ਜਦੋਂ ਇੱਕੋ ਮੰਚ 'ਤੇ ਨਜ਼ਰ ਆਏ Sidhu ਅਤੇ Kunwar, ਜਾਣੋ ਆਖਰ ਕੀ ਹੈ ਅਸਲ ਮਾਮਲਾ
Kunwar Vijay Pratap and Navjot Sidhu: ਇੱਕ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪੂਰਬੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਅਤੇ 'ਆਪ' ਦੇ ਉੱਤਰੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸ਼ੁੱਕਰਵਾਰ ਨੂੰ ਅੰਮ੍ਰਿਤਸਰ ‘ਚ ਇਕੱਠੇ ਵੇਖਿਆ ਗਿਆ।
ਅੰਮ੍ਰਿਤਸਰ: ਪੰਜਾਬ ‘ਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸੇ ਦੌਰਾਨ ਇੱਕ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪੂਰਬੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਅਤੇ 'ਆਪ' ਦੇ ਉੱਤਰੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸ਼ੁੱਕਰਵਾਰ ਨੂੰ ਅੰਮ੍ਰਿਤਸਰ ‘ਚ ਇਕੱਠੇ ਵੇਖਿਆ ਗਿਆ। ਦੱਸ ਦਈਏ ਕਿ ਅਸਲ ‘ਚ ਇਹ ਦੋਵੇਂ ਪੰਜਾਬ ਵਾਤਾਵਰਨ ਚੇਤਨਾ ਲਹਿਰ ਸੰਗਠਨ ਵੱਲੋਂ ਕਰਵਾਏ ਗਏ ਇੱਕ ਸੈਮੀਨਾਰ ਵਿਖੇ ਨਜ਼ਰ ਆਏ। ਇਸ ਸੈਮੀਨਾਰ ਦਾ ਮਕਸਦ ਸਿਆਸੀ ਪਾਰਟੀਆਂ ਨੂੰ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਤਾਵਰਨ ਦੀ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੁਝਾਅ ਦੇਣਾ ਸੀ। ਦੋਹਾਂ ਨੇ ਹੱਥ ਮਿਲਾਇਆ, ਪਰ ਕੋਈ ਖਾਸ ਗੱਲਬਾਤ ਨਹੀਂ ਹੋਈ।
ਸਿੱਧੂ ਨੇ ਅਲਾਪਿਆ ਸੀਐਮ ਚਿਹਰੇ ਦਾ ਰਾਗ
ਇਸ ਸਮੇਂ ਪੰਜਾਬ ਕਾਂਗਰਸ ਵਿੱਚ ਸੀਐਮ ਚਿਹਰੇ ਦੀ ਚਰਚਾ ਹੈ। ਪੰਜਾਬ ਵਿੱਚ ਮੰਨਿਆ ਜਾ ਰਿਹਾ ਹੈ ਕਿ ਸਿਰਫ਼ ਚਰਨਜੀਤ ਸਿੰਘ ਚੰਨੀ ਹੀ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਹਨ। ਸਿੱਧੂ ਵੀ ਇਸ ਗੱਲ ਤੋਂ ਜਾਣੂ ਹਨ। ਪਰ ਕਿਉਂਕਿ ਅਜੇ ਤੱਕ ਐਲਾਨ ਹੋਣਾ ਬਾਕੀ ਹੈ ਇਸ ਲਈ ਕਾਂਗਰਸ ਦੇ ਸੂਬਾ ਪ੍ਰਧਾਨ ਇਸ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਧੂ ਨੇ ਇੱਥੇ ਮੁੜ ਮੁੱਖ ਮੰਤਰੀ ਦੀ ਕੁਰਸੀ ਦਾ ਰਾਗ ਅਲਾਪਿਆ।
ਦੋਵਾਂ ਨੇ ਵਾਤਾਵਰਨ 'ਤੇ ਗੱਲਬਾਤ ਕੀਤੀ
ਦੋਵਾਂ ਆਗੂਆਂ ਸਿੱਧੂ ਅਤੇ ਕੁੰਵਰ ਨੂੰ ਸਟੇਜ 'ਤੇ ਜਾ ਕੇ ਬੋਲਣ ਦਾ ਮੌਕਾ ਮਿਲਿਆ। ਉੱਥੇ ਦੋਹਾਂ ਨੇ ਸਿਰਫ ਵਾਤਾਵਰਣ ਨੂੰ ਸੰਭਾਲਣ ਅਤੇ ਪਾਣੀ ਦੀ ਬੱਚਤ ਨਾਲ ਜੁੜੀ ਗੱਲ ਕੀਤੀ। ਸਿੱਧੂ ਨੇ ਪੰਜਾਬ ਮਾਡਲ ਦੀ ਗੱਲ ਕਰਦਿਆਂ ਕਿਹਾ ਕਿ ਸਾਰੀਆਂ ਸਮੱਸਿਆਵਾਂ ਦੱਸੀਆਂ ਜਾਂਦੀਆਂ ਹਨ, ਹੱਲ ਕੋਈ ਨਹੀਂ ਦਿੰਦਾ।
ਇਹ ਵੀ ਪੜ੍ਹੋ: Coronavirus in India: ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਸਾਹਮਣੇ ਆਏ 1.27 ਲੱਖ ਨਵੇਂ ਕੋਰੋਨਾ ਕੇਸ, ਪੌਜ਼ੇਟੀਵਿਟੀ ਰੇਟ 8ਫੀਸਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin