ਕੰਗਨਾ ਦੀ ਮੁਆਫ਼ੀ ਨਹੀਂ ਹੋਈ ਸਵਿਕਾਰ ? ਅੱਜ ਮੁੜ ਤੋਂ ਬਠਿੰਡਾ ਅਦਾਲਤ ਵਿੱਚ ਪੇਸ਼ੀ, ਗ਼ੈਰ ਹਾਜ਼ਰ ਹੋ ਸਕਦੀ MP ਰਣੌਤ
ਕੰਗਨਾ ਰਣੌਤ ਨੇ 27 ਅਕਤੂਬਰ ਦੀ ਪਿਛਲੀ ਸੁਣਵਾਈ ਮੌਕੇ ਖ਼ੁਦ ਬਠਿੰਡਾ ਅਦਾਲਤ ਵਿੱਚ ਪੇਸ਼ ਹੋ ਕੇ ਬੀਬੀ ਮਹਿੰਦਰ ਕੌਰ ਤੋਂ ਮਾਫ਼ੀ ਵੀ ਮੰਗੀ ਸੀ। ਹਾਲਾਂਕਿ ਅਦਾਲਤ ਵੱਲੋਂ ਉਸ ਮਾਫ਼ੀ ਨੂੰ ਉਸ ਵੇਲੇ ਸਵੀਕਾਰ ਨਹੀਂ ਕੀਤਾ ਗਿਆ ਸੀ, ਜਿਸ ਕਰਕੇ ਮਾਮਲਾ 24 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ

ਪੰਜਾਬੀਆਂ ਖ਼ਿਲਾਫ਼ ਦਿੱਤੇ ਵਿਵਾਦਤ ਬਿਆਨਾਂ ਕਰਕੇ ਅਕਸਰ ਸੁਰਖੀਆਂ ਬਟੋਰਨ ਵਾਲੀ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਚੱਲ ਰਹੇ ਮਾਣਹਾਨੀ ਮਾਮਲੇ ਵਿੱਚ ਬਠਿੰਡਾ ਦੀ ਸਥਾਨਕ ਅਦਾਲਤ ਨੇ ਅੱਜ 24 ਨਵੰਬਰ ਲਈ ਮੁੜ ਪੇਸ਼ੀ ਨਿਰਧਾਰਿਤ ਕੀਤੀ ਹੋਈ ਹੈ। ਇਹ ਅਟਕਲਾਂ ਹਨ ਕਿ ਕੰਗਨਾ ਰਣੌਤ ਦੇ ਖ਼ੁਦ ਹਾਜ਼ਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।
ਜ਼ਿਕਰ ਕਰ ਦਈਏ ਕਿ ਕੰਗਨਾ ਰਣੌਤ ਨੇ 27 ਅਕਤੂਬਰ ਦੀ ਪਿਛਲੀ ਸੁਣਵਾਈ ਮੌਕੇ ਖ਼ੁਦ ਬਠਿੰਡਾ ਅਦਾਲਤ ਵਿੱਚ ਪੇਸ਼ ਹੋ ਕੇ ਬੀਬੀ ਮਹਿੰਦਰ ਕੌਰ ਤੋਂ ਮਾਫ਼ੀ ਵੀ ਮੰਗੀ ਸੀ। ਹਾਲਾਂਕਿ ਅਦਾਲਤ ਵੱਲੋਂ ਉਸ ਮਾਫ਼ੀ ਨੂੰ ਉਸ ਵੇਲੇ ਸਵੀਕਾਰ ਨਹੀਂ ਕੀਤਾ ਗਿਆ ਸੀ, ਜਿਸ ਕਰਕੇ ਮਾਮਲਾ 24 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਹੋਣ ਕਨਸੋਆਂ ਹਨ ਕਿ ਅੱਜ ਕੰਗਨਾ ਸ਼ਾਇਦ ਅਦਾਲਤ ਵਿੱਚ ਪੇਸ਼ ਨਾ ਹੋਵੇ।






















