ਪੰਜਾਬ ‘ਚ ਵੱਡੀ ਘਟਨਾ, ਗੈਸ ਲੀਕ ਹੋਣ ਨਾਲ ਲੱਗੀ ਅੱਗ, ਪੈ ਗਿਆ ਚੀਕ-ਚਿਹਾੜਾ!
ਸਾਹਨੇਵਾਲ ਥਾਣੇ ਦੇ ਅਧੀਨ ਪੈਂਦੀ ਟਿੱਬਾ ਦੀ ਗਣਪਤੀ ਕਾਲੋਨੀ ਵਿੱਚ ਸਥਿਤ ਇੱਕ ਫੈਕਟਰੀ ਦੇ ਉੱਪਰ ਬਣੇ ਕਵਾਰਟਰ ਵਿੱਚ ਸਵੇਰੇ ਚਾਹ ਬਣਾਉਂਦੇ ਸਮੇਂ ਸਿਲੈਂਡਰ ਤੋਂ ਗੈਸ ਲੀਕ ਹੋ ਗਈ, ਜਿਸ ਕਾਰਨ ਅੱਗ ਲੱਗ ਗਈ।..

ਸਾਹਨੇਵਾਲ ਥਾਣੇ ਦੇ ਅਧੀਨ ਪੈਂਦੀ ਟਿੱਬਾ ਦੀ ਗਣਪਤੀ ਕਾਲੋਨੀ ਵਿੱਚ ਸਥਿਤ ਇੱਕ ਫੈਕਟਰੀ ਦੇ ਉੱਪਰ ਬਣੇ ਕਵਾਰਟਰ ਵਿੱਚ ਸਵੇਰੇ ਚਾਹ ਬਣਾਉਂਦੇ ਸਮੇਂ ਸਿਲੈਂਡਰ ਤੋਂ ਗੈਸ ਲੀਕ ਹੋ ਗਈ, ਜਿਸ ਕਾਰਨ ਅੱਗ ਲੱਗ ਗਈ। ਇਸ ਹਾਦਸੇ ਵਿੱਚ 13 ਸਾਲ ਦੇ ਬੱਚੇ ਸਮੇਤ ਪਰਿਵਾਰ ਦੇ 7 ਮੈਂਬਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਸ਼ੁਰੂਆਤੀ ਇਲਾਜ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਿਵਿਲ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਵਜ਼ੀਰ ਸਿੰਘ ਨੇ ਦੱਸਿਆ ਕਿ ਸ਼ਿਵ ਕੁਮਾਰ (45) ਪੁੱਤਰ ਭੋਲਾ ਪ੍ਰਸਾਦ, ਵਾਸੀ ਰਾਮਪੁਰ (ਯੂਪੀ), ਆਪਣੇ ਪੁੱਤਰਾਂ ਸ਼ੁਭਮ (20), ਆਸ਼ੂ (18), ਆਸ਼ੀਸ਼ (16), ਰੌਨਕ (13) ਅਤੇ ਭਤੀਜਿਆਂ ਮੁਰਲੀਧਰ (40) ਤੇ ਹਰੀਸ਼ ਚੰਦ (35) ਨਾਲ ਇੱਕ ਕਵਾਰਟਰ ਵਿੱਚ ਰਹਿੰਦਾ ਸੀ।
ਇੰਝ ਲੱਗੀ ਪੂਰੇ ਘਰ 'ਚ ਅੱਗ
ਵੀਰਵਾਰ ਸਵੇਰੇ ਜਦੋਂ ਸ਼ਿਵ ਕੁਮਾਰ ਨੇ ਚਾਹ ਬਣਾਉਣ ਲਈ ਗੈਸ ਜਲਾਉਣ ਦੀ ਕੋਸ਼ਿਸ਼ ਕੀਤੀ ਤਾਂ ਤੇਜ਼ ਲਪਟਾਂ ਨਿਕਲੀਆਂ ਅਤੇ ਅੱਗ ਪੂਰੇ ਕਮਰੇ ਵਿੱਚ ਫੈਲ ਗਈ। ਇਸ ਕਾਰਨ ਸ਼ਿਵ ਕੁਮਾਰ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਹੱਥ, ਪੈਰ ਅਤੇ ਚਿਹਰੇ ਬੁਰੀ ਤਰ੍ਹਾਂ ਸੜ ਗਏ। ਉਨ੍ਹਾਂ ਨੂੰ ਫੈਕਟਰੀ ਗੁਰੂ ਕਿਰਪਾ ਇੰਡਸਟਰੀਜ਼ ਦੇ ਮਾਲਕ ਹਿਮਾਂਸ਼ੁ ਅਰੋੜਾ ਅਤੇ ਨਮਨ ਅਰੋੜਾ ਤੁਰੰਤ ਸੀ.ਐੱਮ.ਸੀ. ਹਸਪਤਾਲ ਲੈ ਗਏ, ਜਿੱਥੇ ਸ਼ੁਰੂਆਤੀ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਿਵਿਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਜਾਂਚ ਅਧਿਕਾਰੀ ਵਜ਼ੀਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਹਾਦਸਾ ਰਾਤ ਭਰ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਵਾਪਰਿਆ ਅਤੇ ਇਸ ਵਿੱਚ ਕਿਸੇ ਦੀ ਲਾਪਰਵਾਹੀ ਸਾਹਮਣੇ ਨਹੀਂ ਆਈ। ਫਿਲਹਾਲ ਪੁਲਿਸ ਮਾਮਲੇ ਨਾਲ ਸਬੰਧਤ ਅੱਗੇ ਦੀ ਕਾਰਵਾਈ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















