ਦੋਸਤ ਦੇ 5,64,00 ਰੁਪਏ 'ਤੇ ਬੇਈਮਾਨ ਹੋਇਆ ਸ਼ਖਸ, ਕੀਤਾ ਲੁੱਟ ਦਾ ਡਰਾਮਾ, ਗ੍ਰਿਫ਼ਤਾਰ
ਦਰਅਸਲ, ਜਲਦ ਪੁਲਿਸ ਨੂੰ ਅੱਜ ਦੁਪਹਿਰੇ ਰਾਕੇਸ਼ ਕੁਮਾਰ ਨਾਮ ਦੇ ਇਕ ਵਿਅਕਤੀ ਨੇ ਇਤਲਾਹ ਦਿੱਤੀ ਸੀ ਕਿ ਉਹ ਦੋਮੋਰੀਆ ਪੁੱਲ ਉੱਪਰੋਂ ਜਾ ਰਿਹਾ ਸੀ ਕਿ ਅਚਾਨਕ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਅਤੇ ਉਸ ਕੋਲੋਂ 5,64,00 ਰੁਪਿਆ ਲੁੱਟ ਕੇ ਲੈ ਗਏ।
ਜਲੰਧਰ: ਜਲੰਧਰ ਵਿਖੇ ਅੱਜ ਦੁਪਹਿਰ ਇਕ ਲੁੱਟ ਦੀ ਵਾਰਦਾਤ ਨੂੰ ਪੁਲੀਸ ਨੇ ਛੇ ਘੰਟਿਆਂ 'ਚ ਟਰੇਸ ਕਰ ਲਿਆ। ਪੁਲੀਸ ਵੱਲੋਂ ਆਰੋਪੀ 'ਤੇ ਮਾਮਲਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਦਰਅਸਲ, ਜਲਦ ਪੁਲਿਸ ਨੂੰ ਅੱਜ ਦੁਪਹਿਰੇ ਰਾਕੇਸ਼ ਕੁਮਾਰ ਨਾਮ ਦੇ ਇਕ ਵਿਅਕਤੀ ਨੇ ਇਤਲਾਹ ਦਿੱਤੀ ਸੀ ਕਿ ਉਹ ਦੋਮੋਰੀਆ ਪੁੱਲ ਉੱਪਰੋਂ ਜਾ ਰਿਹਾ ਸੀ ਕਿ ਅਚਾਨਕ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਅਤੇ ਉਸ ਕੋਲੋਂ 5,64,00 ਰੁਪਿਆ ਲੁੱਟ ਕੇ ਲੈ ਗਏ। ਇਹੀ ਨਹੀਂ ਉਸ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਕਿਹਾ ਕਿ ਲੁਟੇਰੇ ਐਕਟਿਵਾ ਵੀ ਲੈ ਗਏ।
ਇਸ ਮਾਮਲੇ 'ਚ ਜਲੰਧਰ ਦੇ ਡੀਸੀਪ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਇਸ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਵੱਲੋਂ ਤੁਰੰਤ ਐਕਸ਼ਨ ਲਿਆ ਗਿਆ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਦੇ ਹੋਏ ਸ਼ਿਕਾਇਤਕਰਤਾ ਨੂੰ ਹੀ ਇਸ ਦਾ ਦੋਸ਼ੀ ਪਾਇਆ।
ਡੀਸੀਪੀ ਮੁਤਾਬਕ ਰਾਕੇਸ਼ ਕੁਮਾਰ ਨਾਮ ਦੇ ਜਿਸ ਵਿਅਕਤੀ ਨੇ ਉਸ ਨਾਲ ਲੁੱਟ ਦੀ ਸ਼ਿਕਾਇਤ ਕੀਤੀ ਸੀ।ਉਹੀ ਇਸਦਾ ਆਰੋਪੀ ਨਿਕਲਿਆ। ਉਨ੍ਹਾਂ ਨੇ ਦੱਸਿਆ ਕਿ ਰਾਕੇਸ਼ ਕੁਮਾਰ ਨੂੰ ਇਹ ਪੈਸੇ ਉਸ ਦੇ ਇੱਕ ਦੋਸਤ ਨੇ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਦਿੱਤੇ ਸੀ। ਪਰ ਰਾਕੇਸ਼ ਕੁਮਾਰ ਦਾ ਮਨ ਇਨ੍ਹਾਂ ਪੈਸਿਆਂ ਲਈ ਬੇਈਮਾਨ ਹੋ ਗਿਆ ਅਤੇ ਪੈਸੇ ਜਮ੍ਹਾਂ ਕਰਾਉਣ ਤੋਂ ਪਹਿਲਾਂ ਹੀ ਉਸ ਨੇ ਪੈਸੇ ਇੱਕ ਦੁਕਾਨ 'ਤੇ ਲੁਕਾ ਦਿੱਤੇ ਅਤੇ ਐਕਟਿਵਾ ਇੱਕ ਗਲੀ 'ਚ ਖੜ੍ਹੀ ਕਰਕੇ ਖੁਦ ਦਮੋਰੀਆ ਪੁਲ ਦੇ ਉਪਰ ਆ ਗਿਆ।
ਇਸ ਤੋਂ ਬਾਅਦ ਉਸਨੇ ਲੁੱਟ ਦਾ ਡਰਾਮਾ ਕੀਤਾ। ਪੁਲੀਸ ਨੇ ਜਦ ਰਾਕੇਸ਼ ਕੁਮਾਰ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣੇ ਉੱਪਰ ਲੱਗੇ ਅਰੂਪ ਨੂੰ ਮੰਨਦੇ ਹੋਏ ਕਬੂਲ ਕੀਤਾ ਕਿ ਇਹ ਸਾਰਾ ਡਰਾਮਾ ਉਸਦਾ ਹੀ ਰਚਿਆ ਹੋਇਆ ਹੈ।ਫਿਲਹਾਲ ਪੁਲਿਸ ਨੇ ਉਸ ਕੋਲੋਂ 2 ਲੱਖ 64 ਹਜ਼ਾਰ ਰੁਪਿਆ ਬਰਾਮਦ ਕਰ ਲਿਆ ਹੈ। ਜਦਕਿ ਬਾਕੀ ਪੈਸੇ ਉਸ ਦਾ ਰਿਮਾਂਡ ਲੈ ਕੇ ਇਸ ਤੋਂ ਬਰਾਮਦ ਕੀਤੇ ਜਾਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :