Punjab News: ਨੈਨਾ ਦੇਵੀ ਤੋਂ ਵਾਪਸੀ ਦੌਰਾਨ ਵੱਡਾ ਹਾਦਸਾ; ਭਗਤਾਂ ਨਾਲ ਭਰਿਆ ਵਾਹਨ ਨਹਿਰ 'ਚ ਡਿੱਗਿਆ, ਕਈ ਲਾਪਤਾ, ਮੱਚ ਗਈ ਹਾਹਾਕਾਰ
ਪੰਜਾਬ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ, ਦੱਸਿਆ ਜਾ ਰਿਹਾ ਹੈ ਕਿ ਨੈਨਾ ਦੇਵੀ ਮੰਦਰ ਤੋਂ ਦਰਸ਼ਨ ਕਰ ਕੇ ਵਾਪਸ ਆ ਰਹੇ ਭਗਤ, ਜੋ ਕਿ ਇੱਕ ਇੱਕ ਛੋਟੇ ਹਾਥੀ 'ਤੇ ਸਵਾਰ ਸਨ, ਜਦੋਂ ਇੱਕ ਪੁਲ ਦੇ ਨੇੜੇ ਲੰਘੇ ਤਾਂ ਇਹ ਵਾਹਨ ਸਿੱਧਾ ਨਹਿਰ 'ਚ ਜਾ..

Major Accident While Returning from Naina Devi: ਪੰਜਾਬ ਵਿੱਚ ਐਤਵਾਰ ਦੀ ਸ਼ਾਮ ਨੂੰ ਇੱਕ ਵੱਡਾ ਹਾਦਸਾ ਹੋ ਗਿਆ, ਜਦੋਂ ਨੈਨਾ ਦੇਵੀ ਮੰਦਰ ਤੋਂ ਦਰਸ਼ਨ ਕਰ ਕੇ ਵਾਪਸ ਆ ਰਹੇ ਭਗਤਾਂ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ। ਭਗਤਾਂ ਦੇ ਨਾਲ ਭਰਿਆ ਇੱਕ ਛੋਟਾ ਹਾਥੀ (ਛੋਟੀ ਯਾਤਰੀ ਵੈਨ) ਵਾਹਨ ਅਚਾਨਕ ਬੇਕਾਬੂ ਹੋ ਕੇ ਜਗੇੜਾ ਪੁਲ ਦੇ ਨੇੜੇ ਇਕ ਨਹਿਰ ਵਿੱਚ ਜਾ ਡਿੱਗਿਆ। ਇਹ ਘਟਨਾ ਖੰਨਾ ਦੇ ਦੌਰਾਹਾ ਇਲਾਕੇ ਦੀ ਦੱਸੀ ਜਾ ਰਹੀ ਹੈ। ਵਾਹਨ ਵਿੱਚ ਲਗਭਗ 25 ਭਗਤ ਸਵਾਰ ਸਨ, ਜਿਨ੍ਹਾਂ ਵਿੱਚ ਔਰਤਾਂ, ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਸਨ।
ਹਾਦਸੇ ਤੋਂ ਬਾਅਦ ਮੌਕੇ 'ਤੇ ਹੜਕੰਪ ਮਚ ਗਿਆ ਅਤੇ ਲੋਕ ਘਬਰਾਏ ਹੋਏ ਦੌੜ-ਭੱਜ ਕਰਦੇ ਨਜ਼ਰ ਆਏ। ਜਿਵੇਂ ਹੀ ਹਾਦਸੇ ਦੀ ਸੂਚਨਾ ਮਿਲੀ, ਪੁਲਿਸ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਰਾਹਤ ਕੰਮਾਂ ਦੀ ਸ਼ੁਰੂਆਤ ਕੀਤੀ ਗਈ। ਕੁੱਝ ਲੋਕਾਂ ਬਾਹਰ ਕੱਢ ਲਿਆ ਗਿਆ, ਪਰ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਰੈਸਕਿਊ ਓਪਰੇਸ਼ਨ ਜਾਰੀ, ਕੁੱਝ ਭਗਤਾਂ ਦੀ ਹਾਲਤ ਗੰਭੀਰ, ਕੁੱਝ ਲਾਪਤਾ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਰੈਸਕਿਊ ਓਪਰੇਸ਼ਨ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਅਤੇ ਹੁਣ ਤੱਕ ਲਗਭਗ 20 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸਦੇ ਨਾਲ ਹੀ ਨੇੜਲੇ ਇਲਾਕਿਆਂ ਤੋਂ ਗੋਤਾਖੋਰਾਂ ਨੂੰ ਬੁਲਾਕੇ ਬਾਕੀ ਲਾਪਤਾ ਭਗਤਾਂ ਦੀ ਖੋਜ ਸ਼ੁਰੂ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਵਿੱਚੋਂ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਜਦਕਿ 3 ਤੋਂ 4 ਲੋਕ ਹੁਣ ਵੀ ਨਹਿਰ ਵਿੱਚ ਲਾਪਤਾ ਹਨ।
ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ (52), ਮਨਜੀਤ ਕੌਰ (58), ਸੁਖਮਨ ਕੌਰ (ਇੱਕ ਸਾਲ ਤੋਂ ਥੋੜ੍ਹੀ ਵੱਧ ਉਮਰ) ਅਤੇ ਆਕਾਸਦੀਪ ਸਿੰਘ (8 ਸਾਲ) ਵਜੋਂ ਹੋਈ ਹੈ। ਇਹ ਸਾਰੇ ਹੀ ਵਿਅਕਤੀ ਪਿੰਡ ਮਾਨਕਵਾਲ ਦੇ ਰਹਿਣ ਵਾਲੇ ਸਨ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਰਾਤ 2 ਵਜੇ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਈਆਂ ਗਈਆਂ। ਦੂਜੇ ਪਾਸੇ ਲਾਪਤਾ ਲੋਕਾਂ ਦੀ ਖੋਜ ਲਈ ਰਾਤ 2 ਵਜੇ ਤੱਕ ਰੈਸਕਿਊ ਓਪਰੇਸ਼ਨ ਚੱਲਦਾ ਰਿਹਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ (DC) ਹਿਮਾਂਸ਼ੂ ਜੈਨ, SSP ਜੋਤੀ ਯਾਦਵ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਰਾਤ ਨੂੰ ਹੀ ਡੇਹਲੋਂ ਦੇ ਸਿਵਲ ਹਸਪਤਾਲ ਪਹੁੰਚੇ। ਡਿਪਟੀ ਕਮਿਸ਼ਨਰ ਨੇ ਜ਼ਖਮੀ ਲੋਕਾਂ ਦੀ ਹਾਲਤ ਬਾਰੇ ਪੁੱਛਿਆ ਅਤੇ ਡਾਕਟਰਾਂ ਤੋਂ ਸਾਰੀ ਘਟਨਾ ਦੀ ਜਾਣਕਾਰੀ ਲਈ।





















