ਪੜਚੋਲ ਕਰੋ
Advertisement
Farmer Protest: ਕੰਗਨਾ ਰਣੌਤ ਫੇਰ ਤੋਂ ਵਿਵਾਦਾਂ 'ਚ, ਹੁਣ ਪੰਜਾਬ ਦੇ ਵਕੀਲ ਨੇ ਭੇਜਿਆ ਕਾਨੂੰਨੀ ਨੋਟਿਸ
ਕਿਸਾਨ ਅੰਦੋਲਨ 'ਤੇ ਵਿਵਾਦਪੂਰਨ ਟਵੀਟ ਮਾਮਲੇ ਵਿੱਚ ਅਦਾਕਾਰਾ ਕੰਗਨਾ ਰਨੌਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਮੁਹਾਲੀ ਦੇ ਵਕੀਲ ਹਾਕਮ ਸਿੰਘ ਨੇ ਇਸ ਮਾਮਲੇ ਵਿੱਚ ਕੰਗਣਾ ਰਣੌਤ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਕਿਸਾਨ ਅੰਦੋਲਨ (Farmer Protest) ਨਾਲ ਜੁੜੇ ਟਵੀਟ ਦਾ ਸਾਹਮਣਾ ਕਰਨ ਤੋਂ ਬਾਅਦ ਕੰਗਨਾ ਰਣੌਤ (Kangana Ranaut) ਦੀਆਂ ਮੁਸੀਬਤਾਂ ਵਧ ਗਈਆਂ ਹਨ। ਕੰਗਨਾ ਰਣੌਤ ਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਬਾਰੇ ਇੱਕ ਟਵੀਟ ਕੀਤਾ ਸੀ, ਜਿਸ ਵਿੱਚ ਉਸ ਨੇ ਇੱਕ ਮਹਿਲਾ ਅੰਦੋਲਨਕਾਰੀ ਨੂੰ ਸ਼ਾਹੀਨ ਬਾਗ ਦੀ ‘ਦਾਦੀ’ ਬਿਲਕੀਸ ਬਾਨੋ ਦੱਸਦਿਆਂ ਕਿਹਾ ਸੀ ਕਿ ਬਜ਼ੁਰਗ 100 ਰੁਪਏ 'ਚ ਆਈ ਹੈ। ਹੁਣ, ਪੰਜਾਬ ਦੇ ਇੱਕ ਵਕੀਲ ਨੇ ਇਸ ਸਬੰਧੀ ਕੰਗਣਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਤੇ ਟਵੀਟ ਲਈ ਮੁਆਫੀ ਮੰਗਣ ਦੀ ਮੰਗ ਕੀਤੀ ਗਈ ਹੈ।
ਦੱਸ ਦਈਏ ਕਿ ਪੰਜਾਬ ਦੇ ਜ਼ੀਰਕਪੁਰ ਤੋਂ ਇੱਕ ਵਕੀਲ ਨੇ ਐਕਟਰਸ ਕੰਗਨਾ ਰਣੌਤ ਨੂੰ ਆਪਣੇ ਟਵੀਟ 'ਤੇ ਮੁਆਫੀ ਮੰਗਣ ਲਈ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਵਿੱਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਬਜ਼ੁਰਗ ਔਰਤ ਨੂੰ 'ਬਿਲਕੀਸ ਦਾਦੀ' ਦੱਸਿਆ।
ਇਸ ਦੇ ਨਾਲ ਹੀ ਕੰਗਨਾ ਨੇ ਇੱਕ ਟਵੀਟ ਨੂੰ ਰੀ-ਟਵੀਟ ਕਰਦਿਆਂ ਲਿਖਿਆ, “ਹਾਹਾਹਾ… ਇਹ ਉਹੀ ਦਾਦੀ ਹੈ ਜੋ ਟਾਈਮ ਰਸਾਲੇ ਵਿੱਚ ਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਵਿੱਚ ਸ਼ਾਮਲ ਕੀਤੀ ਗਈ ਸੀ। ਇਹ 100 ਰੁਪਏ ਵਿੱਚ ਉਪਲਬਧ ਹਨ। ਪਾਕਿਸਤਾਨ ਦੇ ਪੱਤਰਕਾਰਾਂ ਨੇ ਅੰਤਰਰਾਸ਼ਟਰੀ ਪੀਆਰ ਨੂੰ ਭਾਰਤ ਲਈ ਸ਼ਰਮਸਾਰ ਤਰੀਕੇ ਨਾਲ ਹਾਇਰ ਕਰ ਲਿਆ ਹੈ। ਸਾਨੂੰ ਆਪਣੇ ਅਜਿਹੇ ਲੋਕ ਚਾਹੀਦੇ ਹਨ ਜੋ ਸਾਡੇ ਲਈ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਆਵਾਜ਼ ਬੁਲੰਦ ਕਰ ਸਕਣ।"
ਦੱਸ ਦਈਏ ਕਿ ਬਿਲਕਿਸ ਬਾਨੋ ਨੂੰ ਸ਼ਾਹੀਨ ਬਾਗ ਦੀ ਦਾਦੀ ਵੀ ਕਿਹਾ ਜਾਂਦਾ ਹੈ। ਉਹ ਸਿਟੀਜ਼ਨਸ਼ਿਪ ਸੋਧ ਐਕਟ ਦੇ ਵਿਰੋਧ ਦੌਰਾਨ ਕਾਫ਼ੀ ਮਸ਼ਹੂਰ ਹੋਈ। ਇਸ ਕਰਕੇ ਟਾਈਮ ਮੈਗਜ਼ੀਨ ਨੇ ਉਸ ਨੂੰ ਭਾਰਤ ਦੇ 100 ਸਭ ਤੋਂ ਸ਼ਕਤੀਸ਼ਾਲੀ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904I sent a legal notice for a tweet misidentifying Ms Mohinder Kaur as Bilkis Bano with an insinuation that she(Ms Kaur) was available as a hired protestor for Rs100. The notice gives Ranaut 7 days to issue an apology failing which a defamation case will be pursued: Adv Hakam Singh pic.twitter.com/KjmEYlkvo0
— ANI (@ANI) December 2, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement