Punjab News: WhatsApp 'ਤੇ ਮਿਲੇਗੀ ਦਵਾਈ ਤੇ ਟੈਸਟ ਦੀ ਜਾਣਕਾਰੀ; ਅੱਜ ਪੰਜਾਬ CM ਕਰਨਗੇ ਸ਼ੁਰੂਆਤ, 880 ਆਮ ਆਦਮੀ ਕਲੀਨਿਕਾਂ 'ਚ ਮਿਲੇਗੀ ਸਹੂਲਤ
ਪੰਜਾਬ ਸਰਕਾਰ ਅੱਜ ਤੋਂ ਇੱਕ ਨਵਾਂ ਉਪਰਾਲਾ ਸ਼ੁਰੂ ਕਰਨ ਜਾ ਰਹੀ ਹੈ। ਜੀ ਹਾਂ ਪੰਜਾਬ ਸਰਕਾਰ ਅੱਜ ਤੋਂ ਆਮ ਆਦਮੀ ਕਲੀਨਿਕਾਂ 'ਚ ਵਾਟਸਐਪ ਇੰਟੀਗ੍ਰੇਸ਼ਨ ਸਿਸਟਮ ਸ਼ੁਰੂ ਕਰਨ ਜਾ ਰਹੀ ਹੈ। ਨਵੇਂ ਸਿਸਟਮ ਦੇ ਆਉਣ ਮਗਰੋਂ ਹੱਥ ਨਾਲ ਲਿਖੀ ਹੋਈ ਪਰਚੀ ਵਾਲਾ

ਹੁਣ ਪੰਜਾਬ ਦੇ ਆਮ ਆਦਮੀ ਕਲੀਨਿਕ 'ਚ ਇਲਾਜ ਕਰਵਾਉਣ ਆਏ ਲੋਕਾਂ ਨੂੰ ਆਪਣੀ ਦਵਾਈ, ਰਿਪੋਰਟ ਤੇ ਅਗਲੀ ਮੀਟਿੰਗ ਬਾਰੇ ਜਾਣਕਾਰੀ ਸਿੱਧੀ ਵਾਟਸਐਪ 'ਤੇ ਮਿਲੇਗੀ। ਪੰਜਾਬ ਸਰਕਾਰ ਅੱਜ ਤੋਂ ਆਮ ਆਦਮੀ ਕਲੀਨਿਕਾਂ 'ਚ ਵਾਟਸਐਪ ਇੰਟੀਗ੍ਰੇਸ਼ਨ ਸਿਸਟਮ ਸ਼ੁਰੂ ਕਰਨ ਜਾ ਰਹੀ ਹੈ।
ਇਸ ਸਿਸਟਮ ਰਾਹੀਂ ਮਰੀਜ਼ ਨੂੰ ਉਸ ਦੇ ਵਾਟਸਐਪ ਨੰਬਰ 'ਤੇ ਦਵਾਈ ਦੀ ਪਰਚੀ (ਪ੍ਰਿਸਕ੍ਰਿਪਸ਼ਨ) ਅਤੇ ਹੋਰ ਸਾਰੀ ਜਾਣਕਾਰੀ ਭੇਜੀ ਜਾਵੇਗੀ। ਇਸ ਦੀ ਸ਼ੁਰੂਆਤ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਨਵੇਂ ਸਿਸਟਮ ਦੇ ਆਉਣ ਮਗਰੋਂ ਹੱਥ ਨਾਲ ਲਿਖੀ ਹੋਈ ਪਰਚੀ ਵਾਲਾ ਤਰੀਕਾ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।
ਹੁਣ ਇਲਾਜ ਦੀ ਪ੍ਰਕਿਰਿਆ ਇਹ 5 ਕਦਮਾਂ ਰਾਹੀਂ ਹੋਏਗੀ —
1. ਨਵੇਂ ਸਿਸਟਮ ਅੰਦਰ ਮਰੀਜ਼ ਨੂੰ ਕਲੀਨਿਕ 'ਚ ਪਹੁੰਚ ਕੇ ਉੱਥੇ ਤੈਨਾਤ ਕਲੀਨਿਕ ਅਸਿਸਟੈਂਟ ਕੋਲ ਜਾਣਾ ਪਵੇਗਾ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਣੀ ਪਏਗੀ।
2. ਕਲੀਨਿਕ ਵੱਲੋਂ ਮਰੀਜ਼ ਦੀ ਜਾਣਕਾਰੀ (ਪੁਰਾਣੀ ਮੈਡੀਕਲ ਹਿਸਟਰੀ) ਡਾਕਟਰ ਤੱਕ ਪਹੁੰਚਾਈ ਜਾਵੇਗੀ।
