ਪੜਚੋਲ ਕਰੋ
Advertisement
ਭਾਰਤੀ ਹਮਲੇ ਤੋਂ 150 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸੀ ਬਾਲਾਕੋਟ 'ਚ 'ਸਰਜੀਕਲ ਸਟ੍ਰਾਈਕ'
ਚੰਡੀਗੜ੍ਹ: ਭਾਰਤੀ ਹਵਾਈ ਫ਼ੌਜ ਨੇ ਮੰਗਲਵਾਰ ਵੱਡੇ ਤੜਕੇ ਪਾਕਿਸਤਾਨ ਵਿੱਚ ਦੂਜੀ ਸਰਜੀਕਲ ਸਟ੍ਰਾਈਕ (#SurgicalStrike2) ਕੀਤੀ। ਇਹ ਕਾਰਵਾਈ ਪਾਕਿਸਤਾਨ ਦੇ ਸੂਬੇ ਖ਼ੈਬਰ ਪਖ਼ਤੂਨਖ਼ਵਾ ਸਥਿਤ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪਾਂ 'ਤੇ ਕੀਤੀ ਗਈ, ਜਿਸ ਵਿੱਚ 300 ਤੋਂ ਵੱਧ ਦਹਿਸ਼ਤਗਰਦ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕੀ ਤੁਸੀਂ ਜਾਣਦੇ ਹੋ ਕਿ ਬਾਲਾਕੋਟ ਪਹਿਲਾਂ ਤੋਂ ਹੀ ਕਥਿਤ ਜਹਾਦੀਆਂ ਦਾ ਅੱਡਾ ਸੀ ਤੇ ਮਹਾਰਾਜ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਵੀ ਇੱਥੇ ਹਮਲਾ ਕੀਤਾ ਸੀ।
1831 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਨੇ ਸਈਅਦ ਅਹਿਮਦ ਸ਼ਾਹ ਬਰੇਵਲੀ ਨੂੰ ਮੌਤ ਦੇ ਘਾਟ ਉਤਾਰ ਦੇ ਪੇਸ਼ਾਵਰ 'ਤੇ ਕਬਜ਼ਾ ਕੀਤਾ ਸੀ। ਉਸ ਸਮੇਂ ਸ਼ਾਹ ਨੇ ਆਪਣੇ ਆਪ ਨੂੰ ਇਮਾਮ ਐਲਾਨ ਕੇ ਹਾਲਾਤ ਮੁਤਾਬਕ 'ਜਿਹਾਦ' ਸ਼ੁਰੂ ਕਰ ਦਿੱਤਾ ਸੀ। ਸ਼ਾਹ ਤੇ ਉਸ ਦੇ ਕਥਿਤ ਜਿਹਾਦੀ 1824 ਈਸਵੀ ਤੋਂ 1831 ਤਕ ਬਾਲਾਕੋਟ ਵਿੱਚ ਸਰਗਰਮ ਰਹੇ ਸਨ। ਬਾਲਾਕੋਟ 'ਚ ਪਹਾੜ ਹੋਣ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਇਹ ਇਲਾਕਾ ਦੂਰ ਸੀ।
ਇਹ ਦਾਅਵਾ ਪਾਕਿਸਤਾਨੀ ਲੇਖਕਾ ਆਇਸ਼ਾ ਜਲਾਲ ਦੀ ਕਿਤਾਬ 'ਪਾਰਟੀਜੰਸ ਆਫ ਅੱਲ੍ਹਾ..' ਵਿੱਚ ਕੀਤਾ ਗਿਆ ਹੈ। ਕਿਤਾਬ ਮੁਤਾਬਕ ਅਹਿਮਦ ਸ਼ਾਹ ਭਾਰਤੀ ਉਪ ਮਹਾਂਦੀਪ ਵਿੱਚ ਇਸਲਾਮਕ ਰਾਜ ਸਥਾਪਤ ਕਰਨਾ ਚਾਹੁੰਦਾ ਸੀ। ਇਸੇ ਉਦੇਸ਼ ਨਾਲ ਉਸ ਨੇ ਹਜ਼ਾਰਾਂ ਜਿਹਾਦੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਖ਼ਿਲਾਫ਼ ਇਕੱਠਾ ਕੀਤਾ ਸੀ।
ਫਿਰ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਦੀ ਅਗਵਾਈ ਵਿੱਚ ਲੜੀ ਜੰਗ 'ਚ ਸਈਅਦ ਅਹਿਮਦ ਸ਼ਾਹ ਮਾਰਿਆ ਗਿਆ ਤੇ ਫਿਰ ਪੇਸ਼ਾਵਰ ਨੂੰ ਮਹਾਰਾਜਾ ਦੇ ਰਾਜ ਵਿੱਚ ਸ਼ਾਮਲ ਕੀਤਾ ਗਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement