Punjab news: ਨਸ਼ੇ ਦੀ ਹਾਲਤ 'ਚ ਮਾਸੂਮ ਨੂੰ ਚੁੱਕ ਕੇ ਲਿਜਾ ਰਿਹਾ ਸੀ ਨੌਜਵਾਨ, ਲੋਕਾਂ ਨੇ ਪੁੱਛਿਆ ਤਾਂ...
Batala news: ਬਟਾਲਾ ਵਿੱਚ ਖਜੂਰੀ ਗੇਟ ਨੇੜੇ ਸਥਿਤ ਪੈਟਰੋਲ ਪੰਪ ਕੋਲੋਂ ਨਸ਼ੇ ਦੀ ਹਾਲਤ ਵਿੱਚ ਇੱਕ ਨੌਜਵਾਨ ਵਲੋਂ 10 ਸਾਲਾ ਬੱਚੇ ਨੂੰ ਚੁੱਕ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
Batala news: ਬਟਾਲਾ ਵਿੱਚ ਖਜੂਰੀ ਗੇਟ ਨੇੜੇ ਸਥਿਤ ਪੈਟਰੋਲ ਪੰਪ ਕੋਲੋਂ ਨਸ਼ੇ ਦੀ ਹਾਲਤ ਵਿੱਚ ਇੱਕ ਨੌਜਵਾਨ ਵਲੋਂ 10 ਸਾਲਾ ਬੱਚੇ ਨੂੰ ਚੁੱਕ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਜਦੋਂ ਲੋਕਾਂ ਨੂੰ ਨੌਜਵਾਨ ਨੂੰ ਰੋਕਿਆ ਅਤੇ ਪੁੱਛਗਿੱਛ ਕੀਤੀ ਤਾਂ ਨੌਜਵਾਨ ਨੇ ਖੁੱਦ ਨਸ਼ਾ ਕੀਤਾ ਹੋਇਆ ਸੀ। ਇਸ ਦੇ ਨਾਲ ਹੀ ਜਦੋ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ਵਿਚੋਂ ਪੰਜਾਬ ਪੁਲਿਸ ਦਾ ਆਈਡੀ ਕਾਰਡ ਨਿਕਲਿਆ।
ਇਸ ਤੋਂ ਬਾਅਦ ਲੋਕਾਂ ਨੇ ਮੌਕੇ ’ਤੇ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਨੇ ਉਕਤ ਨੌਜਵਾਨ ਨੂੰ ਹਿਰਾਸਤ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ 'ਤੇ ਚਸ਼ਮਦੀਦ ਰੋਹਿਤ ਅਤੇ ਦਸ ਸਾਲਾਂ ਬੱਚੇ ਦੇ ਭਰਾ ਪ੍ਰਭਜੋਤ ਨੇ ਦੱਸਿਆ ਕਿ ਉਕਤ ਨੌਜਵਾਨ ਜਬਰਦਸਤੀ ਬੱਚੇ ਨੂੰ ਚੁੱਕ ਕੇ ਲਿਜਾ ਰਿਹਾ ਸੀ, ਬੱਚਾ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਨੌਜਵਾਨ ਜੋ ਕੇ ਖੁੱਦ ਨਸ਼ੇ ਵਿੱਚ ਸੀ ਉਹ ਬੱਚੇ ਨੂੰ ਧੱਕੇ ਨਾਲ ਲਿਜਾ ਰਿਹਾ ਸੀ, ਲੋਕਾਂ ਨੇ ਨੌਜਵਾਨ ਨੂੰ ਰੋਕ ਕੇ ਬੱਚੇ ਨੂੰ ਛੁਡਵਾਇਆ।
ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਨੇ ਵੀ ਕੀਤੀ ਲੋਕਾਂ ਨੂੰ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਛੱਡਣ ਦੀ ਅਪੀਲ
ਉਕਤ ਨੌਜਵਾਨ ਨੂੰ ਪੁੱਛਿਆ ਗਿਆ ਤਾਂ ਉਹ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਕਹਿਣ ਲੱਗ ਪਿਆ ਅਤੇ ਪੰਜਾਬ ਪੁਲਿਸ ਦਾ ਆਈਡੀ ਕਾਰਡ ਵੀ ਉਸ ਦੀ ਜੇਬ ਵਿੱਚੋਂ ਨਿਕਲਿਆ। ਲੋਕਾਂ ਵਲੋਂ ਪੁਲਿਸ ਨੂੰ ਇਤਲਾਹ ਕੀਤੀ ਗਈ। ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਟੀਮ ਵਲੋਂ ਉਕਤ ਨੌਜਵਾਨ ਨੂੰ ਕਾਬੂ ਕਰਦੇ ਹੋਏ ਆਪਣੇ ਨਾਲ ਪੁਲਿਸ ਥਾਣਾ ਸਿਟੀ ਲੈ ਗਈ।
ਬਟਾਲਾ ਪੁਲਿਸ ਦੇ ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਹੀਰਾ ਸਿੰਘ ਜੋ ਕੇ ਇਕ ਬੱਚੇ ਨੂੰ ਜ਼ਬਰਦਸਤੀ ਲਿਜਾ ਰਿਹਾ ਸੀ ਪੁਲਿਸ ਟੀਮ ਨੇ ਉਸ ਨੂੰ ਕਾਬੂ ਕੀਤਾ ਅਤੇ ਉਸ ਦੀ ਜੇਬ ਵਿਚੋਂ ਪੰਜਾਬ ਪੁਲਿਸ ਦਾ ਆਈ ਡੀ ਕਾਰਡ ਨਿਕਲਿਆ। ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Machhiwara News : ਖੇਤਾਂ 'ਚ ਮੱਕੀ ਦੀ ਫਸਲ ’ਤੇ ਸਪਰੇਅ ਕਰਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