Punjab News: ਪੰਜਾਬ ਕਾਂਗਰਸ 'ਚ ਮੱਚੀ ਹਲਚਲ? ਰਾਜਾ ਵੜਿੰਗ ਬੋਲੇ- ਪਾਰਟੀ ਨੇ ਮੇਰਾ ਅਸਤੀਫ਼ਾ ਨਹੀਂ ਮੰਗਿਆ: ਸਿੱਧਾ ਨਵੇਂ ਪ੍ਰਧਾਨ ਦਾ ਹੁੰਦਾ ਐਲਾਨ...
Punjab News: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਅਸਤੀਫ਼ੇ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਤਰਨਤਾਰਨ ਉਪ ਚੋਣ ਵਿੱਚ ਪਾਰਟੀ ਦੀ ਜ਼ਮਾਨਤ ਜ਼ਬਤ ਹੋਣ ਤੋਂ ਬਾਅਦ, ਕਿਆਸ ਅਰਾਈਆਂ ਜ਼ੋਰਾਂ 'ਤੇ ਸਨ...

Punjab News: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਅਸਤੀਫ਼ੇ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਤਰਨਤਾਰਨ ਉਪ ਚੋਣ ਵਿੱਚ ਪਾਰਟੀ ਦੀ ਜ਼ਮਾਨਤ ਜ਼ਬਤ ਹੋਣ ਤੋਂ ਬਾਅਦ, ਕਿਆਸ ਅਰਾਈਆਂ ਜ਼ੋਰਾਂ 'ਤੇ ਸਨ ਕਿ ਉਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ। ਵੜਿੰਗ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਮਾਮਲੇ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਤੋਂ ਕਦੇ ਵੀ ਅਸਤੀਫ਼ਾ ਨਹੀਂ ਮੰਗਿਆ। ਉਨ੍ਹਾਂ ਨੇ ਕਿਹਾ ਕਿ "ਸਾਡੇ ਇੱਥੇ ਅਸਤੀਫ਼ਾ ਨਹੀਂ ਮੰਗਿਆ ਜਾਂਦਾ, ਸਗੋਂ ਨਵੇਂ ਪ੍ਰਧਾਨ ਦਾ ਐਲਾਨ ਕਰਦੇ ਹਾਂ। ਜੇਕਰ ਪਾਰਟੀ ਕਦੇ ਇਸ ਬਾਰੇ ਚਰਚਾ ਕਰਦੀ ਹੈ, ਤਾਂ ਸਭ ਤੋਂ ਪਹਿਲਾਂ ਮੈਂ ਇਸਦਾ ਐਲਾਨ ਕਰ ਦੇਵਾਗਾਂ।
ਮੈਂ ਇਸ ਗੱਲ ਨੂੰ ਨਹੀਂ ਲੁਕਾਵਾਂਗਾ। ਅਸਤੀਫ਼ੇ ਦੀਆਂ ਖਬਰਾਂ ਲਈ ਵੜਿੰਗ ਨੇ ਕਿਹਾ ਕਿ ਸਰਕਾਰ ਦੇ ਕਹਿਣ 'ਤੇ ਗਲਤ ਪ੍ਰਚਾਰ ਫੈਲਾਇਆ ਜਾ ਰਿਹਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਉਪ ਚੋਣ ਵਿੱਚ ਰਾਜਾ ਵੜਿੰਗ ਦੇ ਪ੍ਰਦਰਸ਼ਨ ਨੇ ਅੰਦਰੂਨੀ ਅਟਕਲਾਂ ਨੂੰ ਜਨਮ ਦਿੱਤਾ ਹੈ ਕਿ ਉਨ੍ਹਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਟਾਇਆ ਜਾ ਸਕਦਾ ਹੈ।
