ਪੜਚੋਲ ਕਰੋ

ਇੰਟਰਪੋਲ ਨੇ ਗੁਰਪਤਵੰਤ ਪੰਨੂ ਖਿਲਾਫ਼ ਰੈੱਡ ਕੋਰਨਰ ਨੋਟਿਸ ਜਾਰੀ ਕਰਨ ਤੋਂ ਕੀਤਾ ਇਨਕਾਰ

ਖਾਲਿਸਤਾਨ ਦੇ ਕੱਟੜ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੂੰ ਲੈ ਕੇ ਭਾਰਤੀ ਏਜੰਸੀਆਂ ਨੂੰ ਵੱਡਾ ਝਟਕਾ ਲੱਗਾ ਹੈ। ਇੰਟਰਪੋਲ ਨੇ ਪੰਨੂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Gurpatwant Singh Pannun: ਖਾਲਿਸਤਾਨ ਦੇ ਕੱਟੜ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੂੰ ਲੈ ਕੇ ਭਾਰਤੀ ਏਜੰਸੀਆਂ ਨੂੰ ਵੱਡਾ ਝਟਕਾ ਲੱਗਾ ਹੈ। ਇੰਟਰਪੋਲ ਨੇ ਪੰਨੂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਵੱਖਵਾਦੀ ਸੰਗਠਨਾਂ 'ਤੇ ਭਾਰਤ ਵਿਰੁੱਧ ਸਾਜ਼ਿਸ਼ ਰਚਣ ਦਾ ਦੋਸ਼ ਹੈ। ਇਸ ਨਾਲ ਸਬੰਧਤ ਸਾਰੀਆਂ ਸੰਸਥਾਵਾਂ 'ਤੇ ਭਾਰਤ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਸਰਕਾਰ ਦੀ ਕੋਸ਼ਿਸ਼ ਹੈ ਕਿ ਅਜਿਹੀਆਂ ਜਥੇਬੰਦੀਆਂ ਦੇ ਵੱਡੇ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਜਿਸ ਲਈ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ। 

ਕਿਉਂ ਇੰਟਰਪੋਲ ਨੇ ਅਪੀਲ ਰੱਦ ਕਰ ਦਿੱਤੀ
ਵੱਖਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੇ ਸੰਸਥਾਪਕ ਅਤੇ ਇਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਖਿਲਾਫ ਭਾਰਤ ਸਰਕਾਰ ਲਗਾਤਾਰ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਮੰਗ ਕਰ ਰਹੀ ਹੈ। ਭਾਰਤੀ ਏਜੰਸੀਆਂ ਨੇ ਦੂਜੀ ਵਾਰ ਇੰਟਰਪੋਲ ਕੋਲ ਇਹ ਅਪੀਲ ਕੀਤੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇੰਟਰਪੋਲ ਨੇ ਦੱਸਿਆ ਹੈ ਕਿ ਭਾਰਤੀ ਏਜੰਸੀਆਂ ਪੰਨੂ ਖਿਲਾਫ ਪੁਖਤਾ ਸਬੂਤ ਦੇਣ 'ਚ ਅਸਫਲ ਰਹੀਆਂ, ਜਿਸ ਕਾਰਨ ਇਹ ਅਪੀਲ ਰੱਦ ਕਰ ਦਿੱਤੀ ਗਈ।

ਇੰਨਾ ਹੀ ਨਹੀਂ, ਜਿਸ UAPA ਤਹਿਤ ਭਾਰਤ ਨੇ ਪੰਨੂ ਖਿਲਾਫ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ, ਉਸ 'ਤੇ ਵੀ ਇੰਟਰਪੋਲ ਨੇ ਸਵਾਲ ਖੜ੍ਹੇ ਕੀਤੇ ਹਨ। ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇੰਟਰਪੋਲ ਵਲੋਂ ਦੱਸਿਆ ਗਿਆ ਹੈ ਕਿ ਭਾਰਤੀ ਏਜੰਸੀਆਂ 'ਤੇ ਯੂ.ਏ.ਪੀ.ਏ. ਦੀ ਦੁਰਵਰਤੋਂ ਦਾ ਦੋਸ਼ ਹੈ।

