ਪੜਚੋਲ ਕਰੋ
(Source: ECI/ABP News)
'ਹਰਸਿਮਰਤ ਬਾਦਲ ਆਪਣੇ ਪਤੀ ਦੀ ਗਾਤਰਾ ਸੰਭਾਲਣ 'ਚ ਮਦਦ ਕਰੇ', ਮਾਨ ਨੇ ਢੀਂਡਸਾ ਨੂੰ ਵੀ ਦਿੱਤੀ ਖ਼ਾਸ ਸਲਾਹ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਉੱਤੇ ਕਰਾਰਾ ਪਲਟਵਾਰ ਕੀਤਾ ਹੈ। ਉਨ੍ਹਾਂ ਹਰਸਿਮਰਤ ਕੌਰ ਬਾਦਲ ਨੂੰ ਕਿਹਾ ਕਿ ਉਹ ਮੇਰੇ (ਭਗਵੰਤ ਮਾਨ) ਬਾਰੇ ਸੋਚਣਾ ਛੱਡ ਕੇ ਸੁਖਬੀਰ ਸਿੰਘ ਬਾਦਲ ਦੀ ਗਾਤਰਾ ਸਾਹਿਬ ਸੰਭਾਲਣ ਵਿੱਚ ਮਦਦ ਕਰਨ। ਉਨ੍ਹਾਂ ਕਿਹਾ ਕਿ ਜੋ ਬੰਦਾ ਗਾਤਰਾ ਸਾਹਿਬ ਸੰਭਾਲ ਕੇ ਨਹੀਂ ਰੱਖ ਸਕਦਾ ਉਹ ਪੰਜਾਬ ਤੇ ਪੰਥ ਦੀ ਕੀ ਸੰਭਾਲ ਕਰੇਗਾ? ਇਸ ਦੇ ਨਾਲ ਹੀ ਭਗਵੰਤ ਮਾਨ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਸਲਾਹ ਦਿੱਤੀ ਕਿ ਉਹ 'ਆਪ' ਨੂੰ ਸਿੱਖਿਆ ਦੇਣ ਦੀ ਥਾਂ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਸਿੱਖਿਆ ਉੱਤੇ ਆਗਿਆਕਾਰੀ ਪੁੱਤਰ ਵਜੋਂ ਅਮਲ ਕਰਨ।
ਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ਰਾਹੀਂ ਸੁਖਬੀਰ ਸਿੰਘ ਬਾਦਲ ਨੂੰ ਸੰਗਰੂਰ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਪਰ ਨਾਲ ਹੀ ਵਿਅੰਗਪੂਰਨ ਸ਼ਰਤ ਰੱਖੀ ਕਿ ਉਹ ਆਪਣੇ ਸਾਲੇ ਬਿਕਰਮ ਸਿੰਘ ਮਜੀਠੀਆ ਨੂੰ ਸੰਗਰੂਰ ਤੋਂ ਦੂਰ ਰੱਖਣ ਕਿਉਂਕਿ ਸੰਗਰੂਰ ਹਲਕੇ ਦੇ ਨੌਜਵਾਨ ਚਿੱਟੇ ਦੇ ਨਸ਼ੇ ਤੋਂ ਬਚੇ ਹੋਏ ਹਨ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਾਰੀਆਂ ਚੋਣਾਂ ਦਾ ਇਤਿਹਾਸ ਰਿਹਾ ਹੈ ਕਿ ਬਿਕਰਮ ਮਜੀਠੀਆ ਜਿਸ ਵੀ ਹਲਕੇ ਵਿੱਚ ਪ੍ਰਚਾਰ ਇੰਚਾਰਜ ਰਹੇ ਹਨ, ਉੱਥੋਂ ਦੇ ਨੌਜਵਾਨ ਨਸ਼ੇ ਉੱਤੇ ਲਗਾ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਤੇ ਉਨ੍ਹਾਂ ਦੇ ਲੀਡਰਾਂ ਨੂੰ ਆਮ ਆਦਮੀ ਪਾਰਟੀ ਦਾ 'ਫੋਬੀਆ' ਹੋ ਗਿਆ ਹੈ। ਮਾਨ ਨੇ ਬਾਦਲ ਦਲ ਦੇ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਉਨ੍ਹਾਂ ਬਾਰੇ (ਭਗਵੰਤ ਮਾਨ ਅਤੇ 'ਆਪ') ਬਾਰੇ ਅਫ਼ਵਾਹਾਂ ਉਡਾਉਣੀਆਂ ਬੰਦ ਕਰਨ ਤੇ ਚੋਣ ਮੈਦਾਨ ਵਿੱਚ ਜ਼ਮੀਨੀ ਹਕੀਕਤ ਦੇ ਰੂਬਰੂ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਆਮ ਆਦਮੀ ਪਾਰਟੀ ਬਾਦਲ ਐਂਡ ਕੰਪਨੀ ਦੀ ਹਮੇਸ਼ਾ ਲਈ ਬੋਲਤੀ ਬੰਦ ਕਰ ਦੇਵੇਗੀ।
ਮਾਨ ਨੇ ਕਿਹਾ ਕਿ 'ਆਪ' ਇੱਕ ਅੰਦੋਲਨ ਵਿੱਚੋਂ ਨਿਕਲੀ ਹੋਈ ਵਤਨਪ੍ਰਸਤ ਪਾਰਟੀ ਹੈ, ਬਾਦਲਾਂ ਤੇ ਕੈਪਟਨਾਂ ਵਾਂਗ ਪਰਿਵਾਰਪ੍ਰਸਤ ਤੇ ਐਸ਼ਪ੍ਰਸਤ ਪਾਰਟੀ ਨਹੀਂ। ਇਸੇ ਵਤਨਪ੍ਰਸਤੀ ਕਾਰਨ ਉਨ੍ਹਾਂ ਪ੍ਰਤੀਕਿਰਿਆ ਦਿੱਤੀ ਸੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇਸ਼ ਤੇ ਦੇਸ਼ ਦੀ ਏਕਤਾ-ਅਖੰਡਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਇਸ ਖ਼ਤਰਨਾਕ ਤੇ ਦੇਸ਼ ਵਿਰੋਧੀ ਜੋੜੀ ਨੂੰ ਰੋਕਣ ਲਈ 'ਆਪ' ਕੋਈ ਵੀ ਕੁਰਬਾਨੀ ਦੇ ਸਕਦੀ ਹੈ, ਪ੍ਰੰਤੂ ਇਸ ਦਾ ਮਤਲਬ ਇਹ ਨਹੀਂ ਸੀ ਕਿ ਆਮ ਆਦਮੀ ਪਾਰਟੀ ਬੰਦ ਕਰ ਦਿੱਤੀ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਟ੍ਰੈਂਡਿੰਗ
ਅੰਮ੍ਰਿਤਸਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
