(Source: ECI/ABP News)
Mansa Blast: ਦੀਵਾਲੀ ਤੋਂ ਪਹਿਲਾਂ ਪੰਜਾਬ ‘ਚ ਵੱਡੀ ਵਾਰਦਾਤ, ਪੈਟਰੋਲ ਪੰਪ ‘ਤੇ ਗ੍ਰੇਨੈਡ ਨਾਲ ਕੀਤਾ ਹਮਲਾ, ਕਿਹਾ-ਇਹ ਸਿਰਫ਼ ਟ੍ਰੇਲਰ....
Punjab Blast: ਪੈਟਰੋਲ ਪੰਪ ਦੇ ਮਾਲਕ ਖੁਸ਼ਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਕਿਸੇ ਨੇ ਉਸ ਦੇ ਪੈਟਰੋਲ ਪੰਪ 'ਤੇ ਗ੍ਰਨੇਡ ਸੁੱਟਿਆ, ਜੋ ਪੈਟਰੋਲ ਪੰਪ ਦੇ ਨੇੜੇ ਤੋਂ ਲੰਘਦੀ ਡਰੇਨ 'ਚ ਜਾ ਡਿੱਗਿਆ ਅਤੇ ਧਮਾਕਾ ਹੋ ਗਿਆ।
![Mansa Blast: ਦੀਵਾਲੀ ਤੋਂ ਪਹਿਲਾਂ ਪੰਜਾਬ ‘ਚ ਵੱਡੀ ਵਾਰਦਾਤ, ਪੈਟਰੋਲ ਪੰਪ ‘ਤੇ ਗ੍ਰੇਨੈਡ ਨਾਲ ਕੀਤਾ ਹਮਲਾ, ਕਿਹਾ-ਇਹ ਸਿਰਫ਼ ਟ੍ਰੇਲਰ.... Mansa petrol pump blast call for 5 crore rupees ransom from foreign number Mansa Blast: ਦੀਵਾਲੀ ਤੋਂ ਪਹਿਲਾਂ ਪੰਜਾਬ ‘ਚ ਵੱਡੀ ਵਾਰਦਾਤ, ਪੈਟਰੋਲ ਪੰਪ ‘ਤੇ ਗ੍ਰੇਨੈਡ ਨਾਲ ਕੀਤਾ ਹਮਲਾ, ਕਿਹਾ-ਇਹ ਸਿਰਫ਼ ਟ੍ਰੇਲਰ....](https://feeds.abplive.com/onecms/images/uploaded-images/2024/10/29/da2781449dde3411139e4855089cff581730185141478674_original.png?impolicy=abp_cdn&imwidth=1200&height=675)
Punjab News: ਪੰਜਾਬ ਦੇ ਮਾਨਸਾ ਦੇ ਸਿਰਸਾ ਰੋਡ 'ਤੇ ਸਥਿਤ ਇਕ ਪੈਟਰੋਲ ਪੰਪ 'ਤੇ ਐਤਵਾਰ (27 ਅਕਤੂਬਰ) ਦੀ ਰਾਤ ਨੂੰ ਧਮਾਕਾ ਹੋਇਆ। ਘਟਨਾ ਤੋਂ ਬਾਅਦ ਪੈਟਰੋਲ ਪੰਪ ਮਾਲਕ ਨੂੰ ਵਿਦੇਸ਼ੀ ਮੋਬਾਈਲ ਨੰਬਰ ਤੋਂ ਕਾਲ ਅਤੇ ਮੈਸੇਜ ਕਰਕੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਫਿਰੌਤੀ ਨਾ ਦੇਣ 'ਤੇ ਪੂਰੇ ਪਰਿਵਾਰ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਗਈ ਹੈ। ਪੁਲਿਸ ਨੇ ਪੈਟਰੋਲ ਪੰਪ ਮਾਲਕ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪੈਟਰੋਲ ਪੰਪ 'ਤੇ ਧਮਾਕੇ ਤੋਂ ਬਾਅਦ ਇਸ ਦੇ ਮਾਲਕ ਨੂੰ ਵਟਸਐਪ ਕਾਲ ਰਾਹੀਂ ਫੋਨ ਕੀਤਾ ਗਿਆ। ਫੋਨ ਨਾ ਚੁੱਕਣ 'ਤੇ ਪੈਟਰੋਲ ਪੰਪ ਮਾਲਕ ਨੂੰ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਸੁਨੇਹਾ ਭੇਜਿਆ ਗਿਆ। ਨਾਲ ਹੀ ਪੈਟਰੋਲ ਪੰਪ ਧਮਾਕੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਗਿਆ ਸੀ ਕਿ "ਸਿਰਫ ਟ੍ਰੇਲਰ ਦਿਖਾਇਆ ਗਿਆ ਹੈ, ਜੇਕਰ 5 ਕਰੋੜ ਰੁਪਏ ਨਾ ਦਿੱਤੇ ਗਏ ਤਾਂ ਘਰ 'ਤੇ ਹਮਲਾ ਕੀਤਾ ਜਾਵੇਗਾ ਤੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ।"
ਪੈਟਰੋਲ ਪੰਪ ਦੇ ਮਾਲਕ ਖੁਸ਼ਵਿੰਦਰ ਸਿੰਘ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪੈਟਰੋਲ ਪੰਪ ਦਾ ਅਟੈਂਡੈਂਟ ਗੁਰਪ੍ਰੀਤ ਸਿੰਘ ਰਾਤ ਵੇਲੇ ਡਿਊਟੀ ’ਤੇ ਸੀ ਤਾਂ ਕਿਸੇ ਨੇ ਪੈਟਰੋਲ ਪੰਪ ’ਤੇ ਗਰਨੇਡ ਸੁੱਟਿਆ ਜੋ ਪੈਟਰੋਲ ਪੰਪ ਨੇੜੇ ਲੰਘਦੀ ਨਾਲੇ ਵਿੱਚ ਜਾ ਡਿੱਗਿਆ ਤੇ ਧਮਾਕਾ ਹੋ ਗਿਆ। ਇਸ ਸਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਦੀ ਜਾਂਚ ਟੀਮ ਪੈਟਰੋਲ ਪੰਪ ਦੀ ਜਾਂਚ ਕਰ ਰਹੀ ਹੈ।
ਇਸ ਦੌਰਾਨ ਮਾਨਸਾ ਦੇ ਐਸਐਸਪੀ ਭਗੀਰਥ ਮੀਨਾ ਨੇ ਕਿਹਾ ਕਿ ਅਸੀਂ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ। ਐਫਐਸਐਲ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਐਫਐਸਐਲ ਰਿਪੋਰਟ ਸਪੱਸ਼ਟ ਕਰੇਗੀ ਕਿ ਇਹ ਕਿਸ ਤਰ੍ਹਾਂ ਦਾ ਧਮਾਕਾ ਸੀ। ਕੇਂਦਰੀ ਏਜੰਸੀਆਂ ਵੀ ਇਸ ਧਮਾਕੇ ਦੇ ਮਾਮਲੇ 'ਤੇ ਨਜ਼ਰ ਰੱਖ ਰਹੀਆਂ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)