3. ਫਿਰ ਡਾਕਟਰ ਮਰੀਜ਼ ਨੂੰ ਦੇਖਣ ਉਪਰੰਤ ਅੱਗੇ ਦੀ ਜਾਣਕਾਰੀ ਫਾਰਮਾਸਿਸਟ ਅਤੇ ਕਲੀਨਿਕ ਅਸਿਸਟੈਂਟ ਨੂੰ ਭੇਜੇਗਾ।
4. ਫਾਰਮਾਸਿਸਟ ਮਰੀਜ਼ ਨੂੰ ਦਵਾਈ ਦੇਵੇਗਾ ਅਤੇ ਕਲੀਨਿਕ ਅਸਿਸਟੈਂਟ ਲੈਬ ਟੈਸਟ ਕਰਵਾਏਗਾ।
5. ਇਨ੍ਹਾਂ ਸਭ ਤੋਂ ਬਾਅਦ ਸਾਰੀ ਜਾਣਕਾਰੀ ਮਰੀਜ਼ ਦੇ ਵਾਟਸਐਪ 'ਤੇ ਆ ਜਾਵੇਗੀ, ਜਿਸ 'ਚ ਅਗਲੀ ਮੀਟਿੰਗ, ਟੈਸਟ ਰਿਪੋਰਟਾਂ ਅਤੇ ਹੋਰ ਵੀ ਜਾਣਕਾਰੀਆਂ ਸ਼ਾਮਲ ਹੋਣਗੀਆਂ।
107 ਜ਼ਰੂਰੀ ਦਵਾਈਆਂ ਅਤੇ 100 ਤੋਂ ਵੱਧ ਟੈਸਟ ਉਪਲਬਧ
ਇਸ ਸਮੇਂ ਪੰਜਾਬ ਭਰ 'ਚ 880 ਤੋਂ ਵੱਧ ਆਮ ਆਦਮੀ ਕਲੀਨਿਕ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ 565 ਪਿੰਡਾਂ 'ਚ ਤੇ 316 ਸ਼ਹਿਰੀ ਇਲਾਕਿਆਂ 'ਚ ਸਥਾਪਤ ਹਨ। 1.3 ਕਰੋੜ ਤੋਂ ਵੱਧ ਲੋਕ ਇਨ੍ਹਾਂ ਕਲੀਨਿਕਾਂ ਤੋਂ ਲਾਭ ਉਠਾ ਚੁੱਕੇ ਹਨ ਅਤੇ 3.7 ਕਰੋੜ ਤੋਂ ਵੱਧ ਵਾਰੀ ਲੋਕ OPD ਸੇਵਾਵਾਂ ਦੀ ਵਰਤੋਂ ਕਰ ਚੁੱਕੇ ਹਨ। ਪਹਿਲੀ ਸਰਕਾਰ ਦੇ ਸਮੇਂ ਸਾਲਾਨਾ OPD ਲਗਭਗ 34 ਲੱਖ ਸੀ, ਜੋ ਹੁਣ ਵੱਧ ਕੇ 177 ਲੱਖ ਹੋ ਚੁੱਕੀ ਹੈ।
ਇਹਨੂੰ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਕਲੀਨਿਕਾਂ ਦੀ ਵਰਤੋਂ 'ਚ 4.5 ਗੁਣਾ ਵਾਧਾ ਹੋਇਆ ਹੈ। ਇਨ੍ਹਾਂ ਆਮ ਆਦਮੀ ਕਲੀਨਿਕਾਂ 'ਚ ਪਹਿਲਾਂ ਹੀ ਮੁਫ਼ਤ ਡਾਕਟਰੀ ਕਾਉਂਸਲਿੰਗ, 107 ਤੋਂ ਵੱਧ ਜ਼ਰੂਰੀ ਦਵਾਈਆਂ ਅਤੇ 100 ਤੋਂ ਵੱਧ ਟੈਸਟ ਉਪਲਬਧ ਹਨ। ਇਨ੍ਹਾਂ ਵਿੱਚ ਡਾਇਗਨੋਸਟਿਕ ਟੈਸਟ, ਟਾਈਫਾਇਡ, HbA1c, ਹੈਪੇਟਾਈਟਿਸ, ਡੇਂਗੂ, HIV, ਗਰਭ ਧਾਰਣ ਟੈਸਟ ਅਤੇ ਹਰ ਕਿਸਮ ਦੇ ਅਲਟਰਾਸਾਊਂਡ ਮੁਫ਼ਤ ਕੀਤੇ ਜਾਂਦੇ ਹਨ। ਹੁਣ ਜੀਵਨ ਰੱਖਿਆ ਇੰਜੈਕਸ਼ਨ ਵੀ ਇਸ ਨੈੱਟਵਰਕ ਦਾ ਹਿੱਸਾ ਬਣਾਏ ਜਾ ਰਹੇ ਹਨ।






















