ਜਾਖੜ ਦੇ ਤਿੱਖੇ ਰਵੱਈਏ ਨੇ ਵਧਾਇਆ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਗਿੱਲ ਦਾ ਦਰਦ, ਬੋਲੇ ਕਾਂਗਰਸ ਨੂੰ ਕੋਸਣਾ ਠੀਕ ਨਹੀਂ
ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸੁਨੀਲ ਜਾਖੜ ਦੇ ਤਿੱਖੇ ਰਵੱਈਏ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਗਿੱਲ ਦਾ ਦਰਦ ਵਧਾ ਦਿੱਤਾ ਹੈ।
ਚੰਡੀਗੜ੍ਹ: ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸੁਨੀਲ ਜਾਖੜ ਦੇ ਤਿੱਖੇ ਰਵੱਈਏ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਗਿੱਲ ਦਾ ਦਰਦ ਵਧਾ ਦਿੱਤਾ ਹੈ। ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਗਿੱਲ ਨੇ ਕਿਹਾ ਕਿ ਮੈਂ ਵੀ ਜਾਖੜ ਨੂੰ ਸੀਐਮ ਬਣਾਉਣ ਲਈ ਵੋਟ ਪਾਈ ਸੀ। ਜਾਖੜ ਮੁੱਖ ਮੰਤਰੀ ਤਾਂ ਨਹੀਂ ਬਣ ਸਕੇ ਪਰ ਹੁਣ ਕਾਂਗਰਸ ਨੂੰ ਕਦੇ ਵੀ ਪੰਜਾਬ ਵਿੱਚ ਸੱਤਾ ਨਾ ਮਿਲਣ ਲਈ ਕੋਸਣਾ ਠੀਕ ਨਹੀਂ। ਗਿੱਲ ਨੇ ਜਾਖੜ ਨੂੰ ਇਹ ਅਪੀਲ ਸੋਸ਼ਲ ਮੀਡੀਆ ਰਾਹੀਂ ਕੀਤੀ ਹੈ।
ਗਿੱਲ ਨੇ ਫੇਸਬੁੱਕ ਪੋਸਟ 'ਚ ਲਿੱਖਿਆ, "ਸ੍ਰੀ ਸੁਨੀਲ ਜਾਖੜ ਜੀ, ਤੁਹਾਡੀ ਲਿਆਕਤ ਅਤੇ ਸੁਚੱਜੀ ਬੋਲਬਾਣੀ ਕਰਕੇ ਮੇਰੇ ਮਨ ਵਿੱਚ ਤੁਹਾਡੇ ਪ੍ਰਤੀ ਸਦਾ ਸਤਿਕਾਰ ਰਿਹਾ ਹੈ, ਕਾਗਰਸ ਛੱਡਣ ਤੋ ਬਾਅਦ ਤੁਹਾਡੇ ਵਲੋ BJP ਦੇ ਸੋਹਲੇ ਗਾਉਣੇ ਸਮਝ ਆਉਂਦੇ ਹਨ ਪਰ ਬਾਰ ਬਾਰ ਇਹ ਕਹਿਣਾ ਕਿ ਕਾਗਰਸ ਹੁਣ ਪੰਜਾਬ ਵਿੱਚ ਸੱਤਾ ਹਾਸਿਲ ਨਹੀ ਕਰ ਸਕਦੀ- ਅਜੇਹੇ ਸਰਾਪ ਤੁਹਾਡੇ ਮੂੰਹੋਂ ਸੋਭਾ ਨਹੀ ਦਿੰਦੇ।
