ਪੜਚੋਲ ਕਰੋ
ਲਾਊਡ ਸਪੀਕਰ ਸ਼ਾਂਤ ਕਰਾਉਣ ਕੈਪਟਨ ਕੋਲ ਪਹੁੰਚੀ 'ਆਪ'
ਚੰਡੀਗੜ੍ਹ: ਪੇਪਰਾਂ ਦੇ ਮੱਦੇਨਜ਼ਰ ਪੰਜਾਬ ਅੰਦਰ ਵਿਆਹਾਂ-ਸ਼ਾਦੀਆਂ, ਜਗਰਾਤਿਆਂ ਤੇ ਧਾਰਮਿਕ ਸਥਾਨਾਂ ਉੱਪਰ ਉੱਚੀ ਆਵਾਜ਼ 'ਚ ਵੱਜਦੇ ਲਾਊਡ-ਸਪੀਕਰਾਂ ਨੂੰ ਸ਼ਾਂਤ ਕਰਵਾਇਆ ਜਾਵੇ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਸਹਿ-ਪ੍ਰਧਾਨ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਮਤਿਹਾਨਾਂ 'ਚ ਰੁੱਝੇ ਵਿਦਿਆਰਥੀਆਂ ਨੂੰ ਲਾਊਡ-ਸਪੀਕਰਾਂ ਦੇ ਰੋਲ਼ੇ-ਰੱਪੇ ਕਾਰਨ ਹੋ ਰਹੀ ਪ੍ਰੇਸ਼ਾਨੀ ਦਾ ਇਹ ਮਾਮਲਾ ਉਠਾਇਆ ਹੈ।
ਅਮਨ ਅਰੋੜਾ ਨੇ 12ਵੀਂ ਜਮਾਤ ਦੇ ਪੇਪਰ ਦੇ ਰਹੀ ਮਨਪ੍ਰੀਤ ਕੌਰ ਵੱਲੋਂ ਸੁਣਾਏ ਗਏ ਦਰਦ ਨੂੰ ਭਾਵਕ ਚਿੱਠੀ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸਾਂਝਾ ਕੀਤਾ। ਮੁੱਖ ਮੰਤਰੀ ਨੂੰ ਦੱਸਿਆ ਕਿ ਬੋਰਡ ਦੀ ਪ੍ਰੀਖਿਆ ਦੇ ਰਹੀ ਮਨਪ੍ਰੀਤ ਕੌਰ ਦਾ ਹਲਕਾ ਵਿਧਾਇਕ ਹੋਣ ਦੇ ਨਾਤੇ ਫ਼ੋਨ ਆਇਆ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ, ਕਿਉਂਕਿ ਘਰ ਨੇੜੇ ਇੱਕ ਮੈਰਿਜ ਪੈਲੇਸ 'ਚ ਉੱਚੀ ਆਵਾਜ਼ 'ਚ ਗੀਤ ਸੰਗੀਤ ਵੱਜਦਾ ਹੈ। ਮੈਰਿਜ ਪੈਲੇਸ ਦਾ ਸ਼ੋਰ-ਸ਼ਰਾਬਾ ਬੰਦ ਨਹੀਂ ਹੁੰਦਾ, ਮੁਹੱਲੇ 'ਚ ਕਿਤੇ-ਨਾ-ਕਿਤੇ ਪੂਰੀ ਉੱਚੀ ਆਵਾਜ਼ 'ਚ ਜਾਗਰਨ ਸ਼ੁਰੂ ਹੋ ਜਾਂਦਾ ਹੈ। ਸਵੇਰੇ 5 ਵਜੇ ਤੱਕ ਜਗਰਾਤੇ ਵਾਲਾ ਲਾਊਡ ਸਪੀਕਰ ਬੰਦ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਲਾਊਡ-ਸਪੀਕਰ ਤੋਂ ਉੱਚੀ ਆਵਾਜ਼ 'ਚ ਪਾਠ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਆਪਣੀ ਬੋਰਡ ਦੀ ਪ੍ਰੀਖਿਆ ਦੀ ਸਹੀ ਢੰਗ ਨਾਲ ਤਿਆਰੀ ਨਹੀਂ ਕਰ ਪਾ ਰਹੀ।
ਅਰੋੜਾ ਨੇ ਕਿਹਾ ਕਿ ਇਹ ਇਸ ਗੱਲ ਤੋਂ ਪੂਰੀ ਤਰ੍ਹਾਂ ਸੁਚੇਤ ਹਨ ਕਿ ਬਤੌਰ ਸਿਆਸੀ ਆਗੂ ਅਜਿਹਾ ਮੁੱਦੇ ਚੁੱਕਣਾ ਬਹੁਤੀ ਸਿਆਣਪ ਵਾਲਾ ਕਦਮ ਨਹੀਂ ਕਿਉਂਕਿ ਧਾਰਮਿਕ ਸਥਾਨਾਂ ਤੇ ਸਮਾਜਿਕ ਸਮਾਗਮਾਂ ਦੀ ਚੱਲੀ ਆ ਰਹੀ ਪਰੰਪਰਾ ਨਾਲ ਜੁੜਿਆ ਇੱਕ ਅਤਿ ਸੰਵੇਦਨਸ਼ੀਲ ਮਸਲਾ ਹੈ, ਪਰ ਨਵੀਂ ਪੀੜੀ ਦੇ ਭਵਿੱਖ ਨਾਲ ਸੰਬੰਧਿਤ ਇਸ ਸਮੱਸਿਆ ਦੇ ਹੱਲ ਲਈ ਉੱਚੀ ਆਵਾਜ਼ 'ਚ ਵੱਜਦੇ ਲਾਊਡ-ਸਪੀਕਰਾਂ ਦਾ ਮਾਮਲਾ ਬਤੌਰ ਮੁੱਖ ਮੰਤਰੀ ਆਪ ਜੀ ਦੇ ਧਿਆਨ 'ਚ ਲਿਆਉਣਾ ਜ਼ਰੂਰੀ ਹੈ। ਅਰੋੜਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਗੁਰਬਾਣੀ ਦੀ ਤੁਕ 'ਵਿਦਿਆ ਵੀਚਾਰੀ ਤਾਂ ਪਰਉਪਕਾਰੀ' ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਤਮ ਗਿਆਨ ਅਤੇ ਦਿਆਲੂ ਮਾਨਵਤਾ ਲਈ ਹਰੇਕ ਨੂੰ ਵਿਦਿਆ ਦੀ ਦਾਤ ਬਹੁਤ ਜ਼ਰੂਰੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement