ਪੜਚੋਲ ਕਰੋ

UCC ਦੇ ਮੁੱਦੇ 'ਤੇ ਘਿਰੀ ਮਾਨ ਸਰਕਾਰ, ਅਕਾਲੀ ਦਲ ਨੇ ਕਿਹਾ ਸਟੈਂਡ ਸਾਫ਼ ਕਰੇ ਪੰਜਾਬ ਸਰਕਾਰ, ਸਿੱਖਾਂ ਨਾਲ ਗੱਲ ਕੀਤੇ ਬਿਨਾਂ....

ਡਾ. ਚੀਮਾ ਨੇ  ਕਿਹਾ ਕਿ ਜੋ ਦਿਸ ਰਿਹਾ ਹੈ, ਅਸਲੀਅਤ ਉਸ ਤੋਂ ਕਿਤੇ ਅੱਗੇ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਪ ਨੇ ਵੱਖ-ਵੱਖ ਕੇਸਾਂ ਵਿਚ ਫਸੇ ਆਪਣੇ ਸਿਖ਼ਰਲੇ ਆਗੂਆਂ ਦੀ ਰਾਖੀ ਵਾਸਤੇ ਘੱਟ ਗਿਣਤੀਆਂ ਤੇ ਕਬਾਇਲੀਆਂ ਦੇ ਹਿੱਤ ਸਰੰਡਰ ਕਰ ਦਿੱਤੇ ਹਨ।

Punjab News: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸਾਂਝੇ ਸਿਵਲ ਕੋਡ (ਯੂ ਸੀ ਸੀ) ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਤੇ ਪੰਜਾਬ ਵਿੱਚ ਵੱਖ-ਵੱਖ ਬੋਲੀਆਂ ਬੋਲ ਕੇ ਪੰਜਾਬੀਆਂ ਨੂੰ ਧੋਖਾ ਦੇਣਾ ਚਾਹੁੰਦੀ ਹੈ।

ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਆਪ ਯੂ ਸੀ ਸੀ ਦੇ ਸੰਵੇਦਨਸ਼ੀਲ ਮੁੱਦੇ ’ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ। ਆਪ ਇਕਾਈ ਤਾਂ ਸਾਰੇ ਧਾਰਮਿਕ ਆਗੂਆਂ, ਰਾਜਾਂ ਤੇ ਸਮਾਜ ਦੇ ਵਰਗਾਂ ਦੇ ਵਿਚਾਰ ਸੁਣਨ ਤੋਂ ਬਾਅਦ ਯੂ ਸੀ ਸੀ ਲਾਗੂ ਕਰਨ ਦੀ ਗੱਲ ਕਰ ਰਹੀ ਹੈ ਪਰ ਆਪ ਹਾਈ ਕਮਾਂਡ ਨੇ ਯੂ ਸੀ ਸੀ ਦੀ ਖੁੱਲ੍ਹੇਆਮ ਹਮਾਇਤ ਕੀਤੀ ਹੈ।

ਇਸ ਕਦਮ ਨੂੰ ਦੋਗਲਾਪਨ ਤੇ ਨੈਤਿਕਤਾ ਵਿਹੂਣੀ ਸਿਆਸੀ ਲੋੜ ਕਰਾਰ ਦਿੰਦਿਆਂ ਡਾ. ਚੀਮਾ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਆਪ ਹਾਈ ਕਮਾਂਡ ਨੇ ਪੰਜਾਬ ਇਕਾਈ, ਮੁੱਖ ਮੰਤਰੀ ਤੇ ਸਿੱਖ ਕੌਮ ਨੂੰ ਭਰੋਸੇ ਵਿਚ ਲਏ ਬਗੈਰ ਹੀ ਸਾਰੇ ਦੇਸ਼ ਵਿਚ ਯੂ ਸੀ ਸੀ ਲਾਗੂ ਕਰਨ ਦੀ ਹਮਾਇਤ ਕੀਤੀ ਹੈ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਆਪ ਹਾਈ ਕਮਾਂਡ ਪੰਜਾਬ ਵਿਚ ਆਪਣੇ ਮੁੱਖ ਮੰਤਰੀ ਤੇ ਧਾਰਮਿਕ ਪ੍ਰਤੀਨਿਧਾਂ ਦੀ ਕਿੰਨੀ ਕਦਰ ਕਰਦੀ ਹੈ ਜਿਹਨਾਂ ਨਾਲ ਯੂ ਸੀ ਸੀ ਦੀ ਖੁੱਲ੍ਹੀ ਹਮਾਇਤ ਕਰਨ ਤੋਂ ਪਹਿਲਾਂ ਕੋਈ ਸਲਾਹ ਮਸ਼ਵਰਾ ਵੀ ਨਹੀਂ ਕੀਤਾ ਗਿਆ।

ਡਾ. ਚੀਮਾ ਨੇ  ਕਿਹਾ ਕਿ ਜੋ ਦਿਸ ਰਿਹਾ ਹੈ, ਅਸਲੀਅਤ ਉਸ ਤੋਂ ਕਿਤੇ ਅੱਗੇ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਪ ਨੇ ਵੱਖ-ਵੱਖ ਕੇਸਾਂ ਵਿਚ ਫਸੇ ਆਪਣੇ ਸਿਖ਼ਰਲੇ ਆਗੂਆਂ ਦੀ ਰਾਖੀ ਵਾਸਤੇ ਘੱਟ ਗਿਣਤੀਆਂ ਤੇ ਕਬਾਇਲੀਆਂ ਦੇ ਹਿੱਤ ਸਰੰਡਰ ਕਰ ਦਿੱਤੇ ਹਨ।