ਇਹੀ ਵਜ੍ਹਾ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਲਗਾਤਾਰ ਇਹ ਜ਼ਾਹਿਰ ਕਰ ਰਹੇ ਹਨ ਕਿ ਪੰਜਾਬ ਵਿੱਚ ਉਹੀ ਕਾਂਗਰਸ ਨੂੰ ਇੱਕਜੁੱਟ ਕਰ ਸਕਦੇ ਹਨ। ਕਾਂਗਰਸੀ ਸੂਤਰਾਂ ਅਨੁਸਾਰ, ਆਗੂ ਚਾਹੁੰਦੇ ਹਨ ਕਿ ਉਨ੍ਹਾਂ ਕੋਲ ਪਾਰਟੀ ਦੀ ਕਮਾਨ ਰਹੇ ਤਾਂ ਜੋ ਜੇਕਰ ਸਰਕਾਰ ਬਣੀ, ਤਾਂ ਮੁੱਖ ਮੰਤਰੀ ਬਣਨ ਦਾ ਦਾਅਵਾ ਮਜ਼ਬੂਤ ਰਹੇ।
ਪੰਜਾਬ ਸਿਸਟਮ-ਗੈਂਗਸਟਰਾਂ ਦਾ ਇਸਤੇਮਾਲ ਕਰ ਰਹੀ ਪੰਜਾਬ ਸਰਕਾਰ
ਵੜਿੰਗ ਨੇ ਕਿਹਾ ਕਿ 'ਆਪ' ਸੱਤਾ ਬਰਕਰਾਰ ਰੱਖਣ ਲਈ ਗੈਂਗਸਟਰਾਂ ਦੀ ਸਰਪ੍ਰਸਤੀ ਕਰਕੇ ਪੰਜਾਬ ਨੂੰ ਅਰਾਜਕਤਾ ਅਤੇ ਖੂਨ-ਖਰਾਬੇ ਵੱਲ ਧੱਕ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਚੋਣਾਂ ਜਿੱਤਣ ਲਈ ਅਜਿਹੀ ਖਤਰਨਾਕ ਰਾਜਨੀਤੀ ਸੂਬੇ ਲਈ ਵਿਨਾਸ਼ਕਾਰੀ ਸਾਬਤ ਹੋਵੇਗੀ।
ਸੂਬਾ ਪ੍ਰਧਾਨ ਦੀ ਅਧਿਕਾਰੀਆਂ ਨੂੰ ਚੇਤਾਵਨੀ ਨਹੀਂ ਭੁੱਲਾਂਗੇ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਦੇ ਬਹੁਤ ਸਾਰੇ ਪੁਲਿਸ ਅਧਿਕਾਰੀ ਸੱਤਾਧਾਰੀ ਪਾਰਟੀ ਦੇ ਪੂਰੀ ਤਰ੍ਹਾਂ "ਸਮਰਥਕ" ਬਣ ਗਏ ਹਨ। ਉਨ੍ਹਾਂ ਨੇ ਸਪੱਸ਼ਟ ਚੇਤਾਵਨੀ ਦਿੰਦੇ ਹੋਏ ਕਿਹਾ, "ਜਿਹੜੇ ਅਧਿਕਾਰੀ ਸੱਤਾ ਦੇ ਇਸ਼ਾਰੇ 'ਤੇ ਵਿਰੋਧੀ ਧਿਰ ਨੂੰ ਦਬਾਉਣ ਦਾ ਕੰਮ ਕਰ ਰਹੇ ਹਨ, ਅਸੀ ਨਾ ਤਾਂ ਉਨ੍ਹਾਂ ਨੂੰ ਭੁੱਲਾਂਗੇ ਅਤੇ ਨਾ ਹੀ ਮਾਫ ਕਰਾਂਗਾ। ਸਰਕਾਰ ਬਦਲਣ ਤੋਂ ਬਾਅਦ, ਅਜਿਹੇ ਸਾਰੇ ਅਧਿਕਾਰੀਆਂ ਨੂੰ ਕਾਨੂੰਨ ਦੇ ਤਹਿਤ ਜਵਾਬਦੇਹ ਠਹਿਰਾਇਆ ਜਾਵੇਗਾ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਐਸਐਸਪੀ, ਡੀਐਸਪੀ, ਥਾਣਾ ਇੰਚਾਰਜ ਅਤੇ ਪੁਲਿਸ ਚੌਕੀ ਇੰਚਾਰਜ ਹੁਣ ਸਿਰਫ਼ 'ਆਪ' ਦੀ ਭਾਸ਼ਾ ਬੋਲ ਰਹੇ ਹਨ, ਜਿਸ ਕਾਰਨ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਗਈ ਹੈ।






















