ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਵੱਖੋ -ਵੱਖਰੀਆਂ ਜੇਲ੍ਹਾਂ ਦੇ ਸੁਪਰਡੈਂਟਾਂ ਨੂੰ ਮਾਨਸਾ ਕੋਰਟ ਵੱਲੋਂ ਆਦੇਸ਼ , ਦੋਸ਼ੀਆਂ ਨੂੰ ਅਗਲੀ ਪੇਸ਼ੀ 'ਤੇ ਕੀਤਾ ਜਾਵੇ ਪੇਸ਼
Mansa News : ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਨਾਮਜ਼ਦ ਦੋਸ਼ੀਆਂ ਦੀ ਅੱਜ ਮਾਨਸਾ ਕੋਰਟ ਦੇ ਵਿੱਚ ਪੇਸ਼ੀ ਸੀ ਪਰ ਕਿਸੇ ਦੋਸ਼ੀ ਨੂੰ ਜੇਲ੍ਹ ਅਥਾਰਟੀ ਵੱਲੋਂ ਨਾ ਤਾਂ ਵੀਡੀਓ ਕਾਨਫਰੰਸ ਅਤੇ ਨਾ ਹੀ ਫਿਜੀਕਲ ਤੌਰ 'ਤੇ ਪੇਸ਼ ਨਹੀਂ ਕੀਤਾ ਗਿਆ। ਸ ਤਹਿਤ ਮਾਨਸਾ ਦੀ
Mansa News : ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਨਾਮਜ਼ਦ ਦੋਸ਼ੀਆਂ ਦੀ ਅੱਜ ਮਾਨਸਾ ਕੋਰਟ ਦੇ ਵਿੱਚ ਪੇਸ਼ੀ ਸੀ ਪਰ ਕਿਸੇ ਦੋਸ਼ੀ ਨੂੰ ਜੇਲ੍ਹ ਅਥਾਰਟੀ ਵੱਲੋਂ ਨਾ ਤਾਂ ਵੀਡੀਓ ਕਾਨਫਰੰਸ ਅਤੇ ਨਾ ਹੀ ਫਿਜੀਕਲ ਤੌਰ 'ਤੇ ਪੇਸ਼ ਨਹੀਂ ਕੀਤਾ ਗਿਆ। ਸ ਤਹਿਤ ਮਾਨਸਾ ਦੀ ਮਾਨਯੋਗ ਅਦਾਲਤ ਨੇ ਵੱਖੋ- ਵੱਖਰੀਆਂ ਜੇਲ੍ਹਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਅਗਲੀ ਪੇਸ਼ੀ 'ਤੇ ਦੋਸ਼ੀਆਂ ਨੂੰ ਪੇਸ਼ ਕੀਤਾ ਜਾਵੇ।
ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅੱਜ ਸਿੱਧੂ ਮੂਸੇਵਾਲਾ ਕੇਸ ਵਿੱਚ ਪੇਸ਼ੀ ਸੀ ,ਜਿਸ ਵਿਚ ਦੋਸ਼ੀ ਜਗਦੀਪ ਸਿੰਘ ਜੱਗੂ ਭਗਵਾਨਪੁਰੀਆ, ਅਰਸ਼ਦ ਖ਼ਾਨ, ਕਪਿਲ ਪੰਡਿਤ, ਪਵਨ ਕੁਮਾਰ ਬਿਸ਼ਨੋਈ ਤੇ ਨਸੀਬ ਦੋਸ਼ੀ ਹਨ,ਉਹਨਾਂ ਨੂੰ ਜੇਲ੍ਹ ਅਥਾਰਟੀ ਵੱਲੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕੀਤਾ ਗਿਆ ਸੀ ,ਜੋ ਬਾਕੀ ਦੋਸ਼ੀ ਹਨ ਬਲਦੇਵ ਸਿੰਘ ਨਿੱਕੂ, ਸੰਦੀਪ ਕੇਕੜਾ, ਮਨਦੀਪ ਸਿੰਘ ਰਾਈਆਂ, ਲਾਰੇਂਸ ਬਿਸ਼ਨੋਈ, ਪ੍ਰਵਰਤਿਤ ਫੌਜੀ, ਮਨਪ੍ਰੀਤ ਭਾਊ, ਮੋਨੂੰ ਡਾਂਗਰ, ਪ੍ਰਭਦੀਪ ਸਿੰਘ ਪੱਬੀ,ਕੁਲਦੀਪ, ਕੇਸ਼ਵ, ਸਚਿਨ ਬਿਸ਼ਨੋਈ, ਸਚਿਨ ਚੌਧਰੀ, ਅੰਕਿਤ ਜੰਟੀ, ਅੰਕਿਤ ਸੇਰਸਾ, ਚਰਨਜੀਤ ਸਿੰਘ ਚੇਤਨ, ਬਿੱਟੂ, ਦੀਪਕ ਮੁੰਡੀ, ਰਜਿੰਦਰ ਜੌਕਰ, ਜਗਤਾਰ ਸਿੰਘ, ਸਰਾਜ ਸਿੰਘ, ਮਨਪ੍ਰੀਤ ਤੇ ਦੀਪਕ ਟੀਨੂੰ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਜੇਲ੍ਹ ਅਥਾਰਟੀ ਵੱਲੋਂ ਨਾ ਤਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਅਤੇ ਨਾ ਹੀ ਫਿਜੀਕਲ ਤੌਰ 'ਤੇ ਕੋਰਟ ਵਿਚ ਪੇਸ਼ ਕੀਤਾ ਗਿਆ।