Karamjit Anmol: ਫਰੀਦਕੋਟ ਤੋਂ ਹਾਰ ਮਿਲਣ ਤੋਂ ਬਾਅਦ ਕਰਮਜੀਤ ਅਨਮੋਲ ਨੇ ਦਿੱਤਾ ਇਹ ਬਿਆਨ, ਖੁਸ਼ਕਿਸਮਤ ਮੰਨਦਾ ਹਾਂ...
Lok Sabha Chunav Result 2024: ਫਰੀਦਕੋਟ ਤੋਂ ਹਾਰ ਮਿਲਣ ਤੋਂ ਬਾਅਦ ਕਰਮਜੀਤ ਅਨਮੋਲ ਮੀਡੀਆ ਦੇ ਰੂਬਰੂ ਹੋਏ ਹੋਏ। ਜਿੱਥੇ ਉਨ੍ਹਾਂ ਨੇ ਲੋਕਾਂ ਦਾ ਫਤਵਾ ਸਿਰ-ਮੱਥੇ...ਜੈਤੂ ਸਰਬਜੀਤ ਸਿੰਘ ਖ਼ਾਲਸਾ ਨੂੰ ਵਧਾਈ।
Karamjit Anmol, Lok Sabha Election Results 2024: ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਾਫੀ ਦਿਲਚਸਪ ਚੱਲ ਰਹੀਆਂ ਹਨ। ਹੈਰਾਨ ਕਰਨਾ ਵਾਲੇ ਜਿੱਤ ਦੇ ਅੰਕੜੇ ਸਾਹਮਣੇ ਆ ਰਹੇ ਹਨ। ਪੰਜਾਬ ਦੇ ਵਿੱਚ ਜਿੱਤੇ ਆਪ 13-0 ਦਾ ਦਾਅਵਾ ਕਰ ਰਹੀ ਸੀ, ਪਰ ਉਹ ਪੂਰਾ ਹੁੰਦਾ ਹੋਇਆ ਨਜ਼ਰ ਨਹੀਂ ਆਇਆ। ਜਿਸ ਕਰਕੇ ਕਈ ਸੀਟਾਂ ਉੱਤੇ ਆਪ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।ਫਰੀਦਕੋਟ ਤੋਂ ਹਾਰ ਮਿਲਣ ਤੋਂ ਬਾਅਦ ਕਰਮਜੀਤ ਅਨਮੋਲ ਮੀਡੀਆ ਸਾਹਮਣੇ ਆਏ। ਕਿਹਾ ਕਿ ਲੋਕਾਂ ਨੇ ਜੋ ਫਤਵਾ ਦਿਤਾ ਹੈ ਮੈਂ ਸਿਰ ਮੱਥੇ ਪਰਵਾਨ ਕਰਦਾ ਹਾਂ। ਮੈਂ ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਲੱਖ-ਲੱਖ ਵਧਾਈ ਦਿੰਦਾ ਹਾਂ। ਲੋਕਾਂ ਨੇ ਭਾਰੀ ਫਤਵਾ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਦਿੱਤਾ ਹੈ ਮੈਨੂੰ ਉਮੀਦ ਹੈ ਕਿ ਉਹ ਲੋਕਾਂ ਦੀ ਸੇਵਾ ਕਰਨਗੇ ।
ਅਸੀਂ ਬੈਠ ਕੇ ਮੰਥਨ ਕਰਾਂਗੇ-ਕਰਮਜੀਤ ਅਨਮੋਲ
ਅਸੀਂ ਬੈਠ ਕੇ ਮੰਥਨ ਕਰਾਂਗੇ ਜਿਥੇ ਕਮੀ ਰਹਿ ਗਈ ਉਸ 'ਤੇ ਪਾਰਟੀ ਹਾਈਕਮਾਨ ਨਾਲ ਵੀ ਮੰਥਨ ਕਰਾਂਗੇ। ਮੈਂ ਸਾਰੇ ਵਲੰਟੀਅਰ ਦਾ ਧੰਨਵਾਦੀ ਹਾਂ। ਮੇਰੇ ਸਾਰੇ ਮਿੱਤਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਹੈ।
ਖੁਸ਼ਕਿਸਮਤ ਮੰਨਦਾ ਹਾਂ...ਚੋਣ ਲੜਨ ਦਾ ਮੌਕਾ ਮਿਲਿਆ
ਅਖਾੜੇ ਵਿਚ ਦੋ ਖਿਡਾਰੀ ਹੁੰਦੇ ਹਨ ਇਕ ਨੇ ਜਿੱਤਣਾ ਹੁੰਦਾ ਹੈ ਇਕ ਨੇ ਹਾਰਨਾ ਹੁੰਦਾ ਹੈ । ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿ ਇਸ ਧਰਤੀ 'ਤੇ ਆਉਣ ਦਾ ਚੋਣ ਲੜਨ ਦਾ ਮੌਕਾ ਮਿਲਿਆ । ਇਸ ਧਰਤੀ ਨਾਲ ਫਿਰ ਵੀ ਮੈਂ ਜੁੜਿਆ ਰਹਾਂਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।