ਪੜਚੋਲ ਕਰੋ

ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ 'ਚ ਗੋਲੀ ਮਾਰ ਕੇ ਕੀਤੀ ਹੱਤਿਆ, CCTV 'ਚ ਕੈਦ ਹੋਈ ਪੂਰੀ ਵਾਰਦਾਤ

ਪੰਜਾਬ 'ਚੋਂ ਬਹੁਤ ਸਾਰੇ ਨੌਜਵਾਨ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ ਪਰ ਕਈ ਵਾਰ ਵਿਦੇਸ਼ ਰਹਿੰਦੇ ਨੌਜਵਾਨਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਓਥੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। 

ਕਪੂਰਥਲਾ : ਪੰਜਾਬ 'ਚੋਂ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ। ਜਿੱਥੇ ਜਾ ਕੇ ਉਨ੍ਹਾਂ ਦੇ ਵੱਲੋਂ ਹੱਡ ਤੋੜਵੀਂ ਮਿਹਨਤ ਕੀਤੀ ਜਾਂਦੀ ਹੈ ਪਰ ਕਈ ਵਾਰ ਵਿਦੇਸ਼ ਰਹਿੰਦੇ ਨੌਜਵਾਨਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਓਥੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਰੋਜ਼ਾਨਾ ਖ਼ਬਰਾਂ ਸਾਹਮਣੇ ਆ ਰਹੀਆਂ ਹਨ। 
 
ਹੁਣ ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ 'ਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਢਪਈ ਦੇ ਵਸਨੀਕ ਪਰਮਵੀਰ ਸਿੰਘ ਦਾ ਅਮਰੀਕਾ ਵਿੱਚ ਇੱਕ ਵਿਅਕਤੀ ਵੱਲੋਂ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪਰਮਵੀਰ ਦੇ ਪਿੰਡ ਅਤੇ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੇ ਨਾਲ ਹੀ ਬੇਟੇ ਦੀ ਮੌਤ ਕਾਰਨ ਸਦਮੇ 'ਚ ਮਾਪਿਆਂ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪਿੰਡ ਲਿਆਂਦਾ ਜਾ ਰਿਹਾ ਹੈ।

ਸੀਸੀਟੀਵੀ ਫੁਟੇਜ ਆਈ ਸਾਹਮਣੇ  

ਦੂਜੇ ਪਾਸੇ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਉਸ ਵਿੱਚ ਵਿਅਕਤੀ ਨੇ ਆਪਣਾ ਮੂੰਹ ਢੱਕਿਆ ਹੋਇਆ ਹੈ। ਉਸ ਨੂੰ ਦੇਖ ਕੇ ਇੰਜ ਜਾਪਦਾ ਹੈ ਜਿਵੇਂ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਹੋਵੇ ਪਰ ਉਹ ਸੋਚੀ ਸਮਝੀ ਸਾਜ਼ਿਸ਼ ਤਹਿਤ ਹੀ ਪਰਮਵੀਰ ਨੂੰ ਮਾਰਨ ਲਈ ਸਟੋਰ ਤੱਕ ਪਹੁੰਚ ਗਿਆ ਸੀ। ਮੌਕਾ ਦੇਖ ਕੇ ਉਸ ਨੇ ਪਰਮਵੀਰ ਦੇ ਸਿਰ 'ਤੇ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਦੱਸ ਦੇਈਏ ਕਿ ਪਰਮਵੀਰ ਸਿੰਘ ਅਮਰੀਕਾ ਦੇ ਮਿਸੀਸਿਪੀ ਸੂਬੇ ਦੇ ਡੂਪੋਲੋ ਵਿੱਚ ਇੱਕ ਗੈਸ ਸਟੇਸ਼ਨ ਵਿੱਚ ਸਟੋਰ ਕਲਰਕ ਵਜੋਂ ਕੰਮ ਕਰਦਾ ਸੀ। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦੇਈਏ ਕਿ ਹਰ ਸਾਲ ਪੰਜਾਬ ਦੇ ਲੱਖਾਂ ਨੌਜਵਾਨ ਆਪਣੀ ਪੜ੍ਹਾਈ ਅਤੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ਾਂ ਦਾ ਰੁਖ ਕਰਦੇ ਹਨ। ਸਭ ਤੋਂ ਵੱਡੀ ਦੇਖਣ ਵਾਲੀ ਗੱਲ ਇਹ ਹੈ ਕਿ ਦੇਸ਼ ਵਿਚ ਜਿੰਨੇ ਵੀ ਵਿਦਿਆਰਥੀ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਨਾ ਚਾਹੁੰਦੇ ਹਨ ਉਨ੍ਹਾਂ ਵਿੱਚੋਂ 60 ਫੀਸਦ ਗਿਣਤੀ ਸਿਰਫ਼ ਪੰਜਾਬੀਆਂ ਦੀ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਟਰੰਪ ਦਾ ਹੋਰ ਵੱਡਾ ਐਲਾਨ, ਗੱਡੀਆਂ 'ਤੇ 25% ਟੈਰਿਫ਼ ਲਾਗੂ, ਭਾਰਤੀ ਕੰਪਨੀਆਂ ਲਈ ਬਣੇਗੀ ਚੁਣੌਤੀ, 2 ਅਪ੍ਰੈਲ ਤੋਂ ਹੋਏਗਾ ਲਾਗੂ

Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ

ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'

Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਡਿੱਗੀਆਂ ਜਾਂ ਆਇਆ ਉਛਾਲ, ਜਾਣੋ 10 ਗ੍ਰਾਮ ਦਾ ਕੀ ਰੇਟ? 22-24 ਕੈਰੇਟ ਦੀ ਇੰਨੀ ਕੀਮਤ...
ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਡਿੱਗੀਆਂ ਜਾਂ ਆਇਆ ਉਛਾਲ, ਜਾਣੋ 10 ਗ੍ਰਾਮ ਦਾ ਕੀ ਰੇਟ? 22-24 ਕੈਰੇਟ ਦੀ ਇੰਨੀ ਕੀਮਤ...
Advertisement
ABP Premium

ਵੀਡੀਓਜ਼

ਮੈਂ MSP ਦੇ ਸਕਦਾਂ ਤਾਂ ਸਰਕਾਰ ਕਿਉਂ ਨਹੀਂ? ਸਰਕਾਰ 'ਤੇ ਵਰ੍ਹੇ ਰਾਣਾ ਗੁਰਜੀਤ!ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨੂੰ ਕੌਣ ਬਚਾ ਰਿਹਾ ?ਪੰਜਾਬ ਦੇ ਕਿਸਾਨਾਂ ਦੀ ਬਿਜਲੀ ਸਬਸਿਡੀ ਲਈ 9992 ਕਰੋੜਪਹਿਲਾਂ ਜਵਾਨ ਕੁੱਟ ਲਏ, ਫਿਰ ਕਿਸਾਨ ਲੁੱਟ ਲਏ! ਪ੍ਰਗਟ ਸਿੰਘ ਦਾ ਫੁੱਟਿਆ ਗੁੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟਰੰਪ ਦਾ ਹੋਰ ਵੱਡਾ ਐਲਾਨ, ਗੱਡੀਆਂ 'ਤੇ 25% ਟੈਰਿਫ਼ ਲਾਗੂ, ਭਾਰਤੀ ਕੰਪਨੀਆਂ ਲਈ ਬਣੇਗੀ ਚੁਣੌਤੀ, 2 ਅਪ੍ਰੈਲ ਤੋਂ ਹੋਏਗਾ ਲਾਗੂ
ਟਰੰਪ ਦਾ ਹੋਰ ਵੱਡਾ ਐਲਾਨ, ਗੱਡੀਆਂ 'ਤੇ 25% ਟੈਰਿਫ਼ ਲਾਗੂ, ਭਾਰਤੀ ਕੰਪਨੀਆਂ ਲਈ ਬਣੇਗੀ ਚੁਣੌਤੀ, 2 ਅਪ੍ਰੈਲ ਤੋਂ ਹੋਏਗਾ ਲਾਗੂ
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਡਿੱਗੀਆਂ ਜਾਂ ਆਇਆ ਉਛਾਲ, ਜਾਣੋ 10 ਗ੍ਰਾਮ ਦਾ ਕੀ ਰੇਟ? 22-24 ਕੈਰੇਟ ਦੀ ਇੰਨੀ ਕੀਮਤ...
ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਡਿੱਗੀਆਂ ਜਾਂ ਆਇਆ ਉਛਾਲ, ਜਾਣੋ 10 ਗ੍ਰਾਮ ਦਾ ਕੀ ਰੇਟ? 22-24 ਕੈਰੇਟ ਦੀ ਇੰਨੀ ਕੀਮਤ...
ਚੰਡੀਗੜ੍ਹ 'ਚ ਇੰਸਪੈਕਟਰ ਸਮੇਤ 3 ਪੁਲਿਸ ਮੁਲਾਜ਼ਮ ਗ੍ਰਿਫ਼ਤਾਰ, 10 ਕਰੋੜ ਦੀ ATM ਕੈਸ਼ ਵੈਨ ਲੁੱਟਣ ਦਾ ਮਾਮਲਾ, ਤਿੰਨਾਂ ਨੂੰ ਕੀਤਾ ਗਿਆ ਸਸਪੈਂਡ

Tarn Taran News: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਤੇਜ਼ਧਾਰ ਹਥਿਆਰਾਂ ਦੇ ਹਮਲੇ ਨਾਲ ਇਲਾਕੇ 'ਚ ਫੈਲੀ ਦਹਿਸ਼ਤ, 1 ਦੀ ਮੌਤ
ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਤੇਜ਼ਧਾਰ ਹਥਿਆਰਾਂ ਦੇ ਹਮਲੇ ਨਾਲ ਇਲਾਕੇ 'ਚ ਫੈਲੀ ਦਹਿਸ਼ਤ, 1 ਦੀ ਮੌਤ
Zodiac Sign: ਧਨੁ-ਕੁੰਭ ਸਣੇ ਇਨ੍ਹਾਂ 3 ਰਾਸ਼ੀਆਂ ਦੀ ਮਾਰਚ ਦੇ ਆਖਰੀ ਹਫਤੇ ਚਮਕੀ ਕਿਸਮਤ, ਵਿੱਤੀ ਲਾਭ ਸਣੇ ਕਾਰੋਬਾਰ 'ਚ ਹੋਏਗੀ ਤਰੱਕੀ...
ਧਨੁ-ਕੁੰਭ ਸਣੇ ਇਨ੍ਹਾਂ 3 ਰਾਸ਼ੀਆਂ ਦੀ ਮਾਰਚ ਦੇ ਆਖਰੀ ਹਫਤੇ ਚਮਕੀ ਕਿਸਮਤ, ਵਿੱਤੀ ਲਾਭ ਸਣੇ ਕਾਰੋਬਾਰ 'ਚ ਹੋਏਗੀ ਤਰੱਕੀ...
Parliament Session: ਸੰਸਦ ’ਚ ਮੱਚਿਆ ਹੰਗਾਮਾ! ਮੰਤਰੀ ਨੇ 'ਗੂਗਲ ਟਰਾਂਸਲੇਟ' ਰਾਹੀਂ ਜਵਾਬ ਕਰ ਦਿੱਤੇ ਪੇਸ਼

Embed widget