ਉਹਨਾਂ ਕਿਹਾ ਇਸ ਮਾਮਲੇ ਵਿਚ ਪਾਰਟੀ ਦੇ ਸਿੱਧੇ ਹੀ ਆਤਮ ਸਮਰਪਣ ਕਰਨ ਦਾ ਹੋਰ ਕੋਈ ਕਾਰਨ ਨਹੀਂ ਹੋ ਸਕਦਾ। ਉਹਨਾਂ ਨੇ ਆਪ ਦੇ ਐਮ ਪੀ ਸੰਦੀਪ ਪਾਠਕ ਵੱਲੋਂ ਸੰਵਿਧਾਨ ਦੀ ਧਾਰਾ 44 ਵਿਚ ਯੂ ਸੀ ਸੀ ਦੀ ਵਿਵਸਥਾ ਹੋਣ ਦੀ ਗੱਲ ਕਹਿ ਕੇ ਇਸਨੂੰ ਜਾਇਜ਼ ਠਹਿਰਾਉਣ ਕੀ ਕੋਸ਼ਿਸ਼ ਕੀਤੀ ਜਦੋਂ ਕਿ ਅਸਲੀਅਤ ਵਿਚ ਇਹ ਸਾਂਝੀ ਸੂਚੀ ਦਾ ਵਿਸ਼ਾ ਹੈ ਤੇ ਰਾਜ ਦੇ ਨਿਰਦੇਸ਼ਕ ਸਿਧਾਂਤਾਂ ਵਿਚ ਸ਼ਾਮਲ ਹੈ।

ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਇਸ ਮਾਮਲੇ ਵਿਚ ਆਪ ਦੇ ਦੋਗਲੇਪਨ ਦੇ ਮੱਦੇਨਜ਼ਰ ਤੁਰੰਤ ਸਟੈਂਡ ਸਪਸ਼ਟ ਕਰਨ। ਉਹਨਾਂ ਕਿਹਾ ਕਿ ਤੁਸੀਂ ਆਨੰਦ ਮੈਰਿਜ ਐਕਟ ਦਾ ਪ੍ਰਚਾਰ ਕਰ ਰਹੇ ਸੀ ਪਰ ਯੂ ਸੀ ਸੀ ਤਾਂ ਉਸ ’ਤੇ ਵੀ ਭਾਰੂ ਪੈ ਜਾਵੇਗਾ। ਉਹਨਾਂ ਕਿਹਾ ਕਿ ਵੱਖ-ਵੱਖ ਧਰਮਾਂ ਤੇ ਕਬੀਲਿਆਂ ਦੇ ਵਿਰਾਸਤ, ਵਿਆਹ ਤੇ ਤਲਾਕ ਦੇ ਕਾਨੂੰਨ ਪ੍ਰਭਾਵਤ ਹੋਣਗੇ ਜੋ ਸਮਾਜ ਵਿਚ ਬੇਚੈਨੀ ਪੈਦਾ ਕਰਨ ਜੋ ਦੇਸ਼ ਦੇ ਹਿੱਤ ਵਿਚ ਨਹੀਂ ਹੈ।

 

ਟਾਪ ਹੈਡਲਾਈਨ

Faridkot ਜੇਲ੍ਹ 'ਚ ਬੰਦ ਇੱਕ ਹਵਾਲਾਤੀ ਦੀ ਵਿਗੜੀ ਸਿਹਤ , ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ 
Faridkot ਜੇਲ੍ਹ 'ਚ ਬੰਦ ਇੱਕ ਹਵਾਲਾਤੀ ਦੀ ਵਿਗੜੀ ਸਿਹਤ , ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ 
Punjab News: ਪੰਜਾਬ 'ਚ ਵੱਡੀ ਹਲਚਲ, ‘ਆਪ’ ਵੱਲੋਂ ਚੋਣਾਂ ਲਈ ਵੱਡਾ ਐਲਾਨ! ਇਨ੍ਹਾਂ 2 ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਚੋਣ ਇੰਚਾਰਜ...
ਪੰਜਾਬ 'ਚ ਵੱਡੀ ਹਲਚਲ, ‘ਆਪ’ ਵੱਲੋਂ ਚੋਣਾਂ ਲਈ ਵੱਡਾ ਐਲਾਨ! ਇਨ੍ਹਾਂ 2 ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਚੋਣ ਇੰਚਾਰਜ...
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
ਗੁਰਦਾਸਪੁਰ 'ਚ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚੀ ਸਨਸਨੀ
ਗੁਰਦਾਸਪੁਰ 'ਚ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚੀ ਸਨਸਨੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਹਾਈ ਅਲਰਟ 'ਤੇ ਪੰਜਾਬ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ...
ਹਾਈ ਅਲਰਟ 'ਤੇ ਪੰਜਾਬ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਬੂਤਰਾਂ ਨੂੰ ਦਾਣਾ ਦੇ ਰਹੇ ਵਿਅਕਤੀ ਦਾ ਗੋਲੀ ਮਾਰ ਕਤਲ, ਇਲਾਕੇ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਬੂਤਰਾਂ ਨੂੰ ਦਾਣਾ ਦੇ ਰਹੇ ਵਿਅਕਤੀ ਦਾ ਗੋਲੀ ਮਾਰ ਕਤਲ, ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਤੋਂ ਵੱਡੀ ਖਬਰ, ਹੁਣ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦੁਪਹਿਰ 1 ਵਜੇ ਤੱਕ ਕੰਮ ਬੰਦ; ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
ਪੰਜਾਬ ਤੋਂ ਵੱਡੀ ਖਬਰ, ਹੁਣ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦੁਪਹਿਰ 1 ਵਜੇ ਤੱਕ ਕੰਮ ਬੰਦ; ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
Indigo Flight Emergency Landing: ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
Embed widget