ਉਨ੍ਹਾਂ ਅਗੇ ਲਿਖਿਆ,"ਮੈਂਨੂੰ ਯਾਦ ਹੈ ਗਿਆਨੀ ਜ਼ੈਲ ਸਿੰਘ ਦੇ ਪੋਤਰੇ ਇੰਦਰਜੀਤ ਸਿੰਘ ਨੇ BJP ਚ’ ਸ਼ਾਮਿਲ ਹੋਣ ਸਮੇ ਕਿਹਾ ਸੀ ਕਿ ਕਾਗਰਸ ਨੇ ਸਾਨੂੰ ਸਤਕਾਰ ਨਹੀ ਦਿਤਾ, ਵਾਹ ਜੀ ਵਾਹ, ਜਿਸ ਪ੍ਰੀਵਾਰ ਵਿਚੋ ਗਿਆਨੀ ਜ਼ੈਲ ਸਿੰਘ ਨੂੰ ਕਾਗਰਸ ਨੇ ਪੰਜਾਬ ਦਾ ਮੁੱਖ ਮੰਤਰੀ ਫੇਰ ਦੇਸ਼ ਦਾ ਗ੍ਰਿਹ ਮੰਤਰੀ ਫੇਰ ਸਭ ਤੋ ਵੱਡਾ ਅਹੁਦਾ ਦੇਸ਼ ਦਾ ਰਾਸ਼ਟਰਪਤੀ ਬਣਾਇਆਂ ਹੋਵੇ ਅਜੇਹੇ ਪ੍ਰੀਵਾਰ ਨੂੰ ਅਜਿਹੀਆਂ ਗੱਲਾ ਕਰਨੀਆਂ ਸੋਭਦੀਆਂ ਨਹੀਂ।"
ਗਿੱਲ ਨੇ ਕਿਹਾ, "ਜਾਖੜ ਸਾਹਿਬ ਤੁਹਾਡੇ ਪ੍ਰੀਵਾਰ ਵਿਚੋ ਵੀ ਤੁਹਾਡੇ ਸਤਕਾਰਯੋਗ ਪਿਤਾ ਸ੍ਰੀ ਬਲਰਾਮ ਜਾਖੜ ਜੀ ਤਿੰਨ ਵਾਰ ਕਾਗਰਸ ਟਿਕਟ ਤੇ ਮੈਂਬਰ ਪਾਰਲੀਮੈਂਟ ਬਣੇ, longest ever ਲੋਕ ਸਭਾ ਦੇ ਸਪੀਕਰ ਰਹੇ, ਦੇਸ਼ ਦੇ ਖੇਤੀ-ਬਾੜੀ ਮੰਤਰੀ ਰਹੇ, ਆਂਦਰਾਂ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਗਵਰਨਰ ਰਹੇ, ਤੁਹਾਡੇ ਵੱਡੇ ਭਰਾ ਸ੍ਰੀ ਸੱਜਣ ਕੁਮਾਰ ਜਾਖੜ ਪੰਜਾਬ ਦੇ ਮੰਤਰੀ ਰਹੇ, ਤੁਸੀ ਤਿੰਨ ਵਾਰ ਵਿਧਾਇਕ, ਇੱਕ ਵਾਰ MP, ਵਿਰੋਧੀ ਧਿਰ ਦੇ ਲੀਡਰ, ਪੰਜਾਬ ਕਾਗਰਸ ਦੇ ਪ੍ਰਧਾਨ ਰਹੇ, ਹੋ ਸਕਦਾ ਕਿਤੇ ਕੋਈ ਗੱਲ ਰਹਿ ਗਈ ਹੋਵੇ, ਮੈ ਵੀ ਤਾ ਉਹਨਾਂ 42 ਵਿਚੋ ਇੱਕ ਸੀ ਜਿਸ ਨੇ ਤੁਹਾਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਵੋਟ ਪਾਈ ਸੀ , ਖੈਰ ਕਿਸੇ ਕਾਰਨ ਕਰਕੇ ਗੱਲ ਸਿਰੇ ਨਾ ਚੜੀ, ਹੁਣ ਆਪਣੀ ਪਿਤਰੀ ਪਾਰਟੀ ਨੂੰ ਸਰਾਪ ਤਾ ਨਾ ਦੇਵੋ ? ਤੁਹਾਨੂੰ ਤੁਹਾਡਾ ਰਸਤਾ, ਤੁਹਾਡੀ ਨਵੀ ਪਾਰਟੀ ਮੁਬਾਰਕ ਪਰ ਆਪਣੀ ਮਾਂ ਪਾਰਟੀ ਨੂੰ ਬੁਰਾ ਭਲਾ ਨਾ ਬੋਲਿਆਂ ਕਰੋ । ਤੁਹਾਡਾ ਪੁਰਾਨਾ ਸਾਥੀ, ਹਰਮਿੰਦਰ ਸਿੰਘ ਗਿੱਲ "