(Source: ECI/ABP News)
ਪੰਜਾਬ 'ਚ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ, 4 ਵਿਧਾਨ ਸਭਾ ਸੀਟਾਂ 'ਤੇ ਹੋਣੀਆਂ ਜ਼ਿਮਨੀ ਚੋਣਾਂ, ਸ਼ਾਮ ਨੂੰ ਜਾਰੀ ਹੋਣਗੇ ਚਿੰਨ
Punjab Bypoll: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦਾ ਅੱਜ (ਬੁੱਧਵਾਰ) ਆਖਰੀ ਦਿਨ ਹੈ। ਉਮੀਦਵਾਰ ਦੁਪਹਿਰ 3 ਵਜੇ ਤੱਕ ਚੋਣ ਦਫ਼ਤਰ ਪਹੁੰਚ ਕੇ ਆਪਣੀ ਨਾਮਜ਼ਦਗੀ ਵਾਪਸ ਲੈ ਸਕਣਗੇ।

Punjab Bypoll: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦਾ ਅੱਜ (ਬੁੱਧਵਾਰ) ਆਖਰੀ ਦਿਨ ਹੈ। ਉਮੀਦਵਾਰ ਦੁਪਹਿਰ 3 ਵਜੇ ਤੱਕ ਚੋਣ ਦਫ਼ਤਰ ਪਹੁੰਚ ਕੇ ਆਪਣੀ ਨਾਮਜ਼ਦਗੀ ਵਾਪਸ ਲੈ ਸਕਣਗੇ। ਹੁਣ ਤੱਕ 48 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਤੋਂ ਬਾਅਦ ਬਾਕੀ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।
ਸੂਬੇ ਦੀਆਂ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਕਿਉਂਕਿ ਇਨ੍ਹਾਂ ਸੀਟਾਂ ਦੇ ਵਿਧਾਇਕ ਹੁਣ ਸੰਸਦ ਮੈਂਬਰ ਬਣ ਗਏ ਹਨ। ਅਜਿਹੇ 'ਚ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਇਨ੍ਹਾਂ ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਜਿਹੜੇ ਲੋਕ ਐਮ.ਪੀ. ਬਣ ਚੁੱਕੇ ਹਨ। ਉਨ੍ਹਾਂ ਦੇ ਕਰੀਬੀ ਜਾਂ ਪਰਿਵਾਰਕ ਮੈਂਬਰ ਇਸ ਵਾਰ ਚੋਣ ਮੈਦਾਨ ਵਿੱਚ ਹਨ।
ਗਿੱਦੜਬਾਹਾ ਸੀਟ ਤੋਂ ਸੰਸਦ ਮੈਂਬਰ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੀ ਹੈ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਅਤੇ ਚੱਬੇਵਾਲ ਤੋਂ ਸੰਸਦ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਇੰਸ਼ਾਕ ਚੱਬੇਵਾਲ ਵੀ ਚੋਣ ਮੈਦਾਨ ਵਿੱਚ ਹਨ। ਜਿੱਥੋਂ ਤੱਕ ਇਨ੍ਹਾਂ ਚਾਰ ਸੀਟਾਂ ਦਾ ਸਬੰਧ ਹੈ, ਬਰਨਾਲਾ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਪਹਿਲਾਂ ਕਾਂਗਰਸ ਦੇ ਕਬਜ਼ੇ ਵਿੱਚ ਸਨ।
ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰ
ਬਰਨਾਲਾ
ਹਰਿੰਦਰ ਸਿੰਘ ਧਾਲੀਵਾਲ-ਆਪ
ਕੁਲਦੀਪ ਸਿੰਘ ਕਾਕਾ ਢਿੱਲੋਂ - ਕਾਂਗਰਸ
ਕੇਵਲ ਸਿੰਘ ਢਿੱਲੋਂ - ਬੀ.ਜੇ.ਪੀ
ਗੋਬਿੰਦ ਸਿੰਘ ਸੰਧੂ - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਜੈ ਰਾਮ - ਆਰ.ਐਸ.ਪੀ
ਯਾਦਵਿੰਦਰ ਸਿੰਘ -ਏ.ਕੇ.ਪੀ
ਸਰਦੂਲ ਸਿੰਘ-ਆਜ਼ਾਦ
ਸੁਖਚੈਨ ਸਿੰਘ-ਆਜ਼ਾਦ
ਗੁਰਦੀਪ ਸਿੰਘ ਬਾਠ- ਆਜ਼ਾਦ
ਗੁਰਪ੍ਰੀਤ ਸਿੰਘ-ਆਜ਼ਾਦ
ਜਗਮੋਹਨ ਸਿੰਘ - ਆਜ਼ਾਦ
ਤਰਸੇਮ ਸਿੰਘ- ਆਜ਼ਾਦ
ਪੱਪੂ ਕੁਮਾਰ- ਆਜ਼ਾਦ
ਬੱਗਾ ਸਿੰਘ - ਆਜ਼ਾਦ
ਰਾਜੂ - ਸੁਤੰਤਰ
ਡੇਰਾ ਬਾਬਾ ਨਾਨਕ
ਗੁਰਦੀਪ ਸਿੰਘ - ਆਪ
ਜਤਿੰਦਰ ਕੌਰ - ਕਾਂਗਰਸ
ਰਵੀਕਰਨ ਸਿੰਘ ਕਾਹਲੋਂ - ਬੀ.ਜੇ.ਪੀ
ਅਯੂਬ ਮਸੀਹ - ਆਰ.ਐਸ.ਪੀ
ਲਖਵਿੰਦਰ ਸਿੰਘ-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਬਾਵਾ ਸਿੰਘ - ਆਜ਼ਾਦ
ਪ੍ਰੇਮ ਚੰਦ - ਸੁਤੰਤਰ
ਰਣਜੀਤ ਸਿੰਘ - ਆਜ਼ਾਦ
ਰੇਸ਼ਮ ਸਿੰਘ- ਆਜ਼ਾਦ
ਸੁਖਮੀਤ ਸਿੰਘ- ਆਜ਼ਾਦ
ਕੁਲਵੀਰ ਸਿੰਘ-ਆਜ਼ਾਦ
ਲਖਵੀਰ ਸਿੰਘ-ਆਜ਼ਾਦ
ਚੱਬੇਵਾਲ
ਇਸ਼ਾਂਕ ਚੱਬੇਵਾਲ - AAP
ਸੋਹਣ ਸਿੰਘ - ਬੀ.ਜੇ.ਪੀ
ਰਣਜੀਤ ਕੁਮਾਰ - ਕਾਂਗਰਸ
ਦਵਿੰਦਰ ਕੁਮਾਰ - ਐਸ.ਬੀ.ਐਮ
ਰੋਹਿਤ ਕੁਮਾਰ - ਆਜ਼ਾਦ
ਦਵਿੰਦਰ ਸਿੰਘ- ਆਜ਼ਾਦ
ਗਿੱਦੜਬਾਹਾ
ਅੰਮ੍ਰਿਤਾ ਵੜਿੰਗ - ਕਾਂਗਰਸ
ਹਰਦੀਪ ਸਿੰਘ ਡਿੰਪੀ ਢਿੱਲੋਂ - AAP
ਮਨਪ੍ਰੀਤ ਸਿੰਘ ਬਾਦਲ - ਬੀ.ਜੇ.ਪੀ
ਸੁਖ ਰਾਜਨ ਸਿੰਘ-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਟੇਕ ਚੰਦ ਸੂਬੇਦਾਰ - ਆਰ.ਐਲ.ਪੀ
ਪ੍ਰਤਾਪ ਚੰਦ - ਸੁਤੰਤਰ
ਸੁਰਜੀਤ ਸਿੰਘ- ਆਜ਼ਾਦ
ਜੱਸਾ ਸਿੰਘ - ਆਜ਼ਾਦ
ਸੁਖਦੇਵ ਸਿੰਘ- ਆਜ਼ਾਦ
ਲਕਸ਼ਮਣ ਸਿੰਘ - ਆਜ਼ਾਦ
ਗੁਰਦੀਪ ਸਿੰਘ- ਆਜ਼ਾਦ
ਰਘਬੀਰ ਸਿੰਘ- ਆਜ਼ਾਦ
ਨਰਿੰਦਰ ਸਿੰਘ - ਆਜ਼ਾਦ
ਅਮਰ ਨਾਥ - ਸੁਤੰਤਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
