Ludhiana News: ਲੁਧਿਆਣਵੀਆਂ ਨੇ ਤੋੜੇ ਗੱਡੀਆਂ ਖਰੀਦਣ ਦੇ ਰਿਕਾਰਡ, ਇੱਕੋ ਸਾਲ 65 ਪ੍ਰਤੀਸ਼ਤ ਦਾ ਛੜੱਪਾ
Ludhiana: ਸਾਲ 2023 ਦੌਰਾਨ ਲੁਧਿਆਣਵੀਆਂ ਵੱਲੋਂ 79,000 ਨਵੇਂ ਵਾਹਨ ਰਜਿਸਟਰਡ ਕਰਵਾਏ ਗਏ। ਇਸ ਤੋਂ ਸਪਸ਼ਟ ਹੈ ਕਿ ਸਨਅਤੀ ਸ਼ਹਿਰ ਵਿੱਚ ਵਾਹਨਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਹ ਵੀ ਅਹਿਮ ਹੈ ਕਿ ਇਨ੍ਹਾਂ ਵਿੱਚ 68,683 ਗੈਰ-ਟਰਾਂਸਪੋਰਟ ਵਾਹਨ...
Ludhiana News: ਲੁਧਿਆਣਾ ਵਾਲਿਆਂ ਨੇ ਗੱਡੀਆਂ ਖਰੀਦਣ ਦੇ ਰਿਕਾਰਡ ਤੋੜ ਦਿੱਤੇ ਹਨ। ਸਾਲ 2023 ਦੌਰਾਨ ਲੁਧਿਆਣਵੀਆਂ ਵੱਲੋਂ 79,000 ਨਵੇਂ ਵਾਹਨ ਰਜਿਸਟਰਡ ਕਰਵਾਏ ਗਏ। ਇਸ ਤੋਂ ਸਪਸ਼ਟ ਹੈ ਕਿ ਸਨਅਤੀ ਸ਼ਹਿਰ ਵਿੱਚ ਵਾਹਨਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਹ ਵੀ ਅਹਿਮ ਹੈ ਕਿ ਇਨ੍ਹਾਂ ਵਿੱਚ 68,683 ਗੈਰ-ਟਰਾਂਸਪੋਰਟ ਵਾਹਨ ਭਾਵ ਨਿੱਜੀ ਵਾਹਨ ਹਨ।
ਦੱਸ ਦਈਏ ਕਿ ਇੱਥੇ 2022 ਵਿੱਚ 48,000 ਨਵੇਂ ਵਾਹਨ ਰਜਿਸਟਰ ਹੋਏ ਸਨ ਤੇ ਹੁਣ ਇਹ ਵਾਧਾ ਲਗਪਗ 65 ਪ੍ਰਤੀਸ਼ਤ ਜ਼ਿਆਦਾ ਹੈ। ਜੇਕਰ ਪਿਛਲੇ ਸਾਲ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਲੁਧਿਆਣਾ ਵਿੱਚ ਰੋਜ਼ਾਨਾ 219 ਤੋਂ ਵੱਧ ਨਵੇਂ ਵਾਹਨ ਸੜਕਾਂ ’ਤੇ ਆ ਰਹੇ ਸਨ ਤੇ ਹਰ ਮਹੀਨੇ ਔਸਤਨ 6576 ਵਾਹਨ ਇੱਥੇ ਰਜਿਸਟਰਡ ਹੁੰਦੇ ਸਨ।
ਇੱਥੋਂ ਦੇ ਖੇਤਰੀ ਟਰਾਂਸਪੋਰਟ ਦਫਤਰ (ਆਰਟੀਓ) ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਨਵੰਬਰ ਵਿੱਚ ਸਭ ਤੋਂ ਵੱਧ 9,939 ਨਵੇਂ ਵਾਹਨਾਂ ਰਜਿਸਟਰਡ ਕੀਤੇ ਗਏ ਸਨ ਜਦੋਂਕਿ ਜਨਵਰੀ ਵਿੱਚ ਸਭ ਤੋਂ ਘੱਟ ਮਾਸਿਕ ਔਸਤਨ 4,067 ਵਾਹਨ ਰਜਿਸਟਰ ਕੀਤੇ ਗਏ ਸਨ। 2023 ਵਿੱਚ ਇੱਥੇ ਰਜਿਸਟਰ ਹੋਏ ਕੁੱਲ 78,910 ਨਵੇਂ ਵਾਹਨਾਂ ਵਿੱਚੋਂ 68,683 ਗੈਰ-ਟਰਾਂਸਪੋਰਟ ਵਾਹਨ ਭਾਵ ਨਿੱਜੀ ਵਾਹਨ ਜਦੋਂਕਿ ਬਾਕੀ 10,227 ਟਰਾਂਸਪੋਰਟ ਵਾਹਨ ਸਨ।
ਮਹੀਨਿਆਂ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜਨਵਰੀ 2023 ਵਿੱਚ 4,067 ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ ਜਦਕਿ 2022 ਵਿੱਚ 3,988, 2021 ਵਿੱਚ 4,545, ਫਰਵਰੀ ਵਿੱਚ 2023 ਵਿੱਚ 5,164, 2022 ਵਿੱਚ 4,052, 2021 ਵਿੱਚ 4,304, ਅਪ੍ਰੈਲ 2023 ਵਿੱਚ 5,828, 2022 ਵਿੱਚ 5,470, 2021 ਵਿੱਚ 3,854, ਮਈ ਵਿੱਚ 2023 ਵਿੱਚ 6,419, 2022 ਵਿੱਚ 5,154, 2021 ਵਿੱਚ 1,839, ਅਗਸਤ ਵਿੱਚ 2023 ਵਿੱਚ 6,642, 2022 ਵਿੱਚ 6,358, 2021 ਵਿੱਚ 3,359, ਸਤੰਬਰ ਵਿੱਚ 2023 ਵਿੱਚ 6,506, 2022 ਵਿੱਚ 4,639, ਨਵੰਬਰ 2023 ਵਿੱਚ 9,939, 2022 ਵਿੱਚ 8,952, 2021 ਵਿੱਚ 5,551 ਤੇ ਦਸੰਬਰ ਮਹੀਨੇ ਵਿੱਚ 2023 ਵਿੱਚ 7,990, 2022 ਵਿੱਚ 6,674 ਤੇ 2021 ਵਿੱਚ 4,705 ਨਵੇਂ ਵਾਹਨ ਸ਼ਾਮਲ ਹੋਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :