ
ਇੰਡੀਗੋ ਦੀ ਉਡਾਣ ਨੰਬਰ 6E645 ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਪਹੁੰਚ ਗਈ। ਇਹ ਉਡਾਣ ਕਰੀਬ 31 ਮਿੰਟ ਤੱਕ ਪਾਕਿਸਤਾਨੀ ਹਵਾਈ ਖੇਤਰ ਵਿੱਚ ਰਹੀ...
Punjab News : ਇੰਡੀਗੋ ਦੀ ਉਡਾਣ ਨੰਬਰ 6E645 ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਪਹੁੰਚ ਗਈ। ਇਹ ਉਡਾਣ ਕਰੀਬ 31 ਮਿੰਟ ਤੱਕ ਪਾਕਿਸਤਾਨੀ ਹਵਾਈ ਖੇਤਰ ਵਿੱਚ ਰਹੀ ਅਤੇ ਫਿਰ ਸੁਰੱਖਿਅਤ ਭਾਰਤੀ ਹਵਾਈ ਖੇਤਰ ਵਿੱਚ ਵਾਪਸ ਪਰਤ ਆਈ। ਅਜਿਹਾ ਖਰਾਬ ਮੌਸਮ ਕਾਰਨ ਹੋਇਆ ਅਤੇ ਕੌਮਾਂਤਰੀ ਨਿਯਮਾਂ ਕਾਰਨ ਪਾਕਿਸਤਾਨ ਨੂੰ ਜਗ੍ਹਾ ਦੇਣੀ ਪਈ।
ਜਾਣਕਾਰੀ ਅਨੁਸਾਰ ਇੰਡੀਗੋ ਦੀ ਫਲਾਈਟ ਨੇ ਸ਼ਨੀਵਾਰ ਰਾਤ ਭਾਰਤੀ ਸਮੇਂ ਅਨੁਸਾਰ 8.01 ਮਿੰਟ 'ਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਹਿਮਦਾਬਾਦ ਲਈ ਉਡਾਣ ਭਰੀ ਸੀ ਪਰ ਕੁਝ ਹੀ ਮਿੰਟਾਂ ਵਿੱਚ ਮੌਸਮ ਖ਼ਰਾਬ ਹੋ ਗਿਆ। ਹਵਾ ਦੇ ਚੱਲਦਿਆਂ ਫਲਾਈਟ ਨੂੰ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਜਾਣਾ ਪਿਆ। ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਦੇ ਅਨੁਸਾਰ, ਫਲਾਈਟ ਲਾਹੌਰ ਦੇ ਨੇੜੇ ਪਾਕਿਸਤਾਨ ਵਿੱਚ ਭਟਕ ਗਈ ਤੇ ਗੁਜਰਾਂਵਾਲਾ ਗਈ।
ਪਾਕਿਸਤਾਨ ਦੇ ਫਲਾਈਟ ਰਾਡਾਰ ਦੇ ਅਨੁਸਾਰ, ਇੰਡੀਗੋ ਜਹਾਜ਼ 454 knots ਦੀ ਰਫਤਾਰ ਨਾਲ ਲਗਭਗ 8 ਵਜੇ (ਭਾਰਤੀ ਸਮੇਂ) ਲਾਹੌਰ ਦੇ ਉੱਤਰ ਵਿੱਚ ਦਾਖਲ ਹੋਇਆ ਅਤੇ ਰਾਤ 8:31 ਵਜੇ (ਭਾਰਤੀ ਸਮੇਂ) 'ਤੇ ਵਾਪਸ ਭਾਰਤ ਪਰਤਿਆ।
4 ਸਾਲਾਂ ਤੋਂ ਪਾਕਿ ਸਪੇਸ ਦੀ ਨਹੀਂ ਹੋ ਰਹੀ ਹੈ ਵਰਤੋਂ
ਚਾਰ ਸਾਲ ਪਹਿਲਾਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਉਦੋਂ ਤੋਂ ਹੁਣ ਤੱਕ ਭਾਰਤ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਨਹੀਂ ਕਰਦਾ ਹੈ ਪਰ ਇਸ ਸਥਿਤੀ ਵਿੱਚ ਪਾਕਿਸਤਾਨ ਨੂੰ ਆਪਣੀ ਏਅਰ ਸਪੇਸ ਦੇਣੀ ਪਈ। ਇਹ ਸਥਿਤੀ ਆਮ ਨਹੀਂ ਸੀ। ਖ਼ਰਾਬ ਮੌਸਮ ਦੀ ਸਥਿਤੀ ਵਿੱਚ, "ਅੰਤਰਰਾਸ਼ਟਰੀ ਨਿਯਮਾਂ ਦੇ ਅਨੁਸਾਰ, ਕੋਈ ਵੀ ਦੇਸ਼ ਆਪਣੀ ਹਵਾਈ ਸਪੇਸ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।