ਲੁਧਿਆਣਾ ‘ਚ ਪਈਆਂ ਵੋਟਾਂ, ਕਿੰਨੀ ਫੀਸਦੀ ਹੋਈ ਵੋਟਿੰਗ, ਜਾਣੋ ਪੂਰੀ ਡਿਟੇਲ
Ludhiana News: ਲੁਧਿਆਣਾ ਵਿੱਚ ਅੱਜ ਪੱਛਮੀ ਹਲਕੇ ਵਿੱਚ ਵੋਟਾਂ ਪਈਆਂ, ਜਿਸ ਦੇ ਨਤੀਜੇ 23 ਜੂਨ ਨੂੰ ਆਉਣਗੇ। ਦੱਸ ਦਈਏ ਕਿ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਸੀ ਅਤੇ 6 ਵਜੇ ਤੱਕ ਵੋਟਾਂ ਪਈਆਂ।

Ludhiana News: ਲੁਧਿਆਣਾ ਵਿੱਚ ਅੱਜ ਪੱਛਮੀ ਹਲਕੇ ਵਿੱਚ ਵੋਟਾਂ ਪਈਆਂ, ਜਿਸ ਦੇ ਨਤੀਜੇ 23 ਜੂਨ ਨੂੰ ਆਉਣਗੇ। ਦੱਸ ਦਈਏ ਕਿ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਸੀ ਅਤੇ 6 ਵਜੇ ਤੱਕ ਵੋਟਾਂ ਪਈਆਂ। ਉੱਥੇ ਹੀ ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਮੁਤਾਬਕ 5 ਵਜੇ ਤੱਕ 49.07 ਫੀਸਦੀ ਵੋਟਿੰਗ ਹੋਈ। ਹਾਲਾਂਕਿ ਅੰਤਿਮ ਆਂਕੜੇ ਆਉਣੇ ਹਾਲੇ ਬਾਕੀ ਹਨ।
ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਲੁਧਿਆਣਾ ਪੱਛਮੀ ਹਲਕਾ, ਭਾਵ ਕਿ ਜਿਸ ਸੀਟ ‘ਤੇ ਅੱਜ ਚੋਣਾਂ ਹੋਈਆਂ ਹਨ, ਉਸ ਸੀਟ ‘ਤੇ ਗੁਰਪ੍ਰੀਤ ਗੋਗੀ ਵਿਧਾਇਕ ਸਨ, ਜਿਨ੍ਹਾਂ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ। ਹੁਣ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ ਸੀ, ਜੇਕਰ ਉਹ ਇੱਥੋਂ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦੀ ਜਗ੍ਹਾ ਅਰਵਿੰਦ ਕੇਜਰੀਵਾਲ ਰਾਜ ਸਭਾ ਜਾ ਸਕਦੇ ਹਨ।
ਕਾਂਗਰਸ ਨੇ ਇੱਥੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਹ 2012 ਅਤੇ 2017 ਵਿੱਚ ਇਸ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਅਕਾਲੀ ਦਲ ਨੇ ਵਕੀਲ ਪਰਉਪਕਾਰ ਸਿੰਘ ਘੁੰਮਣ ਨੂੰ ਟਿਕਟ ਦਿੱਤੀ ਹੈ। ਇਸ ਦੇ ਨਾਲ ਹੀ ਭਾਜਪਾ ਨੇ ਇੱਥੋਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪਿਛੋਕੜ ਵਾਲੇ ਸੀਨੀਅਰ ਨੇਤਾ ਜੀਵਨ ਗੁਪਤਾ ਨੂੰ ਟਿਕਟ ਦਿੱਤੀ ਹੈ।
ਹੁਣ ਅਸਲ ਵਿੱਚ ਤਾਂ 23 ਜੂਨ ਨੂੰ ਪਤਾ ਲੱਗੇਗਾ ਕਿ ਕਿਹੜੇ ਉਮੀਦਵਾਰ ਨੂੰ ਲੁਧਿਆਣਾ ਵਾਲਿਆਂ ਨੇ ਚੁਣਿਆ ਹੈ, ਜਿਸ ਦੀ ਸਾਰਿਆਂ ਨੂੰ ਉਡੀਕ ਰਹੇਗੀ। ਸਾਰੀਆਂ ਪਾਰਟੀਆਂ ਨੇ ਹੀ ਆਪਣਾ ਪੂਰਾ ਜ਼ੋਰ ਲਾਇਆ ਸੀ ਚੋਣ ਪ੍ਰਚਾਰ ਕਰਨ ਵਿੱਚ, ਪਰ ਲੋਕਾਂ ਨੂੰ ਕੌਣ ਰਾਸ ਆਉਂਦਾ ਹੈ, ਇਹ ਤਾਂ 23 ਤਰੀਕ ਨੂੰ ਸਾਫ ਹੋ ਜਾਵੇਗਾ।





















