Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ
Year Ender 2024: ਮਸ਼ਹੂਰ ਅਦਾਕਾਰਾ ਅਤੇ ਭਾਜਪਾ ਸੰਸਦ ਕੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਅਕਸਰ ਕਿਸੇ ਨਾ ਕਿਸੇ ਕਾਰਨ ਵਿਵਾਦਾਂ ਵਿੱਚ ਆ ਜਾਂਦੀ ਹੈ। ਅਦਾਕਾਰਾ ਜੂਨ ਮਹੀਨੇ 'ਚ ਕਾਫੀ ਸੁਰਖੀਆਂ 'ਚ
Year Ender 2024: ਮਸ਼ਹੂਰ ਅਦਾਕਾਰਾ ਅਤੇ ਭਾਜਪਾ ਸੰਸਦ ਕੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਅਕਸਰ ਕਿਸੇ ਨਾ ਕਿਸੇ ਕਾਰਨ ਵਿਵਾਦਾਂ ਵਿੱਚ ਆ ਜਾਂਦੀ ਹੈ। ਅਦਾਕਾਰਾ ਜੂਨ ਮਹੀਨੇ 'ਚ ਕਾਫੀ ਸੁਰਖੀਆਂ 'ਚ ਰਹੀ ਸੀ। ਦਰਅਸਲ, ਅਦਾਕਾਰਾ ਨੂੰ ਚੰਡੀਗੜ੍ਹ ਏਅਰਪੋਰਟ 'ਤੇ CISF ਦੀ ਮਹਿਲਾ ਗਾਰਡ ਨੇ ਥੱਪੜ ਮਾਰ ਦਿੱਤਾ ਸੀ। ਇਸ ਤੋਂ ਬਾਅਦ ਇਹ ਮਾਮਲਾ ਕਾਫੀ ਭੱਖਿਆ। ਸੀਆਈਐਸਐਫ ਗਾਰਡ ਦਾ ਨਾਂ ਕੁਲਵਿੰਦਰ ਕੌਰ ਸੀ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਕੀ ਸੀ ਪੂਰਾ ਮਾਮਲਾ?
ਕੰਗਨਾ ਰਣੌਤ ਨੇ ਮੰਡੀ ਲੋਕ ਸਭਾ ਚੋਣ ਜਿੱਤੀ ਸੀ। ਜਿੱਤ ਤੋਂ ਬਾਅਦ ਉਹ ਦਿੱਲੀ ਜਾ ਰਹੀ ਸੀ। ਇਸ ਕਾਰਨ ਉਹ ਚੰਡੀਗੜ੍ਹ ਏਅਰਪੋਰਟ ਪਹੁੰਚੀ, ਜਿੱਥੇ CISF ਗਾਰਡ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਕੰਗਨਾ ਨੇ ਸੋਸ਼ਲ ਮੀਡੀਆ 'ਤੇ ਇਸ ਘਟਨਾ ਬਾਰੇ ਗੱਲ ਕੀਤੀ ਅਤੇ ਵੀਡੀਓ ਸ਼ੇਅਰ ਕੀਤੀ।
Watch: Female CISF officer who allegedly misbehaved with BJP leader and newly elected MP from Mandi, Kangana Ranaut pic.twitter.com/d88CFjXKPI
— IANS (@ians_india) June 6, 2024
ਵੀਡੀਓ 'ਚ ਕੰਗਨਾ ਨੇ ਕਿਹਾ ਸੀ-ਮੈਂ ਸੁਰੱਖਿਅਤ ਹਾਂ। ਮੈਂ ਜਦੋਂ ਚੰਡੀਗੜ੍ਹ ਹਵਾਈ ਅੱਡੇ 'ਤੇ ਸੀ ਉਦੋਂ ਸੁਰੱਖਿਆ ਜਾਂਚ ਦੌਰਾਨ ਇਹ ਘਟਨਾ ਵਾਪਰੀ। ਜਦੋਂ ਮੈਂ ਸੁਰੱਖਿਆ ਜਾਂਚ ਤੋਂ ਬਾਅਦ ਅੱਗੇ ਵਧੀ ਤਾਂ ਇੱਕ ਮਹਿਲਾ CISF ਗਾਰਡ ਮੇਰੇ ਕੋਲ ਆਈ ਅਤੇ ਮੈਨੂੰ ਮਾਰਿਆ ਅਤੇ ਮੇਰੇ ਨਾਲ ਬਦਸਲੂਕੀ ਵੀ ਕੀਤੀ। ਜਦੋਂ ਮੈਂ ਉਸ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਦੀ ਹੈ। ਮੇਰੀ ਚਿੰਤਾ ਇਹ ਹੈ ਕਿ ਪੰਜਾਬ ਵਿੱਚ ਵਧ ਰਹੇ ਅੱਤਵਾਦ ਅਤੇ ਕੱਟੜਵਾਦ ਨਾਲ ਕਿਵੇਂ ਨਜਿੱਠਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਬਿਆਨ ਦਿੱਤਾ ਸੀ - '100-100 ਰੁਪਏ ਲਈ ਔਰਤਾਂ ਕਿਸਾਨ ਅੰਦੋਲਨ ਵਿੱਚ ਬੈਠੀਆਂ ਹਨ।' ਕੰਗਨਾ ਦੇ ਇਸ ਬਿਆਨ ਤੋਂ ਸੀਆਈਐਸਐਫ ਦੇ ਗਾਰਡ ਨਾਰਾਜ਼ ਸੀ। ਉਸਨੇ ਕਿਹਾ ਸੀ- ਕੀ ਇਹ ਉੱਥੇ ਸੀ? ਮੇਰੀ ਮਾਂ ਉਥੇ ਬੈਠੀ ਸੀ।
ਕਦੋਂ ਰਿਲੀਜ਼ ਹੋਏਗੀ ਐਮਰਜੈਂਸੀ ?
ਕੰਗਨਾ ਹੁਣ ਰਾਜਨੀਤੀ ਅਤੇ ਫਿਲਮ ਜਗਤ ਵਿੱਚ ਸਰਗਰਮ ਹੈ। ਉਨ੍ਹਾਂ ਦੀ ਫਿਲਮ ਐਮਰਜੈਂਸੀ 2024 ਵਿੱਚ ਰਿਲੀਜ਼ ਹੋਣੀ ਸੀ, ਪਰ ਵਿਵਾਦਾਂ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਸੀ। ਹੁਣ ਇਹ ਫਿਲਮ 17 ਜਨਵਰੀ 2025 ਨੂੰ ਰਿਲੀਜ਼ ਹੋਵੇਗੀ।