ਹਾਲਾਂਕਿ ਇੰਟਰਪੋਲ ਨੇ ਮੰਨਿਆ ਹੈ ਕਿ ਗੁਰਪਤਵੰਤ ਸਿੰਘ ਪੰਨੂ ਅਤੇ ਉਨ੍ਹਾਂ ਦੀ ਸੰਸਥਾ ਸਿੱਖ ਫਾਰ ਜਸਟਿਸ ਵੱਖਵਾਦ ਨਾਲ ਜੁੜੇ ਹੋਏ ਹਨ। ਇੰਟਰਪੋਲ ਨੇ ਕਿਹਾ ਕਿ ਪੰਨੂ ਦੀਆਂ ਸਿਆਸੀ ਗਤੀਵਿਧੀਆਂ ਹਨ, ਇਸ ਲਈ ਇੰਟਰਪੋਲ ਦਾ ਸੰਵਿਧਾਨ ਉਸ ਵਿਰੁੱਧ ਰੈੱਡ ਕੋਰਨਰ ਨੋਟਿਸ ਜਾਰੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ।

ਭਾਰਤੀ ਏਜੰਸੀਆਂ ਪੁਖਤਾ ਸਬੂਤ ਨਹੀਂ ਦੇ ਸਕੀਆਂ
ਜਦੋਂ ਵੀ ਕੋਈ ਦੇਸ਼ ਦੂਜੇ ਦੇਸ਼ ਵਿੱਚ ਮੌਜੂਦ ਕਿਸੇ ਅਪਰਾਧੀ ਵਿਰੁੱਧ ਰੈੱਡ ਕੋਰਨਰ ਨੋਟਿਸ ਦੀ ਮੰਗ ਕਰਦਾ ਹੈ, ਤਾਂ ਇਸਦੇ ਲਈ ਇੰਟਰਪੋਲ ਨੂੰ ਲੋੜੀਂਦੇ ਸਬੂਤ ਪੇਸ਼ ਕਰਨੇ ਪੈਂਦੇ ਹਨ। ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਦੋਸ਼ੀ ਵਿਅਕਤੀ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਸੀ। ਇੰਟਰਪੋਲ ਦੇ ਅਨੁਸਾਰ, ਭਾਰਤ ਦਾ ਰਾਸ਼ਟਰੀ ਕੇਂਦਰੀ ਬਿਊਰੋ ਅਜਿਹਾ ਕਰਨ ਵਿੱਚ ਅਸਫ਼ਲ ਰਿਹਾ। ਇਸ ਤੋਂ ਇਹ ਸਾਬਤ ਨਹੀਂ ਹੋਇਆ ਕਿ ਪੰਨੂ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਮਈ 2021 ਵਿੱਚ ਭਾਰਤ ਵੱਲੋਂ ਪੰਨੂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ।

ਰੈੱਡ ਕਾਰਨਰ ਨੋਟਿਸ ਕੀ ਹੈ
ਰੈੱਡ ਕਾਰਨਰ ਨੋਟਿਸ ਨੂੰ ਦੁਨੀਆ ਭਰ ਵਿੱਚ ਰੈੱਡ ਨੋਟਿਸ ਵਜੋਂ ਜਾਣਿਆ ਜਾਂਦਾ ਹੈ। ਜਦੋਂ ਵੀ ਕੋਈ ਵੱਡਾ ਅਪਰਾਧੀ ਜਾਂ ਦਹਿਸ਼ਤਗਰਦ ਕਿਸੇ ਹੋਰ ਦੇਸ਼ ਵਿੱਚ ਛੁਪਿਆ ਹੁੰਦਾ ਹੈ ਤਾਂ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਜਾਂਦੀ ਹੈ। ਇੰਟਰਪੋਲ ਨੇ ਇਹ ਨੋਟਿਸ ਜਾਰੀ ਕੀਤਾ ਹੈ। ਜਿਸ ਤੋਂ ਬਾਅਦ ਦੁਨੀਆ ਭਰ ਦੀਆਂ ਸਾਰੀਆਂ ਏਜੰਸੀਆਂ ਅਤੇ ਪੁਲਿਸ ਨੂੰ ਉਸ ਅਪਰਾਧੀ ਦਾ ਵੇਰਵਾ ਦਿੱਤਾ ਜਾਂਦਾ ਹੈ ਅਤੇ ਉਸ ਬਾਰੇ ਅਲਰਟ ਜਾਰੀ ਕੀਤਾ ਜਾਂਦਾ ਹੈ। ਹਾਲਾਂਕਿ ਰੈੱਡ ਕਾਰਨਰ ਨੋਟਿਸ ਸਿੱਧੇ ਤੌਰ 'ਤੇ ਗ੍ਰਿਫਤਾਰ ਕਰਨ ਦਾ ਅਧਿਕਾਰ ਨਹੀਂ ਦਿੰਦਾ ਪਰ ਜੇਕਰ ਲੋੜ ਪਵੇ ਤਾਂ ਕਿਸੇ ਹੋਰ ਦੇਸ਼ ਦੀ ਪੁਲਸ ਅਪਰਾਧੀ ਨੂੰ ਹਿਰਾਸਤ 'ਚ ਲੈ ਸਕਦੀ ਹੈ। ਇੰਟਰਪੋਲ ਨੂੰ ਅੰਤਰਰਾਸ਼ਟਰੀ ਪੁਲਿਸ ਵੀ ਕਿਹਾ ਜਾ ਸਕਦਾ ਹੈ, ਇੰਟਰਪੋਲ ਦੁਨੀਆ ਦੇ 150 ਤੋਂ ਵੱਧ ਦੇਸ਼ਾਂ ਵਿੱਚ ਕੰਮ ਕਰਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (9-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (9-11-2024)
ਅਸਥਮਾ ਦੇ ਮਰੀਜ਼ਾਂ ਨੂੰ ਹੋ ਰਹੀ ਤਕਲੀਫ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਰਹੇਗਾ ਬਚਾਅ
ਅਸਥਮਾ ਦੇ ਮਰੀਜ਼ਾਂ ਨੂੰ ਹੋ ਰਹੀ ਤਕਲੀਫ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਰਹੇਗਾ ਬਚਾਅ
ਤੁਹਾਨੂੰ ਕੈਂਸਰ ਹੋਵੇਗਾ ਜਾਂ ਨਹੀਂ? ਹੁਣ AI ਦੇਵੇਗਾ ਜਵਾਬ - ਜਾਣੋ ਕਿਵੇਂ ਕਰੇਗਾ ਕੰਮ
ਤੁਹਾਨੂੰ ਕੈਂਸਰ ਹੋਵੇਗਾ ਜਾਂ ਨਹੀਂ? ਹੁਣ AI ਦੇਵੇਗਾ ਜਵਾਬ - ਜਾਣੋ ਕਿਵੇਂ ਕਰੇਗਾ ਕੰਮ
Punjab Bypoll: ਪੰਜਾਬ 'ਚ 2 ਰੈਲੀਆਂ ਕਰਨਗੇ ਅਰਵਿੰਦ ਕੇਜਰੀਵਾਲ, ਦਿੱਲੀ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਦਮ ਦਿਖਾਉਣਗੇ 'ਆਪ' ਸੁਪਰੀਮੋ
Punjab Bypoll: ਪੰਜਾਬ 'ਚ 2 ਰੈਲੀਆਂ ਕਰਨਗੇ ਅਰਵਿੰਦ ਕੇਜਰੀਵਾਲ, ਦਿੱਲੀ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਦਮ ਦਿਖਾਉਣਗੇ 'ਆਪ' ਸੁਪਰੀਮੋ
Advertisement
ABP Premium

