ਲੁਧਿਆਣਾ ਸੇਂਟਰਲ ਜੇਲ੍ਹ ਦੇ DSP Harjinder Singh ਦੀ ਇਲਾਜ ਦੌਰਾਨ ਮੌਤ
ਕੋਰੋਨਾ ਤੋਂ ਬਾਅਦ ਫੇਫੜੇ ਖਰਾਬ ਹੋਣ ਕਾਰਨ ਪੰਜਾਬ ਸਰਕਾਰ ਤੋਂ ਲਗਾਈ ਸੀ ਮਦਦ ਦੀ ਗੁਹਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਮਦਦ ਦਾ ਦਿਤਾ ਸੀ ਭਰੋਸਾ, ਡਾਕਟਰਾਂ ਦਾ ਪੈਨਲ ਵੀ ਗਠਿਤ ਕੀਤਾ ਗਿਆ ਸੀ।
ਲੁਧਿਆਣਾ: ਇਲਾਜ ਲਈ ਪੰਜਾਬ ਸਰਕਾਰ ਨੂੰ ਅਪੀਲ ਕਰਨ ਵਾਲੇ ਡੀਐਸਪੀ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਹੈ। ਕੋਰੋਨਾ ਦੀ ਲਾਗ ਕਾਰਨ ਉਸ ਦੇ ਦੋਵੇਂ ਫੇਫੜੇ ਖ਼ਰਾਬ ਹੋ ਗਏ ਸੀ। ਦੱਸ ਦੇਈਏ ਕਿ ਹਰਜਿੰਦਰ ਸਿੰਘ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਸਨੇ ਪੰਜਾਬ ਸਰਕਾਰ ਤੋਂ ਜਲਦੀ ਤੋਂ ਜਲਦੀ ਉਸਦੇ ਇਲਾਜ ਲਈ ਫੰਡ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ, ਤਾਂ ਜੋ ਉਸਦੇ ਫੇਫੜਿਆਂ ਦਾ ਇਲਾਜ ਕੀਤਾ ਜਾ ਸਕੇ।
ਇਸ ਤੋਂ ਬਾਅਦ ਡੀਐਸਪੀ ਦੀ ਮਾਂ ਅਤੇ 10 ਸਾਲ ਦੇ ਬੇਟੇ ਨੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਮਿਲਣ ਦੀ ਕੋਸ਼ਿਸ਼ ਕੀਤੀ ਸੀ, ਜਿੱਥੇ ਉਨ੍ਹਾਂ ਦੇ ਓਐਸਡੀ ਨੇ ਸਾਰੇ ਪਰਿਵਾਰ ਦੀ ਗੱਲ ਸੁਣੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਕਰਕੇ ਐਲਾਨ ਕੀਤਾ ਕਿ ਡੀਐਸਪੀ ਦੇ ਇਲਾਜ ਦਾ ਖਰਚਾ ਸਰਕਾਰ ਸਹਿਣ ਕਰੇਗੀ। ਡਾਕਟਰਾਂ ਮੁਤਾਬਕ ਉਸ ਦੇ ਫੇਫੜਿਆਂ ਦਾ ਟ੍ਰਾਂਸਪਲਾਂਟ ਕੀਤਾ ਜਾਣਾ ਸੀ, ਜਿਸ ‘ਤੇ ਕਰੀਬ 80 ਲੱਖ ਰੁਪਏ ਖਰਚਾ ਆਉਣਾ ਸੀ।
ਇਹ ਵੀ ਪੜ੍ਹੋ: Sunny Leone ਵੱਲੋਂ ਜ਼ਬਰਦਸਤ Stunt ਕਰਦਿਆਂ ਸ਼ੇਅਰ ਕੀਤਾ ਵੀਡੀਓ, ਨਾਲ ਲਿਖਿਆ 'ਆਤਾ ਮਾਝੀ ਸਟਕਲੀ'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904