ਪੜਚੋਲ ਕਰੋ

ਜੇਲ੍ਹ ਮੰਤਰੀ ਹਰਜੋਤ ਬੈਂਸ ਦਾ ਵੱਡਾ ਐਲਾਨ, ਪੰਜਾਬ ਦੀਆਂ ਜੇਲਾਂ 'ਚ ਬੰਦ ਕੈਦੀਆਂ ਲਈ ਜਲਦ ਖੋਲ੍ਹੇ ਜਾਣਗੇ ਕਲਾਸਰੂਮ

ਪੰਜਾਬ ਰਾਜ ਦੀਆਂ ਜੇਲਾਂ ਵਿੱਚ ਬੰਦ ਕੈਦੀਆਂ ਵਿੱਚ ਪੜਨ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਕੇ  ਕੈਦੀਆਂ ਦੀ ਜਿੰਦਗੀ ਸੁਧਾਰਕੇ ਉਨਾਂ ਨੂੰ ਮੁੱਖਧਾਰਾ ਵਿੱਚ ਲਿਅਉਣ ਦੇ ਮਕਸਦ ਨਾਲ ਜੇਲ ਵਿਭਾਗ ਵੱਲੋਂ  ਕੈਦੀਆਂ ਨੂੰ ਵਿੱਦਿਅਕ ਮਾਹੌਲ  ਮੁਹੱਈਆ ਕਰਾਉਣ ਲਈ ਹਰੇਕ ਜੇਲ ਵਿੱਚ 50 ਵਿਦਿਆਰਥੀਆਂ ਦੀ ਸਮਰੱਥਾ ਦੇ ਕਲਾਸਰੂਮ ਬਣਾਉਦ ਦੀ ਯੋਜਨਾ ਹੈ।   

ਚੰਡੀਗੜ: ਪੰਜਾਬ ਰਾਜ ਦੀਆਂ ਜੇਲਾਂ ਵਿੱਚ ਬੰਦ ਕੈਦੀਆਂ ਵਿੱਚ ਪੜਨ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਕੇ  ਕੈਦੀਆਂ ਦੀ ਜਿੰਦਗੀ ਸੁਧਾਰਕੇ ਉਨਾਂ ਨੂੰ ਮੁੱਖਧਾਰਾ ਵਿੱਚ ਲਿਅਉਣ ਦੇ ਮਕਸਦ ਨਾਲ ਜੇਲ ਵਿਭਾਗ ਵੱਲੋਂ  ਕੈਦੀਆਂ ਨੂੰ ਵਿੱਦਿਅਕ ਮਾਹੌਲ  ਮੁਹੱਈਆ ਕਰਾਉਣ ਲਈ ਹਰੇਕ ਜੇਲ ਵਿੱਚ 50 ਵਿਦਿਆਰਥੀਆਂ ਦੀ ਸਮਰੱਥਾ ਦੇ ਕਲਾਸਰੂਮ ਬਣਾਉਦ ਦੀ ਯੋਜਨਾ ਹੈ।   

ਇਹ ਜਾਣਕਾਰੀ ਅੱਜ ਇੱਥੇ ਪੰਜਾਬ ਰਾਜ ਦੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰ ਵੱਲੋਂ  ਕੈਦ ਦੌਰਾਨ ਸਿੱਖਿਆ ਹਾਸਲ ਕਰਨ ਨੂੰ ਚੰਗੇ ਵਿਹਾਰ/ਸਜ਼ਾ ਮੁਆਫੀ ਲਈ ਤੈਅ ਮਾਪਦੰਡਾਂ ਵਿੱਚ ਸ਼ਾਮਲ ਕਰਕੇ ਅਜਿਹੇ ਕੈਦੀਆਂ ਨੂੰ ਲਾਭ ਦੇਣਾ ਵੀ ਵਿਚਾਰ ਅਧੀਨ ਹੈ। 

ਬੈਂਸ ਨੇ ਦੱਸਿਆ ਕਿ ਪਹਿਲਾਂ ਪੰਜਾਬ ਰਾਜ ਵਿੱਚ ਸਥਾਪਤ ਹੋਣ ਵਾਲੀ ਹਰੇਕ ਜੇਲ ਵਿੱਚ ਪੰਜਾਹ ਵਿਦਿਆਥੀ ਦੀ ਸਮਰਥਾ ਵਾਲੇ 2 ਤੋਂ 3 ਕਮਰੇ ਬਣਾਏ ਜਾਣਗੇ ਅਤੇ ਨਾਲ ਹੀ  ਭਵਿੱਖ ਵਿੱਚ ਜੇ ਹੋਰ ਕਮਰਿਆਂ ਦੀ ਲੋੜ ਹੋਵੇ ਤਾਂ ਉਸਦੀ ਵੀ ਪਹਿਲਾਂ ਹੀ ਜਗਾ ਨਿਸ਼ਚਿਤ ਕਰ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਜੇਲਾਂ ਵਿੱਚ ਬੰਦ ਕੈਦੀਆਂ ਲਈ ਲਾਇਬਰੇਰੀ ਦੀ ਸਹੂਲਤ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਜੋ ਉਨਾਂ ਨੂੰ ਸੇਧ ਦਿੱਤੀ ਜਾ ਸਕੇ।

ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ  ਪੰਜਾਬ ਰਾਜ ਨੂੰ ਅਪਰਾਧ ਮੁਕਤ ਕਰਨ ਲਈ ਵਚਨਬੱਧ ਹੈ ਅਤੇ ਇਸ ਰਾਹ ਤੇ ਵਿਆਪਕ ਉਪਰਾਲੇ ਕੀਤੇ ਗਏ ਹਨ, ਇਹਨਾਂ ਉਪਰਾਲਿਆਂ ਤਹਿਤ ਹੀ ਜੇਲਾਂ ਵਿੱਚ ਬੰਦ ਕੈਦੀਆਂ ਨੂੰ ਵੀ ਸਹੀ ਰਾਹ ’ਤੇ ਲਿਆਉਣ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ।

ਜੇਲ ਮੰਤਰੀ ਨੇ ਦੱਸਿਆ ਕਿ ਮੌਜੂਦਾ ਸਮੇਂ ਪੰਜਾਬ ਦੀਆਂ ਜੇਲਾਂ ’ਚ ਕੈਦੀਆਂ ਦੀ ਵਿੱਦਿਅਕ ਯੋਗਤਾ ‘ੳ’, ‘ਅ’ ਅਤੇ ‘ੲ’ ਦੇ ਅਧਾਰ ’ਤੇ ਕੀਤੀ ਗਈ ਹੈ । ਵਿੱਦਿਅਕ ਯੋਗਤਾ ‘ੳ’ ਅਧੀਨ ਕੁੱਲ 271 ਕੈਦੀ ਆਉਂਦੇ ਹਨ, ਜੋ ਬਿਲਕੁਲ ਅਨਪੜ  ਹਨ ਜਿਨਾਂ ਨੂੰ ਪੰਜਾਬ ਸਰਕਾਰ ਦੇ ਐਸ.ਸੀ.ਈ.ਆਰ.ਟੀ. ਪ੍ਰੋਗਰਾਮ ਰਾਹੀਂ ਜੇਲ ਵਿੱਚ ਹੀ ਸਿੱਖਿਆ ਦੇ ਕੇ ਪੜਣ-ਲਿਖਣ ਦੇ ਸਮਰੱਥ ਕੀਤਾ ਜਾਂਦਾ ਹੈ। ਇਸੇ ਤਰਾਂ ਕੈਟਾਗਰੀ ‘ਅ’ ਅਧੀਨ ਉਨਾਂ ਕੈਦੀਆਂ ਨੂੰ ਰੱਖਿਆ ਗਿਆ ਹੈ ਜੋ ਕਿ 10ਵੀਂ ਅਤੇ 12ਵੀਂ ਕਰਨ ਦੇ ਇੱਛੁਕ ਹਨ । ਇਨਾਂ ਕੈਦੀਆਂ ਦੇ  ਨੈਸ਼ਨਲ ਇੰਸਟੀਟਿਊਟ ਆਫ ਓਪਨ ਸਕੂਲ ਕੋਲ ਨਾਮ ਦਰਜ ਕਰਵਾਏ ਗਏ ਹਨ, ਇਨਾਂ ਕੈਦੀਆਂ ਦੀ ਗਿਣਤੀ 75 ਹੈ। ਇਸੇ ਤਰਾਂ ਕੈਟਾਗਰੀ ‘ੲ’ ਅਧੀਨ ਕੁੱਲ 49 ਕੈਦੀ ਹਨ, ਇਹ ਉਹ ਕੈਦੀ ਹਨ ਜੋ 12ਵੀਂ ਪਾਸ ਹਨ ਅਤੇ ਗਰੈਜੂਏਸ਼ਨ ਅਤੇ ਉਚੇਰੀ ਵਿੱਦਿਆ ਹਾਸਲ ਕਰਨ ਦੇ ਇੱਛੁਕ ਹਨ। ਇਨਾਂ ਵਿਦਿਆਰਥੀਆਂ ਦੇ ਨਾਮ  ਜਗਤ ਗੁਰੂ ਨਾਨਕ ਓਪਨ ਯੂਨੀਵਰਸਿਟੀ ਪਟਿਆਲਾ ਦੇ ਵੱਖ ਵੱਖ ਕੋਰਸਾਂ ਵਿੱਚ ਦਰਜ ਕਰਵਾਏ ਗਏ ਹਨ। ਇਸ ਤੋਂ ਇਲਾਵਾ ਇਨਾਂ ਕੈਦੀਆਂ ਨੂੰ ਨਾਮੀ ਯੂਨੀਵਰਸਿਟੀਆਂ ਜਿਵੇਂ ਕਿ ਇਗਨੂੰ ਤੋਂ ਵੀ ਡਿਗਰੀਆਂ ਹਾਸਲ ਕਰਨ ਦੇ ਮੌਕੇ ਦਿੱਤੇ ਜਾ ਰਹੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ
Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ
Shayar Punjabi Movie: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
Stock Market Closing: ਮੁਨਾਫਾ ਬੁਕਿੰਗ ਦੇ ਚੱਲਦੇ ਉਪਰਲੇ ਪੱਧਰ ਤੋਂ ਮੂਧੇ ਮੂੰਹ ਡਿੱਗਿਆ ਸ਼ੇਅਰ ਬਾਜ਼ਾਰ, ਨਿਫਟੀ 22000 ਦੇ ਹੇਠਾਂ ਹੋਇਆ ਬੰਦ
Stock Market Closing: ਮੁਨਾਫਾ ਬੁਕਿੰਗ ਦੇ ਚੱਲਦੇ ਉਪਰਲੇ ਪੱਧਰ ਤੋਂ ਮੂਧੇ ਮੂੰਹ ਡਿੱਗਿਆ ਸ਼ੇਅਰ ਬਾਜ਼ਾਰ, ਨਿਫਟੀ 22000 ਦੇ ਹੇਠਾਂ ਹੋਇਆ ਬੰਦ
Advertisement
for smartphones
and tablets

ਵੀਡੀਓਜ਼

Sukhpal Khaira| '5-5 ਕਰੋੜ ਦੀਆਂ ਗੱਡੀਆਂ 'ਚ ਸਾਰਾ ਟੱਬਰ ਝੂਟ ਰਿਹਾ'Sunil Jakhar| ਜਾਖੜ ਨੇ ਕਿਸਾਨਾਂ ਅੱਗੇ ਬੰਨ੍ਹੇ ਹੱਥ, ਕੀਤੀ ਇਹ ਬੇਨਤੀSukhpal Khaira| ਖਹਿਰਾ ਦਾ ਖ਼ਦਸ਼ਾ, 'ਜੇ BJP ਜਿੱਤੀ ਤਾਂ...'Sunil Jakhar| ਜਾਖੜ ਦਾ ਪੰਜਾਬ ਕਾਂਗਰਸ 'ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ
Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ
Shayar Punjabi Movie: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
Stock Market Closing: ਮੁਨਾਫਾ ਬੁਕਿੰਗ ਦੇ ਚੱਲਦੇ ਉਪਰਲੇ ਪੱਧਰ ਤੋਂ ਮੂਧੇ ਮੂੰਹ ਡਿੱਗਿਆ ਸ਼ੇਅਰ ਬਾਜ਼ਾਰ, ਨਿਫਟੀ 22000 ਦੇ ਹੇਠਾਂ ਹੋਇਆ ਬੰਦ
Stock Market Closing: ਮੁਨਾਫਾ ਬੁਕਿੰਗ ਦੇ ਚੱਲਦੇ ਉਪਰਲੇ ਪੱਧਰ ਤੋਂ ਮੂਧੇ ਮੂੰਹ ਡਿੱਗਿਆ ਸ਼ੇਅਰ ਬਾਜ਼ਾਰ, ਨਿਫਟੀ 22000 ਦੇ ਹੇਠਾਂ ਹੋਇਆ ਬੰਦ
Punjab Election:  ਚੋਣਾਂ ਸਬੰਧੀ ਕੋਈ ਵੀ ਸਵਾਲ ਜਾਂ ਸ਼ਿਕਾਇਤ ਘਰੇ ਬੈਠੇਗੀ ਹੋਵੇਗੀ ਹੱਲ, CEO ਕਰਨਗੇ ਤੁਹਾਡੇ ਨਾਲ ਰਾਬਤਾ, ਜਾਣੋ ਪੂਰੀ ਜਾਣਕਾਰੀ
Punjab Election: ਚੋਣਾਂ ਸਬੰਧੀ ਕੋਈ ਵੀ ਸਵਾਲ ਜਾਂ ਸ਼ਿਕਾਇਤ ਘਰੇ ਬੈਠੇਗੀ ਹੋਵੇਗੀ ਹੱਲ, CEO ਕਰਨਗੇ ਤੁਹਾਡੇ ਨਾਲ ਰਾਬਤਾ, ਜਾਣੋ ਪੂਰੀ ਜਾਣਕਾਰੀ
Punjab Board 10th Result 2024: ਇੱਥੇ ਕਰੋ 10ਵੀਂ ਜਮਾਤ ਦਾ ਨਤੀਜਾ ਚੈੱਕ, ਕਲਿੱਕ ਕਰਨ ਮਗਰੋਂ ਭਰੋ ਡਿਟੇਲ
Punjab Board 10th Result 2024: ਇੱਥੇ ਕਰੋ 10ਵੀਂ ਜਮਾਤ ਦਾ ਨਤੀਜਾ ਚੈੱਕ, ਕਲਿੱਕ ਕਰਨ ਮਗਰੋਂ ਭਰੋ ਡਿਟੇਲ
Ludhiana News: ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ, ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤੀ ਸੀ ਮਾਸੂਮ
Ludhiana News: ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ, ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤੀ ਸੀ ਮਾਸੂਮ
PSEB 10th Result 2024: ਪੰਜਾਬ ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ
PSEB 10th Result 2024: ਪੰਜਾਬ ਬੋਰਡ ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ
Embed widget