ਵੀਡੀਓਜ਼

Chabbewal ਦੇ ਲੋਕ ਕਿਹੜੇ ਮੁੱਦਿਆਂ 'ਤੇ ਪਾਉਣਗੇ ਵੋਟPartap Bajwa ਨੇ ਮੁੱਖ ਮੰਤਰੀ Bhagwant Mann ਨੂੰ ਦਿੱਤੀ ਚੇਤਾਵਨੀChabbewal ਜਿਮਨੀ ਚੋਣ 'ਚ ਕਿਹੜੀ ਪਾਰਟੀ ਨੂੰ ਪਸੰਦ ਕਰ ਰਹੇ ਲੋਕਪਰਾਲੀ ਸਾੜਨ ਤੇ ਜੁਰਮਾਨਾ ਵਧਿਆ, ਕਿਸਾਨ ਲੀਡਰਾਂ ਨੇ ਕੀਤੀ ਵੱਡੀ ਮੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (9-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (9-11-2024)
ਅਸਥਮਾ ਦੇ ਮਰੀਜ਼ਾਂ ਨੂੰ ਹੋ ਰਹੀ ਤਕਲੀਫ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਰਹੇਗਾ ਬਚਾਅ
ਅਸਥਮਾ ਦੇ ਮਰੀਜ਼ਾਂ ਨੂੰ ਹੋ ਰਹੀ ਤਕਲੀਫ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਰਹੇਗਾ ਬਚਾਅ
ਤੁਹਾਨੂੰ ਕੈਂਸਰ ਹੋਵੇਗਾ ਜਾਂ ਨਹੀਂ? ਹੁਣ AI ਦੇਵੇਗਾ ਜਵਾਬ - ਜਾਣੋ ਕਿਵੇਂ ਕਰੇਗਾ ਕੰਮ
ਤੁਹਾਨੂੰ ਕੈਂਸਰ ਹੋਵੇਗਾ ਜਾਂ ਨਹੀਂ? ਹੁਣ AI ਦੇਵੇਗਾ ਜਵਾਬ - ਜਾਣੋ ਕਿਵੇਂ ਕਰੇਗਾ ਕੰਮ
Punjab Bypoll: ਪੰਜਾਬ 'ਚ 2 ਰੈਲੀਆਂ ਕਰਨਗੇ ਅਰਵਿੰਦ ਕੇਜਰੀਵਾਲ, ਦਿੱਲੀ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਦਮ ਦਿਖਾਉਣਗੇ 'ਆਪ' ਸੁਪਰੀਮੋ
Punjab Bypoll: ਪੰਜਾਬ 'ਚ 2 ਰੈਲੀਆਂ ਕਰਨਗੇ ਅਰਵਿੰਦ ਕੇਜਰੀਵਾਲ, ਦਿੱਲੀ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਦਮ ਦਿਖਾਉਣਗੇ 'ਆਪ' ਸੁਪਰੀਮੋ
ਲੁਧਿਆਣਾ 'ਚ ਫਾ*ਇਰਿੰਗ, ਗਾਹਕ ਬਣ ਕੇ ਦੁਕਾਨ 'ਚ ਆਏ ਹਮ*ਲਾਵਰ, ਜੁੱਤੀ ਕਾਰੋਬਾਰੀ ਨੂੰ ਮਾ*ਰੀਆਂ ਤਾ*ੜ-ਤਾ*ੜ ਗੋ*ਲੀਆਂ, ਇੱਕ ਕੁੜੀ ਵੀ ਹੋਈ ਜ਼*ਖਮੀ
ਲੁਧਿਆਣਾ 'ਚ ਫਾ*ਇਰਿੰਗ, ਗਾਹਕ ਬਣ ਕੇ ਦੁਕਾਨ 'ਚ ਆਏ ਹਮ*ਲਾਵਰ, ਜੁੱਤੀ ਕਾਰੋਬਾਰੀ ਨੂੰ ਮਾ*ਰੀਆਂ ਤਾ*ੜ-ਤਾ*ੜ ਗੋ*ਲੀਆਂ, ਇੱਕ ਕੁੜੀ ਵੀ ਹੋਈ ਜ਼*ਖਮੀ
CBSE Board Exam 2025: ਇਸ ਦਿਨ ਤੋਂ ਸ਼ੁਰੂ ਹੋਏਗੀ CBSE ਦੀ ਬੋਰਡ ਪ੍ਰੀਖਿਆ, ਡੇਟਸ਼ੀਟ ਨੂੰ ਲੈ ਕੇ ਆਇਆ ਤਾਜ਼ਾ ਅਪਡੇਟ
CBSE Board Exam 2025: ਇਸ ਦਿਨ ਤੋਂ ਸ਼ੁਰੂ ਹੋਏਗੀ CBSE ਦੀ ਬੋਰਡ ਪ੍ਰੀਖਿਆ, ਡੇਟਸ਼ੀਟ ਨੂੰ ਲੈ ਕੇ ਆਇਆ ਤਾਜ਼ਾ ਅਪਡੇਟ
Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ
Embed widget