ਪੁਲਿਸ ਤੋਂ ਤੰਗ ਆਏ ਵਿਅਕਤੀ ਨੇ ਖ਼ੁਦ ਨੂੰ ਲਾਈ ਅੱਗ, ਵੀਡੀਓ ਵਾਇਰਲ
ਵਾਰਡ ਨੰਬਰ ਇੱਕ ਵਿੱਚ ਪਲਾਟ 'ਤੇ ਕਬਜ਼ੇ ਦੇ ਮਾਮਲੇ ਨੂੰ ਲੈ ਕੇ ਇੱਕ ਵਿਅਕਤੀ ਨੇ ਖ਼ੁਦ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਸ਼ਖ਼ਸ ਦੀ ਵੀਡੀਓ ਵੀ ਬਣਾਈ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖ਼ਸ ਪੁਲਿਸ ਤੋਂ ਦੁਖੀ ਆ ਗਿਆ ਸੀ। ਇਸ ਲਈ ਉਸ ਨੇ ਇਹ ਭਿਆਨਕ ਕਦਮ ਚੁੱਕਿਆ।
ਖੰਨਾ: ਵਾਰਡ ਨੰਬਰ ਇੱਕ ਵਿੱਚ ਪਲਾਟ 'ਤੇ ਕਬਜ਼ੇ ਦੇ ਮਾਮਲੇ ਨੂੰ ਲੈ ਕੇ ਇੱਕ ਵਿਅਕਤੀ ਕੁਲਬੀਰ ਸਿੰਘ ਨੇ ਖ਼ੁਦ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਸ਼ਖ਼ਸ ਦੀ ਵੀਡੀਓ ਵੀ ਬਣਾਈ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖ਼ਸ ਪੁਲਿਸ ਤੋਂ ਦੁਖੀ ਆ ਗਿਆ ਸੀ। ਇਸ ਲਈ ਉਸ ਨੇ ਇਹ ਭਿਆਨਕ ਕਦਮ ਚੁੱਕਿਆ।
ਜ਼ਖ਼ਮੀ ਹਾਲਤ ਵਿੱਚ ਵਿਅਕਤੀ ਨੂੰ ਸਿਵਲ ਹਸਪਤਾਲ ਖੰਨਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੋਂ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜ਼ਖ਼ਮੀ ਵਿਅਕਤੀ ਤੇ ਉਸ ਦੇ ਪਰਿਵਾਰ ਨੇ ਪੁਲਿਸ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਹਨ। ਹਸਪਤਾਲ ਵਿੱਚ ਕੁਲਬੀਰ ਸਿੰਘ ਨੇ ਦੱਸਿਆ ਕਿ ਇਹ ਪਲਾਟ ਉਨ੍ਹਾਂ ਦਾ ਪੁਸ਼ਤੈਨੀ ਪਲਾਟ ਹੈ ਜੋ 1972 ਵਿੱਚ ਉਨ੍ਹਾਂ ਦੇ ਬਜ਼ੁਰਗਾਂ ਨੇ ਲੈਕੇ ਦਿੱਤਾ ਸੀ। ਉਨ੍ਹਾਂ ਦਾ ਟਰੱਕ ਖੜਾ ਹੈ ਜਿਸ 'ਤੇ ਪੁਲਿਸ ਜ਼ਬਰਦਸਤੀ ਕਬਜ਼ਾ ਕਰਾਉਣਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ SHO ਲਾਭ ਸਿੰਘ 20-25 ਲੋਕਾਂ ਨੂੰ ਨਾਲ ਲੈ ਕੇ ਕਬਜ਼ਾ ਕਰਾਉਣ ਆਏ ਸੀ।
ਉੱਧਰ ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਤੇ ਉਸ ਦੇ ਪਰਿਵਾਰ ਨੇ ਇੱਕ NRI ਵਿਧਵਾ ਦੇ ਪਲਾਟ 'ਤੇ ਕਬਜ਼ਾ ਕੀਤਾ ਹੋਇਆ ਹੈ। ਪੁਲਿਸ ਇਸ ਨੂੰ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਦੀ ਗੱਲ ਕਹਿ ਰਹੀ ਹੈ। ਇਸ ਬਾਰੇ ਖੰਨਾ ਸਿਟੀ 1 ਦੇ SHO ਲਾਭ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ NRI ਮਹਿਲਾ ਵੱਲੋਂ ਸ਼ਿਕਾਇਤ ਮਿਲੀ ਸੀ। ਜਿਸ ਪਿੱਛੋਂ ਦੋਵਾਂ ਨੂੰ ਬੁਲਾਇਆ ਗਿਆ ਪਰ ਗੱਲ ਨਹੀਂ ਬਣੀ। ਉਸ ਪਿੱਛੋਂ ਉਹ ਅੱਜ ਮੌਕਾ ਵੇਖਣ ਗਏ ਤਾਂ ਕੁਲਬੀਰ ਸਿੰਘ ਨੇ ਖ਼ੁਦ ਨੂੰ ਅੱਗ ਲਾ ਲਈ। ਉਨ੍ਹਾਂ ਕਿਹਾ ਕਿ ਕੁਲਬੀਰ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਉਸ ਦੀ ਮੈਡੀਕਲ ਹਾਲਤ ਦੇਖਣ ਬਾਅਦ ਬਣਦੀ ਕਾਰਵਾਈ ਕੀਤੀ ਜਾਏਗੀ।